Tue, Dec 23, 2025
Whatsapp

ਦੁਖਿਆਰੀ ਮਾਂ ਮੰਜੇ 'ਤੇ ਪਏ ਜਵਾਨ ਪੁੱਤਰ ਦੀ ਜਾਨ ਬਚਾਉਣ ਲਈ ਲਗਾ ਰਹੀ ਮਦਦ ਦੀ ਗੁਹਾਰ View in English

Reported by:  PTC News Desk  Edited by:  Jasmeet Singh -- December 01st 2023 04:24 PM -- Updated: December 01st 2023 04:38 PM
ਦੁਖਿਆਰੀ ਮਾਂ ਮੰਜੇ 'ਤੇ ਪਏ ਜਵਾਨ ਪੁੱਤਰ ਦੀ ਜਾਨ ਬਚਾਉਣ ਲਈ ਲਗਾ ਰਹੀ ਮਦਦ ਦੀ ਗੁਹਾਰ

ਦੁਖਿਆਰੀ ਮਾਂ ਮੰਜੇ 'ਤੇ ਪਏ ਜਵਾਨ ਪੁੱਤਰ ਦੀ ਜਾਨ ਬਚਾਉਣ ਲਈ ਲਗਾ ਰਹੀ ਮਦਦ ਦੀ ਗੁਹਾਰ

ਪੀਟੀਸੀ ਨਿਊਜ਼ ਡੈਸਕ: ਮੋਗਾ ਦੇ ਪਿੰਡ ਮਸੂਰਦੇਵਾ ਤੋਂ ਇੱਕ ਦੁਖੀ ਮਾਂ ਆਪਣੇ 22 ਸਾਲਾ ਪੁੱਤਰ ਸਰਬਪ੍ਰੀਤ ਸਿੰਘ ਲਈ ਵਿੱਤੀ ਸਹਾਇਤਾ ਦੀ ਬੇਸਬਰੀ ਨਾਲ ਮੰਗ ਕਰ ਰਹੀ ਹੈ, ਜੋ ਕਿ ਸਾਲ 2015 ਤੋਂ ਗੰਭੀਰ ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀ ਨਾਲ ਜੂਝ ਰਿਹਾ ਹੈ।

ਬਚਤ ਹੋਈ ਪੂਰੀ ਤਰ੍ਹਾਂ ਖਤਮ
ਗੰਭੀਰ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਇਸ ਪਰਿਵਾਰ ਨੇ 10 ਮਹੀਨਿਆਂ ਦੌਰਾਨ ਜ਼ਰੂਰੀ ਟੈਸਟਾਂ ਉੱਤੇ ਅਤੇ ਦਵਾਈਆਂ 'ਤੇ 40 ਲੱਖ ਰੁਪਏ ਤੋਂ ਵੱਧ ਰਕਮ ਖ਼ਰਚ ਕਰ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਦੀ ਬਚਤ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ। ਸਰਬਪ੍ਰੀਤ ਦੀ ਡਾਕਟਰੀ ਸਥਿਤੀ ਜਿਸ ਵਿੱਚ ਦਿਲ ਅਤੇ ਫੇਫੜਿਆਂ ਦੇ ਨੁਕਸਾਨ ਸ਼ਾਮਲ ਹਨ, ਨੇ ਉਸ ਨੂੰ ਮੰਜੇ 'ਤੇ ਛੱਡ ਦਿੱਤਾ ਹੈ ਅਤੇ ਹੁਣ ਉਸ ਦੀ ਮਾਂ ਨੂੰ ਆਪਣੇ ਪੁੱਤਰ ਦੀ ਜਾਨ ਬਚਾਉਣ ਲਈ ਵੱਖ-ਵੱਖ ਤਰੀਕਿਆਂ ਤੋਂ ਸਹਾਇਤਾ ਦੀ ਬੇਨਤੀ ਕਰਨੀ ਪੈ ਰਹੀ ਹੈ। ਹਲਾਤ ਇਹ ਹਨ ਕਿ ਹੁਣ ਪਰਿਵਾਰ ਆਪਣਾ ਮਕਾਨ ਵੇਚਣ ਨੂੰ ਮਜਬੂਰ ਹੈ, ਪਰ ਉਹ ਵੀ ਮਹਿਜ਼ 17-18 ਲੱਖ ਰੁਪਏ 'ਚ ਹੀ ਵਿੱਕ ਰਿਹਾ ਹੈ, ਜੋ ਕਿ ਇਲਾਜ ਲਈ ਨਾਕਾਫ਼ੀ ਹਨ।   



