Mon, Jun 17, 2024
Whatsapp

Healthy Drinks To Beat Heatwave: ਤਪਦੀ ਗਰਮੀ ਤੋਂ ਹੋ ਗਏ ਹੋ ਪਰੇਸ਼ਾਨ, ਤਾਂ ਇਨ੍ਹਾਂ ਦੇਸੀ ਡਰਿੰਕਸ ਰਾਹੀ ਖੁਦ ਨੂੰ ਕਰੋ COOL

ਦਸ ਦਈਏ ਕਿ ਇਸ ਤੋਂ ਬਚਣ ਲਈ ਖਾਣ-ਪੀਣ ਦਾ ਖਾਸ ਧਿਆਨ ਰੱਖਣ ਦੇ ਨਾਲ-ਨਾਲ ਕੁਝ ਸਾਵਧਾਨੀਆਂ ਵੀ ਰੱਖਣੀਆਂ ਪੈਂਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪੀਣ ਵਾਲੇ ਪਦਾਰਖਾ ਬਾਰੇ ਦਸਾਂਗੇ ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਆਪਣੇ ਆਪ ਨੂੰ ਗਰਮੀ ਤੋਂ ਬਚਾ ਸਕੋਗੇ

Written by  Aarti -- May 22nd 2024 01:29 PM
Healthy Drinks To Beat Heatwave: ਤਪਦੀ ਗਰਮੀ ਤੋਂ ਹੋ ਗਏ ਹੋ ਪਰੇਸ਼ਾਨ, ਤਾਂ ਇਨ੍ਹਾਂ ਦੇਸੀ ਡਰਿੰਕਸ ਰਾਹੀ  ਖੁਦ ਨੂੰ ਕਰੋ COOL

Healthy Drinks To Beat Heatwave: ਤਪਦੀ ਗਰਮੀ ਤੋਂ ਹੋ ਗਏ ਹੋ ਪਰੇਸ਼ਾਨ, ਤਾਂ ਇਨ੍ਹਾਂ ਦੇਸੀ ਡਰਿੰਕਸ ਰਾਹੀ ਖੁਦ ਨੂੰ ਕਰੋ COOL

Healthy Drinks To Beat Heatwave: ਗਰਮੀਆਂ ਦੇ ਮੌਸਮ 'ਚ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਗਰਮੀਆਂ 'ਚ ਅਕਸਰ ਸਾਨੂੰ ਹੀਟ ਵੇਵ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਦੇ ਸੰਪਰਕ 'ਚ ਆਉਣ ਨਾਲ ਹੀਟ ਸਟ੍ਰੋਕ ਅਤੇ ਗੰਭੀਰ ਮਾਮਲਿਆਂ 'ਚ ਮੌਤ ਵੀ ਹੋ ਸਕਦੀ ਹੈ। ਮਾਹਿਰਾਂ ਮੁਤਾਬਕ ਗਰਮੀਆਂ 'ਚ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਗਰਮੀ ਤੋਂ ਬਚਣਾ ਬਹੁਤ ਜ਼ਰੂਰੀ ਹੁੰਦਾ ਹੈ। 

ਦਸ ਦਈਏ ਕਿ ਇਸ ਤੋਂ ਬਚਣ ਲਈ ਖਾਣ-ਪੀਣ ਦਾ ਖਾਸ ਧਿਆਨ ਰੱਖਣ ਦੇ ਨਾਲ-ਨਾਲ ਕੁਝ ਸਾਵਧਾਨੀਆਂ ਵੀ ਰੱਖਣੀਆਂ ਪੈਂਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪੀਣ ਵਾਲੇ ਪਦਾਰਖਾ ਬਾਰੇ ਦਸਾਂਗੇ ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਆਪਣੇ ਆਪ ਨੂੰ ਗਰਮੀ ਤੋਂ ਬਚਾ ਸਕੋਗੇ ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ 


ਨਿੰਬੂ ਪਾਣੀ : 

