ਅੰਮ੍ਰਿਤਸਰ ਦੇ ਸੁੰਦਰ ਨਗਰ ਤਿਲਕ ਨਗਰ ਦੇ ਗੁਰੂਦੁਆਰਾ ਸਾਹਿਬ ਦਾ ਮਸਲਾ ਪਹੁੰਚਿਆ ਸ੍ਰੀ ਅਕਾਲ ਤਖ਼ਤ ਸਾਹਿਬ, ਪਾਠੀ 'ਤੇ ਲੱਗੇ ਇਲਜ਼ਾਮ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਤਿਲਕ ਨਗਰ ਇਲਾਕੇ ਦੇ ਸੁੰਦਰ ਨਗਰ ਗੁਰੂਦੁਆਰਾ ਸਾਹਿਬ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਗੁਰੂਦੁਆਰਾ ਕਮੇਟੀ ਅਤੇ ਸੰਗਤ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਉਥੇ ਰੱਖੇ ਪਾਠੀ ਸਿੰਘ ਦੀ ਕੋਝੀ ਹਰਕਤ ਦੀ ਵਾਇਰਲ ਵੀਡੀਓ ਸਬੰਧੀ ਪੜਤਾਲ ਦੀ ਮੰਗ ਕਰਦਿਆਂ ਇਕ ਮੰਗ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ 'ਤੇ ਦਿਤਾ, ਜਿਸ ਸੰਬਧੀ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਇਸ ਮਾਮਲੇ ਦੀ ਜਾਂਚ ਲਈ ਟੀਮ ਭੇਜਣ ਦੀ ਗਲ ਆਖੀ ਗਈ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਸੁੰਦਰ ਨਗਰ ਤਿਲਕ ਨਗਰ ਗੁਰੂਦੁਆਰਾ ਸਾਹਿਬ ਦੀ ਸੰਗਤ ਅਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਾਡੇ ਗੁਰਦੁਆਰੇ ਵਿਚ ਜੋ ਪਾਠੀ ਸਿੰਘ ਰਖੇ ਗਏ ਹਨ, ਉਨ੍ਹਾਂ ਨੂੰ ਬਾਕੀ ਪਾਠੀਆਂ ਨਾਲੋਂ ਜਿਆਦਾ ਤਨਖਾਹ 12000 ਰੁਪਏ ਦਿੱਤੇ ਜਾ ਰਹੇ ਸੀ ਪਰ ਸੰਗਤਾਂ ਦੀ ਸ਼ਿਕਾਇਤ ਸੀ ਕਿ ਉਹ ਨਾ ਸਾਖੀ ਪੜਦੇ, ਨਾ ਕਥਾ ਕਰਦੇ ਅਤੇ ਮਰਿਆਦਾ ਦਾ ਪੂਰਨ ਧਿਆਨ ਵੀ ਨਹੀਂ ਰੱਖਦੇ।
ਸੰਗਤ ਤੇ ਕਮੇਟੀ ਮੈਂਬਰਾਂ ਨੇ ਕਿਹਾ ਕਿ ਇਸ ਸਬੰਧੀ ਜਦੋਂ ਪਾਠੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋਂ ਗੁਰੂਦੁਆਰਾ ਸਾਹਿਬ ਵਿਚ ਪਈਆਂ ਪੋਥੀਆਂ ਅਤੇ ਗੁਟਕਾ ਸਾਹਿਬ 'ਤੇ ਮਿੱਟੀ ਪਾ ਸ਼ੌਸਲ ਮੀਡੀਆ 'ਤੇ ਵੀਡੀਉ ਵਾਇਰਲ ਕਰ ਮਰਿਆਦਾ ਦਾ ਘਾਣ ਕੀਤਾ ਹੈ, ਜੋ ਨਾ ਬਰਦਾਸ਼ਤਯੋਗ ਹੈ ਅਤੇ ਇਸ ਤੋਂ ਬਾਅਦ ਜਦੋਂ ਇਸਦਾ ਪਿਛੋਕੜ ਪਤਾ ਕੀਤਾ ਤਾਂ ਪਤਾ ਚੱਲਿਆ ਕਿ ਇਹ ਹਰ ਗੁਰੂਦੁਆਰੇ ਵਿਚ ਇੰਝ ਹੀ ਕਰਦਾ ਅਤੇ ਜਾਣ ਮੌਕੇ ਲੱਖ ਰੁਪਏ ਦੀ ਮੰਗ ਕਰਦਾ। ਫਿਲਹਾਲ ਅਜਿਹੀ ਹਰਕਤਾਂ ਦੇ ਚਲਦੇ ਅਜ ਸਮੂਹ ਕਮੇਟੀ ਮੈਂਬਰ ਇਥੇ ਹਾਜ਼ਰ ਹਨ, ਜਿਸ ਸਬੰਧੀ ਮੰਗ ਪੱਤਰ ਲੈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਈ ਬਗੀਚਾ ਸਿੰਘ ਨੇ ਇਸ ਮਾਮਲੇ ਲਈ ਟੀਮ ਭੇਜ ਜਾਂਚ ਕਰਨ ਦੀ ਗਲ ਆਖੀ ਹੈ।
- PTC NEWS