NGO ਵੱਲੋਂ ਨਹੀਂ ਮਿਲੀ ਵਾਅਦਾ ਕੀਤੀ ਮਦਦ
ਆਪਣੇ ਇਸ ਔਖੇ ਸਫ਼ਰ ਦਾ ਜ਼ਿਕਰ ਕਰਦੇ ਹੋਏ ਪੀੜਤ ਮਾਂ ਨੇ ਕਿਹਾ ਕਿ ਉਹਨਾਂ ਨੇ ਦਿੱਲੀ ਅਤੇ ਗੁੜਗਾਓਂ ਵਿੱਚ ਨਾਮਵਰ ਹਸਪਤਾਲਾਂ ਵਿੱਚ ਵੀ ਇਲਾਜ ਕਰਵਾਇਆ ਅਤੇ ਹੁਣ ਤੱਕ ਉਨ੍ਹਾਂ ਦਾ ਲੱਖਾਂ ਦਾ ਖ਼ਰਚਾ ਹੋ ਚੁੱਕਿਆ ਹੈ। ਵਿਆਪਕ ਯਤਨਾਂ ਦੇ ਬਾਵਜੂਦ ਹੁਣ ਆਖ਼ਰਕਾਰ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਬੇਕਾਰ ਰਹੀਆਂ ਹਨ।


ਪਰਿਵਾਰ ਦੀ ਗੰਭੀਰ ਸਥਿਤੀ ਨੇ ਹੁਣ ਇਸ ਪੀੜਤ ਮਾਂ ਨੂੰ ਮਦਦ ਲਈ ਗੈਰ ਸਰਕਾਰੀ ਸੰਗਠਨਾਂ ਕੋਲ ਜਾਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਇਸ ਗੱਲ 'ਤੇ ਵੀ ਅਫਸੋਸ ਜਤਾਇਆ ਕਿ ਹਾਲਾਂਕਿ ਐਨ.ਜੀ.ਓ. ਦੇ ਖਾਤਿਆਂ ਵਿੱਚ ਉਨ੍ਹਾਂ ਦੇ ਮੁੰਡੇ ਲਈ ਪੈਸੇ ਜਮ੍ਹਾ ਕੀਤੇ ਗਏ ਸਨ, ਪਰ ਵਾਅਦਾ ਕੀਤੀ ਗਈ ਮਦਦ ਉਨ੍ਹਾਂ ਤੱਕ ਕਦੇ ਨਹੀਂ ਪਹੁੰਚੀ।