ਲੋਕ ਅਕਸਰ ਤਾਜ਼ੇ ਰਹਿਣ ਅਤੇ ਗਰਮੀ ਤੋਂ ਬਚਣ ਲਈ ਨਿੰਬੂ ਪਾਣੀ ਪੀਣਾ ਪਸੰਦ ਕਰਦੇ ਹਨ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਗਰਮੀਆਂ ਦੇ ਮੌਸਮ 'ਚ ਧੁੱਪ ਅਤੇ ਗਰਮੀ ਤੋਂ ਬਚਾਉਣ ਦੇ ਨਾਲ-ਨਾਲ ਇਹ ਦਿਲ ਦੇ ਰੋਗ, ਸ਼ੂਗਰ, ਕੈਂਸਰ ਅਤੇ ਮੋਟਾਪੇ ਵਰਗੀਆਂ ਸਿਹਤ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਰੋਜ਼ਾਨਾ ਨਿੰਬੂ ਪਾਣੀ ਪੀਣ ਨਾਲ ਭਾਰ ਘਟਾਉਣ, ਮਾਨਸਿਕ ਸਿਹਤ, ਪਾਚਨ ਸਿਹਤ ਅਤੇ ਊਰਜਾ ਦੇ ਪੱਧਰ ਨੂੰ ਬਣਾਏ ਰੱਖਣ 'ਚ ਮਦਦ ਮਿਲਦੀ ਹੈ।

ਗੰਨੇ ਦਾ ਜੂਸ : 

ਗਰਮੀਆਂ ਆਉਂਦੇ ਹੀ ਗੰਨੇ ਦਾ ਜੂਸ ਹਰ ਪਾਸੇ ਉਪਲਬਧ ਹੋ ਜਾਂਦਾ ਹੈ। ਇਸ ਮੌਸਮ 'ਚ ਲੋਕ ਇਸ ਨੂੰ ਬੜੇ ਚਾਅ ਨਾਲ ਪੀਂਦੇ ਹਨ। ਕਿਉਂਕਿ ਇਸ ਦੇ ਬਹੁਤ ਫਾਇਦੇ ਹੁੰਦੇ ਹਨ। ਇਸ 'ਚ ਭਰਪੂਰ ਮਾਤਰਾ 'ਚ ਗਲੂਕੋਜ਼ ਅਤੇ ਇਲੈਕਟ੍ਰੋਲਾਈਟਸ ਹੁੰਦੇ ਹਨ, ਜੋ ਸਰੀਰ ਨੂੰ ਠੰਡਾ ਕਰਨ 'ਚ ਮਦਦ ਕਰਦੇ ਹਨ ਅਤੇ ਸਾਨੂੰ ਦਿਨ ਭਰ ਊਰਜਾ ਨਾਲ ਭਰਪੂਰ ਰੱਖਦੇ ਹਨ। ਨਾਲ ਹੀ ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਸੁਰੱਖਿਅਤ ਹੈ, ਕਿਉਂਕਿ ਇਸ 'ਚ ਸ਼ੂਗਰ ਨਾਲੋਂ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ। ਜੋ ਕਿਡਨੀ, ਪਾਚਨ ਤੰਤਰ ਅਤੇ ਚਮੜੀ ਸਿਹਤਮੰਦ ਬਣਾਉਂਦਾ ਹੈ।

ਲੱਸੀ : 

ਭਾਰਤ 'ਚ ਲੱਸੀ ਵੀ ਇੱਕ ਬਹੁਤ ਮਸ਼ਹੂਰ ਪੀਣ ਵਾਲਾ ਪਦਾਰਥ ਹੈ। ਜਿਸ ਨੂੰ ਗਰਮੀਆਂ ਦੇ ਮੌਸਮ 'ਚ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ, ਕਿਉਂਕਿ ਇਹ ਤੁਹਾਨੂੰ ਪੂਰੇ ਮੌਸਮ 'ਚ ਹਾਈਡਰੇਟ ਰੱਖਦੀ ਹੈ। ਇਸ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ, ਪਾਣੀ, ਲੈਕਟੋਜ਼, ਕੈਸੀਨ ਅਤੇ ਲੈਕਟਿਕ ਐਸਿਡ ਪਾਇਆ ਜਾਂਦਾ ਹੈ, ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ​​ਰੱਖਦਾ ਦੇ ਨਾਲ-ਨਾਲ ਅੰਤੜੀਆਂ 'ਚ ਖਰਾਬ ਬੈਕਟੀਰੀਆ ਦੇ ਵਾਧੇ ਨੂੰ ਰੋਕਦਾ ਹੈ। ਪਿਛਲੇ ਕਾਫੀ ਸਮੇਂ ਤੋਂ ਲੋਕ ਗਰਮੀਆਂ 'ਚ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਵੀ ਇਸ ਨੂੰ ਪੀ ਰਹੇ ਹਨ।

