Sun, Dec 14, 2025
Whatsapp

Radhika Yadav Murder : ਬੇਟੀ ਦੀ ਹੱਤਿਆ ਕਰਨ ਵਾਲੇ ਆਰੋਪੀ ਪਿਤਾ ਨੂੰ ਗੁਰੂਗ੍ਰਾਮ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ

Radhika Yadav Murder : ਗੁਰੂਗ੍ਰਾਮ ਵਿੱਚ ਨੈਸ਼ਨਲ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੇ ਪਿਤਾ ਦੀਪਕ ਯਾਦਵ ਨੂੰ ਕਤਲ ਮਾਮਲੇ ਵਿੱਚ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਆਰੋਪੀ ਪਿਤਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹੁਣ ਦੀਪਕ ਯਾਦਵ ਨੂੰ ਗੁਰੂਗ੍ਰਾਮ ਦੀ ਭੋਂਡਸੀ ਜੇਲ੍ਹ ਵਿੱਚ ਰੱਖਿਆ ਜਾਵੇਗਾ

Reported by:  PTC News Desk  Edited by:  Shanker Badra -- July 12th 2025 03:42 PM
Radhika Yadav Murder : ਬੇਟੀ ਦੀ ਹੱਤਿਆ ਕਰਨ ਵਾਲੇ ਆਰੋਪੀ ਪਿਤਾ ਨੂੰ ਗੁਰੂਗ੍ਰਾਮ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ

Radhika Yadav Murder : ਬੇਟੀ ਦੀ ਹੱਤਿਆ ਕਰਨ ਵਾਲੇ ਆਰੋਪੀ ਪਿਤਾ ਨੂੰ ਗੁਰੂਗ੍ਰਾਮ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ

  

Radhika Yadav Murder : ਗੁਰੂਗ੍ਰਾਮ ਵਿੱਚ ਨੈਸ਼ਨਲ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੇ ਪਿਤਾ ਦੀਪਕ ਯਾਦਵ ਨੂੰ ਕਤਲ ਮਾਮਲੇ ਵਿੱਚ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਆਰੋਪੀ ਪਿਤਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਹੁਣ ਦੀਪਕ ਯਾਦਵ ਨੂੰ ਗੁਰੂਗ੍ਰਾਮ ਦੀ ਭੋਂਡਸੀ ਜੇਲ੍ਹ ਵਿੱਚ ਰੱਖਿਆ ਜਾਵੇਗਾ।


ਪਿਤਾ ਨੇ ਬੇਟੀ ਦੀ ਹੱਤਿਆ ਦਾ ਕੀਤਾ ਕਾਬੁਲ 

ਇਸ ਤੋਂ ਪਹਿਲਾਂ ਦੀਪਕ ਯਾਦਵ ਨੇ ਆਪਣੀ ਬੇਟੀ ਰਾਧਿਕਾ ਦੀ ਹੱਤਿਆ ਕਰਨ ਦੀ ਗੱਲ ਕਬੂਲ ਕਰ ਲਈ ਸੀ। ਇਸ ਤੋਂ ਬਾਅਦ ਪੁਲਿਸ ਨੇ ਅਦਾਲਤ ਤੋਂ ਇੱਕ ਦਿਨ ਦਾ ਰਿਮਾਂਡ ਲਿਆ ਸੀ। ਰਿਮਾਂਡ ਪੂਰਾ ਹੋਣ ਤੋਂ ਬਾਅਦ ਦੀਪਕ ਯਾਦਵ ਨੂੰ ਸ਼ਨੀਵਾਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਟੈਨਿਸ ਅਕੈਡਮੀ ਬੰਦ ਕਰਨ ਦਾ ਸੀ ਦਬਾਅ  