8ਵੀਂ ਜਮਾਤ 'ਚ ਦਿਲ ਦੀ ਖ਼ਰਾਬੀ ਦਾ ਪਤਾ ਲੱਗਿਆ
ਉਨ੍ਹਾਂ ਦੀ ਮੁਸੀਬਤ ਉਦੋਂ ਸ਼ੁਰੂ ਹੋਈ ਜਦੋਂ ਸਰਬਪ੍ਰੀਤ ਨੂੰ ਉਸ ਦੀ 8ਵੀਂ ਜਮਾਤ ਦੀ ਸਕੂਲੀ ਪੜ੍ਹਾਈ ਦੌਰਾਨ ਦਿਲ ਦੀ ਖਰਾਬੀ ਦਾ ਪਤਾ ਲੱਗਿਆ ਅਤੇ ਤੁਰੰਤ ਡਾਕਟਰੀ ਸਹਾਇਤਾ ਲਈ ਪਹੁੰਚ ਕੀਤੀ। ਪੀ.ਜੀ.ਆਈ. ਚੰਡੀਗੜ੍ਹ ਦੇ ਮਾਹਿਰਾਂ ਨਾਲ ਸਲਾਹ-ਮਸ਼ਵਰੇ ਤੋਂ ਪਤਾ ਲੱਗਾ ਕਿ ਲੋੜੀਂਦਾ ਇਲਾਜ ਸਿਰਫ਼ ਵਿਦੇਸ਼ਾਂ ਵਿੱਚ ਹੀ ਉਪਲਬਧ ਸੀ, ਜਿਸ ਨਾਲ ਪਰਿਵਾਰ 'ਤੇ ਭਾਰੀ ਵਿੱਤੀ ਬੋਝ ਪੈਂਦਾ ਹੈ।

ਇਸ ਵੇਲੇ ਆਕਸੀਜਨ 'ਤੇ ਨਿਰਭਰ ਪਰਿਵਾਰ ਆਰਥਿਕ ਤੰਗੀ ਕਾਰਨ ਸਰਬਪ੍ਰੀਤ ਨੂੰ ਹਸਪਤਾਲ ਦਾਖ਼ਲ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਉਨ੍ਹਾਂ ਨੇ ਉਸ ਦੇ ਇਲਾਜ ਲਈ 50 ਲੱਖ ਰੁਪਏ ਦਾ ਅੰਦਾਜ਼ਾ ਲਗਾਇਆ ਹੈ, ਜੋ ਉਨ੍ਹਾਂ ਦੇ ਸਾਧਨਾਂ ਤੋਂ ਵੱਧ ਹੈ।

ਸਿੱਧਾ ਸੰਪਰਕ ਸਾਧ ਕਰੋ ਮਦਦ
ਸਹਾਇਤਾ ਲਈ ਬੇਚੈਨ ਇਸ ਦੁਖਿਆਰੀ ਮਾਂ ਨੇ ਆਪਣੇ ਪੁੱਤਰ ਦੇ ਇਲਾਜ ਵਿੱਚ ਯੋਗਦਾਨ ਪਾਉਣ ਲਈ ਤਿਆਰ ਸੰਭਾਵੀ ਦਾਨੀਆਂ ਲਈ ਆਪਣੇ ਸੰਪਰਕ ਵੇਰਵਿਆਂ ਨੂੰ ਸਾਂਝਾ ਕਰਦੇ ਹੋਏ ਪੀਟੀਸੀ ਚੈਨਲ ਤੋਂ ਮਦਦ ਲੈਣ ਦਾ ਸਹਾਰਾ ਲਿਆ ਹੈ। ਜਿਨ੍ਹਾਂ ਦਾ ਸਿੱਧਾ ਨੰਬਰ ਸਾਰੇ ਪਾਠਕਾਂ ਨਾਲ ਸਾਂਝਾ ਕੀਤਾ ਗਿਆ ਹੈ। ਜੋ ਵੀ ਇਸ ਮਜਬੂਰ ਮਾਂ ਅਤੇ ਮੰਜੇ 'ਤੇ ਪਏ ਉਸਦੇ ਜਵਾਨ ਪੁੱਤਰ ਨੂੰ ਬਚਾਉਣ ਵਿੱਚ ਮਦਦ ਕਰਨਾ ਚਾਹੁੰਦੇ ਹਨ, ਕਿਰਪਾ ਕਰਕੇ ਇਨ੍ਹਾਂ ਨਾਲ ਸਿੱਧਾ ਸੰਪਰਕ ਸਾਧਨ।

- With inputs from our correspondent

Top News view more...

Latest News view more...

PTC NETWORK
PTC NETWORK