iPhone Security: iPhone ਯੂਜ਼ਰ ਸੰਭਾਲ ਕੇ ਖੋਲ੍ਹਣ iMessage, ਇੱਕ ਗਲਤ ਕਲਿੱਕ ਕਰ ਸਕਦਾ ਹੈ ਡਾਟਾ ਸਾਫ
iPhone Security: ਜੇਕਰ ਤੁਸੀਂ ਆਈਫੋਨ ਯੂਜ਼ਰ ਹੋ ਤਾਂ ਫੋਨ 'ਤੇ ਆਉਣ ਵਾਲੇ ਮੈਸੇਜ ਨੂੰ ਧਿਆਨ ਨਾਲ ਪੜ੍ਹੋ ਅਤੇ ਫਿਰ ਹੀ ਉਸ ਦਾ ਜਵਾਬ ਦਿਓ ਜਾਂ ਕੋਈ ਅਟੈਚਮੈਂਟ ਖੋਲ੍ਹੋ। ਜੇਕਰ ਤੁਸੀਂ ਅੱਖਾਂ ਬੰਦ ਕਰਕੇ ਕੋਈ ਵੀ ਮੈਸੇਜ ਖੋਲ੍ਹਦੇ ਹੋ ਤਾਂ ਤੁਹਾਡਾ ਆਈਫੋਨ ਹੈਕ ਹੋ ਸਕਦਾ ਹੈ। ਜੀ ਹਾਂ ਹੈਕਰ ਆਈਫੋਨ 'ਤੇ ਇੱਕ ਮੈਲਵੇਅਰ ਇੰਸਟਾਲ ਕਰ ਰਹੇ ਹਨ ਅਤੇ ਯੂਜ਼ਰਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਬਿਨ੍ਹਾਂ ਗੱਲਬਾਤ ਦੇ ਸਿੱਧਾ ਭੇਜਿਆ ਜਾ ਰਿਹਾ ਹੈ ਮੈਲਵੇਅਰ
ਸਾਈਬਰ ਸੁਰੱਖਿਆ ਕੰਪਨੀ ਕੈਸਪਰਸਕੀ ਨੂੰ ਇਸ ਮੈਲਵੇਅਰ ਬਾਰੇ ਉਦੋਂ ਪਤਾ ਲੱਗਾ ਜਦੋਂ ਕੰਪਨੀ ਆਪਣੇ ਵਾਈਫਾਈ ਨੈੱਟਵਰਕ ਦੀ ਜਾਂਚ ਕਰ ਰਹੀ ਸੀ। ਕੰਪਨੀ ਨੇ ਪਾਇਆ ਕਿ ਕਈ ਕਰਮਚਾਰੀਆਂ ਨੂੰ ਆਈਫੋਨ 'ਤੇ ਇੱਕ ਮੈਸੇਜ ਮਿਲਿਆ ਹੈ।
ਜਿਸ 'ਚ ਮੈਲਵੇਅਰ ਛੁਪਿਆ ਹੋਇਆ ਹੈ ਅਤੇ ਇਹ Operation Triangulation ਦੇ ਨਾਂ 'ਤੇ ਯੂਜ਼ਰ ਨੂੰ ਭੇਜਿਆ ਜਾ ਰਿਹਾ ਹੈ। ਜਿਵੇਂ ਹੀ ਯੂਜ਼ਰ ਮੈਸੇਜ 'ਚ ਭੇਜੀ ਗਈ ਅਟੈਚਮੈਂਟ ਨੂੰ ਖੋਲ੍ਹਦਾ ਹੈ, ਇਹ ਡਿਵਾਇਸ ਵਿੱਚ ਇੱਕ ਕਮਜ਼ੋਰੀ ਪੈਦਾ ਕਰਦਾ ਹੈ ਅਤੇ ਆਈਫੋਨ ਹੈਕ ਹੋ ਜਾਂਦਾ ਹੈ। ਫੋਨ 'ਚ ਮੈਲਵੇਅਰ ਇੰਸਟਾਲ ਹੁੰਦਿਆਂ ਹੀ ਫੋਨ 'ਚ ਆਇਆ ਮੈਸੇਜ ਆਪਣੇ-ਆਪ ਡਿਲੀਟ ਹੋ ਜਾਂਦਾ ਹੈ।
ਮੈਲਵੇਅਰ ਆਈਫੋਨ ਯੂਜ਼ਰ ਦੀ ਡਿਟੇਲ ਚੋਰੀ ਕਰ ਕੇ ਰਿਮੋਟ ਸਰਵਰ 'ਤੇ ਭੇਜਦਾ ਹੈ, ਜਿਸ ਤੋਂ ਬਾਅਦ ਹੈਕਰ ਲੋਕਾਂ ਨੂੰ ਮੂਰਖ ਬਣਾਉਣ ਲਈ ਇਸ ਜਾਣਕਾਰੀ ਦਾ ਫਾਇਦਾ ਉਠਾਉਂਦੇ ਹਨ। ਖੈਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕੈਸਪਰਸਕੀ ਕੰਪਨੀ ਵੀ ਇਸ ਹਮਲੇ ਨਾਲ ਪ੍ਰਭਾਵਿਤ ਹੋਈ ਹੈ ਜਾਂ ਨਹੀਂ।
ਨਾ ਕਰੋ ਇਹ ਗਲਤੀ
ਕਦੇ ਵੀ ਅਜਿਹਾ ਕੋਈ ਲਿੰਕ ਨਾ ਖੋਲ੍ਹੋ ਜਿਸ ਬਾਰੇ ਤੁਹਾਨੂੰ ਪਤਾ ਨਾ ਹੋਵੇ ਜਾਂ ਇਹ ਸ਼ੱਕੀ ਲੱਗੇ। ਹਮੇਸ਼ਾ ਪਹਿਲਾਂ ਭੇਜਣ ਵਾਲੇ ਦੇ ਵੇਰਵਿਆਂ ਦੀ ਪੁਸ਼ਟੀ ਕਰੋ। ਜੇਕਰ ਤੁਸੀਂ ਸੋਚਦੇ ਹੋ ਕਿ ਭੇਜਣ ਵਾਲਾ ਅਣਜਾਣ ਹੈ ਤਾਂ ਤੁਰੰਤ ਬਲੌਕ ਕਰੋ। ਫ਼ੋਨ ਵਿੱਚ ਮੌਜੂਦ ਸਾਰੀਆਂ ਥਰਡ ਪਾਰਟੀ ਐਪਸ ਨੂੰ ਅੱਪਡੇਟ ਕਰਦੇ ਰਹੋ ਤਾਂ ਕਿ ਤੁਹਾਡੇ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
- PTC NEWS