ਸੱਤੂ : 

ਸੱਤੂ ਗਰਮੀਆਂ ਦੇ ਮੌਸਮ 'ਚ ਬਹੁਤ ਤੋਂ ਵੱਧ ਪਾਇਆ ਜਾਂਦਾ ਹੈ। ਵੈਸੇ ਤਾਂ ਇਸ ਨੂੰ ਪੂਰੇ ਦੇਸ਼ 'ਚ ਪਸੰਦ ਕੀਤਾ ਜਾਂਦਾ ਹੈ ਪਰ ਬਿਹਾਰ 'ਚ ਇਹ ਜ਼ਿਆਦਾ ਮਸ਼ਹੂਰ ਹੈ। ਦਸ ਦਈਏ ਕਿ ਇਹ ਜੌਂ ਅਤੇ ਛੋਲਿਆਂ ਵਰਗੇ ਅਨਾਜਾਂ ਤੋਂ ਤਿਆਰ ਕੀਤਾ ਜਾਂਦਾ ਹੈ। ਇਹ ਸਰੀਰ ਨੂੰ ਠੰਡਾ ਰੱਖਣ 'ਚ ਮਦਦ ਕਰਦਾ ਹੈ ਅਤੇ ਹੋਰ ਪੀਣ ਵਾਲੇ ਪਦਾਰਥਾਂ ਦੇ ਮੁਕਾਬਲੇ ਜ਼ਿਆਦਾ ਪੌਸ਼ਟਿਕ ਵੀ ਹੁੰਦਾ ਹੈ। ਪੀਣ ਤੋਂ ਇਲਾਵਾ ਇਸ ਨੂੰ ਪਰਾਠੇ ਜਾ ਪੁਰੀ 'ਚ ਭਰ ਕੇ ਵੀ ਖਾਧਾ ਜਾਂਦਾ ਹੈ।

ਨਾਰੀਅਲ ਪਾਣੀ : 

ਤੁਸੀਂ ਸਿਰਫ਼ ਇੱਕ ਗਲਾਸ ਨਾਰੀਅਲ ਪਾਣੀ ਨਾਲ ਗਰਮੀਆਂ ਨੂੰ ਮਾਤ ਦੇ ਸਕਦੇ ਹੋ। ਕਿਉਂਕਿ ਇਹ ਸਵਾਦਿਸ਼ਟ ਹੋਣ ਦੇ ਨਾਲ-ਨਾਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦਸ ਦਈਏ ਕਿ ਇਹ ਇੱਕ ਕੁਦਰਤੀ ਪੀਣ ਵਾਲਾ ਪਦਾਰਥ ਹੈ, ਜੋ ਸਰੀਰ 'ਚ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਨਾਲ-ਨਾਲ ਇਲੈਕਟੋਲਾਈਟ ਲੈਵਲ ਨੂੰ ਬਹਾਲ ਕਰਨ 'ਚ ਮਦਦ ਕਰਦਾ ਹੈ। ਨਾਲ ਹੀ ਇਹ ਥਕਾਵਟ ਨਾਲ ਲੜਨ 'ਚ ਮਦਦ ਕਰਦਾ ਹੈ ਅਤੇ ਤੁਹਾਨੂੰ ਦਿਨ ਭਰ ਸਰਗਰਮ ਰੱਖਦਾ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ, ਜਾਣੋ ਕਦੋਂ ਤੇ ਕਿੱਥੇ ਮਰਹੂਮ ਗਾਇਕ ਦੀ ਮਨਾਈ ਜਾਵੇਗੀ ਬਰਸੀ, ਮਾਂ ਚਰਨ ਕੌਰ ਨੇ ਦਿੱਤੀ ਜਾਣਕਾਰੀ

- PTC NEWS

Top News view more...

Latest News view more...

PTC NETWORK