ਹਰਦੀਪ ਪੁਰੀ ਨੇ PM ਮੋਦੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਦੇ ਪਵਿੱਤਰ 'ਜੋੜਾ ਸਾਹਿਬ' ਨੂੰ ਉਚਿਤ ਸਥਾਨ 'ਤੇ ਰੱਖੇ ਜਾਣ ਦੀ ਕੀਤੀ ਬੇਨਤੀ
'Joda Sahib' of Sri Guru Gobind Singh Ji and Mata Sahib Kaur : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਇਕ ਪਵਿੱਤਰ ਨਿਸ਼ਾਨੀ ਹਰਦੀਪ ਪੁਰੀ ਪਰਿਵਾਰ ਕੋਲ ਮੌਜੂਦ ਹੈ। ਦਰਅਸਲ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਦੇ ਪਵਿੱਤਰ 'ਜੋੜਾ ਸਾਹਿਬ' ਪੁਰੀ ਪਰਿਵਾਰ ਕੋਲ ਹਨ ,ਜੋ ਕਾਫੀ ਲੰਬੇ ਸਮੇਂ ਤੋਂ ਗੁਰੂ ਸਾਹਿਬ ਅਤੇ ਮਾਤਾ ਸਾਹਿਬ ਕੌਰ ਦੇ ਪਵਿੱਤਰ ਅਵਸ਼ੇਸ਼ਾਂ ਦੀ ਸੇਵਾ ਸੰਭਾਲ ਕਰ ਰਹੇ ਹਨ।
ਜਿਸ ਨੂੰ ਲੈ ਕੇ ਕੇਂਦਰੀ ਤੇਲ ਅਤੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਦਸਮ ਪਿਤਾ ਨਾਲ ਸਬੰਧਿਤ ਪਵਿੱਤਰ ਨਿਸ਼ਾਨੀ ਨੂੰ ਉਚਿਤ ਸਥਾਨ 'ਤੇ ਰੱਖੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਪਵਿੱਤਰ ਨਿਸ਼ਾਨੀ ਦੀ ਸੁਰੱਖਿਆ ਤੇ ਇਸ ਦੀ ਪ੍ਰਦਰਸ਼ਨੀ ਲਈ ਢੁਕਵੀਂ ਕਮੇਟੀ ਦੀ ਵੀ ਸਿਫਾਰਿਸ਼ ਕੀਤੀ। ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਦਿੱਤੀ ਹੈ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਨਾਲ ਸਬੰਧਿਤ ਪਵਿੱਤਰ ਨਿਸ਼ਾਨੀ ਨੂੰ ਢੁਕਵੇਂ ਸਥਾਨ 'ਤੇ ਰੱਖਿਆ ਜਾਵੇ। ਇਨ੍ਹਾਂ ਅਵਸ਼ੇਸ਼ਾਂ ਨੂੰ ਰਾਸ਼ਟਰੀ ਰਾਜਧਾਨੀ ਦੇ ਕਿਸੇ ਗੁਰਦੁਆਰਾ ਸਾਹਿਬ 'ਚ ਰੱਖੇ ਜਾਣ ਦੀ ਉਮੀਦ ਹੈ ਤਾਂ ਜੋ ਹਰ ਕੋਈ ਉਨ੍ਹਾਂ ਦੇ ਦਰਸ਼ਨ ਕਰ ਸਕੇ।
- PTC NEWS