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ 25 ਸਾਲਾ ਰਾਧਿਕਾ ਯਾਦਵ ਦਾ ਕਤਲ ਉਸਦੇ ਪਿਤਾ ਨੇ ਸੁਸ਼ਾਂਤ ਲੋਕ ਫੇਜ਼-2, ਸੈਕਟਰ-57 ਗੁਰੂਗ੍ਰਾਮ ਵਿੱਚ ਕੀਤਾ ਸੀ। ਪੁਲਿਸ ਦੇ ਅਨੁਸਾਰ ਰਾਧਿਕਾ ਯਾਦਵ ਇੱਕ ਟੈਨਿਸ ਅਕੈਡਮੀ ਚਲਾ ਰਹੀ ਸੀ, ਜਿਸ ਕਾਰਨ ਪਿਤਾ ਦੀਪਕ ਯਾਦਵ ਗੁੱਸੇ ਵਿੱਚ ਸੀ। ਉਸਨੇ ਰਾਧਿਕਾ ਨੂੰ ਕਈ ਵਾਰ ਅਕੈਡਮੀ ਬੰਦ ਕਰਨ ਲਈ ਕਿਹਾ ਸੀ ਪਰ ਰਾਧਿਕਾ ਨੇ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਝਗੜਾ ਵਧ ਗਿਆ ਅਤੇ ਪਿਤਾ ਨੇ ਬੇਟੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਅਜਿਹੀ ਘਟਨਾ ਸਵੀਕਾਰਯੋਗ ਨਹੀਂ ਹੈ: ਕੋਚ ਅੰਕਿਤ ਪਟੇਲ

ਰਾਧਿਕਾ ਯਾਦਵ ਦੇ ਕੋਚ ਅੰਕਿਤ ਪਟੇਲ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕੋਈ ਵੀ ਇਸ ਤਰ੍ਹਾਂ ਕਿਸੇ ਨੂੰ ਨਹੀਂ ਮਾਰ ਸਕਦਾ। ਅਜਿਹੀਆਂ ਘਟਨਾਵਾਂ ਬਿਲਕੁਲ ਵੀ ਸਵੀਕਾਰਯੋਗ ਨਹੀਂ ਹਨ। ਅੰਕਿਤ ਪਟੇਲ ਨੇ ਕਿਹਾ ਕਿ ਉਨ੍ਹਾਂ ਨੇ ਰਾਧਿਕਾ ਨੂੰ ਲੰਬੇ ਸਮੇਂ ਤੱਕ ਸਿਖਲਾਈ ਦਿੱਤੀ। ਜਦੋਂ ਰਾਧਿਕਾ 10-11 ਸਾਲ ਦੀ ਸੀ ਤਾਂ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਟੂਰਨਾਮੈਂਟਾਂ ਅਤੇ ਸਿਖਲਾਈ ਸੈਸ਼ਨਾਂ ਵਿੱਚ ਲਿਆਉਂਦੇ ਸਨ। ਉਹ ਚਾਹੁੰਦੇ ਸਨ ਕਿ ਰਾਧਿਕਾ ਟੈਨਿਸ ਖਿਡਾਰੀ ਬਣੇ। ਉਨ੍ਹਾਂ ਨੇ ਜੂਨੀਅਰ ਪੱਧਰ 'ਤੇ ਵਧੀਆ ਪ੍ਰਦਰਸ਼ਨ ਕੀਤਾ ਸੀ। ਉਹ ਅਕਸਰ ਉਨ੍ਹਾਂ ਨੂੰ ਲੈ ਕੇ ਆਉਂਦੇ ਸਨ ਅਤੇ ਛੱਡਣ ਵੀ ਆਉਂਦੇ ਸੀ।

ਡੇਢ ਸਾਲ ਤੱਕ ਕੋਈ ਜਾਣਕਾਰੀ ਨਹੀਂ ਸੀ

ਕੋਚ ਅੰਕਿਤ ਨੇ ਦੱਸਿਆ ਕਿ ਉਨ੍ਹਾਂ ਨੇ ਰਾਧਿਕਾ ਨੂੰ ਆਖਰੀ ਵਾਰ ਡੇਢ ਸਾਲ ਪਹਿਲਾਂ ਦੇਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਰਾਧਿਕਾ ਜਾਂ ਪਰਿਵਾਰ ਨਾਲ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕੀ ਹੋਇਆ ਕਿ ਇੱਕ ਪਿਤਾ ਨੇ ਆਪਣੀ ਹੀ ਧੀ ਨੂੰ ਮਾਰ ਦਿੱਤਾ।

- PTC NEWS

Top News view more...

Latest News view more...

PTC NETWORK
PTC NETWORK