Sun, Apr 28, 2024
Whatsapp

ਜੇਲ੍ਹ ਅੰਦਰ ਸੈਲਫੀ ਲੈ ਰਿਹਾ ਸੀ ਕੈਦੀ, ਹਾਈਕੋਰਟ ਨੇ ਡੀਜੀਪੀ ਪੰਜਾਬ ਨੂੰ ਫੋਟੋ ਭੇਜ ਕੀਤਾ ਤਲਬ

Written by  KRISHAN KUMAR SHARMA -- December 25th 2023 02:31 PM
ਜੇਲ੍ਹ ਅੰਦਰ ਸੈਲਫੀ ਲੈ ਰਿਹਾ ਸੀ ਕੈਦੀ, ਹਾਈਕੋਰਟ ਨੇ ਡੀਜੀਪੀ ਪੰਜਾਬ ਨੂੰ ਫੋਟੋ ਭੇਜ ਕੀਤਾ ਤਲਬ

ਜੇਲ੍ਹ ਅੰਦਰ ਸੈਲਫੀ ਲੈ ਰਿਹਾ ਸੀ ਕੈਦੀ, ਹਾਈਕੋਰਟ ਨੇ ਡੀਜੀਪੀ ਪੰਜਾਬ ਨੂੰ ਫੋਟੋ ਭੇਜ ਕੀਤਾ ਤਲਬ

ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ 'ਚ ਮੋਬਾਈਲ ਮਿਲਣ ਦੇ ਮਾਮਲੇ ਰੁਕ ਨਹੀਂ ਰਹੇ ਅਤੇ ਰੋਜ਼ਾਨਾ ਲਗਾਤਾਰ ਜੇਲ੍ਹਾਂ ਵਿਚੋਂ ਮੋਬਾਈਲ ਮਿਲ ਰਹੇ ਹਨ। ਹੁਣ ਪਟਿਆਲਾ ਜੇਲ੍ਹ ਵਿੱਚ ਬੰਦ ਇੱਕ ਕੈਦੀ ਵੱਲੋਂ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਤਿੱਖੀ ਝਾੜ ਤੋਂ ਬਾਅਦ ਹੁਣ ਪਟਿਆਲਾ ਜੇਲ੍ਹ ਮਾਮਲੇ 'ਚ ਹਾਈਕੋਰਟ ਨੇ ਡੀਜੀਪੀ ਪੰਜਾਬ ਨੂੰ ਤਲਬ ਕੀਤਾ ਹੈ। ਪੰਜਾਬ ਹਰਿਆਣਾ ਹਾਈਕੋਰਟ ਨੇ ਡੀਜੀਪੀ ਗੌਰਵ ਯਾਦਵ ਨੂੰ ਤਲਬ ਕਰਕੇ ਜਵਾਬ ਮੰਗਿਆ ਹੈ।

ਪਟਿਆਲਾ ਜੇਲ੍ਹ ਵਿੱਚ ਇਹ ਅੰਡਰ ਟਰਾਇਲ ਕੈਦੀ ਹੈ, ਜੋ ਕਿ ਮੋਬਾਈਲ ਰਾਹੀਂ ਜੇਲ੍ਹ ਵਿੱਚ ਸੈਲਫੀ ਲੈ ਕੇ ਪੋਸਟ ਪਾ ਰਿਹਾ ਹੈ। ਇਸ ਦੌਰਾਨ ਕਈ ਹੋਰ ਕੈਦੀਆਂ ਦੇ ਹੱਥਾਂ ਵਿੱਚ ਵੀ ਮੋਬਾਈਲ ਫੋਨ ਨਜ਼ਰ ਆ ਰਹੇ ਹਨ। ਹਾਈਕੋਰਟ ਨੇ ਹੁਣ ਇਸ 'ਤੇ ਪੰਜਾਬ ਦੇ ਡੀਜੀਪੀ ਤੋਂ ਜਵਾਬ ਮੰਗਿਆ ਹੈ।


ਇਸ ਤਰ੍ਹਾਂ ਹੋਇਆ ਖੁਲਾਸਾ

ਜਦੋਂ ਪਟਿਆਲਾ ਜੇਲ੍ਹ ਵਿੱਚ ਬੰਦ ਇਸ ਕਤਲ ਦੇ ਮੁਲਜ਼ਮ ਨੇ ਹਾਈਕੋਰਟ ਤੋਂ ਜ਼ਮਾਨਤ ਦੀ ਮੰਗ ਕੀਤੀ ਤਾਂ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ, ਜੋ ਕਿ ਮ੍ਰਿਤਕ ਦਾ ਪਿਤਾ ਹੈ, ਨੇ ਉਸਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਹਾਈਕੋਰਟ ਵਿੱਚ ਕੁਝ ਫੋਟੋਆਂ ਹਾਈਕੋਰਟ 'ਚ ਜਮਾਂ ਕਰਵਾਉਂਦੇ ਹੋਏ ਕਿਹਾ ਕਿ ਉਹ ਆਪਣੀਆਂ ਫੋਟੋਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਪੋਸਟ ਕਰ ਰਿਹਾ ਹੈ। ਜੇਲ ਤੋਂ ਹੀ ਸੋਸ਼ਲ ਮੀਡੀਆ ਸਾਈਟ 'ਤੇ ਸੈਲਫੀ ਪੋਸਟ ਕਰਦੇ ਹੋਏ ਇਸ ਫੋਟੋ 'ਚ ਕਈ ਹੋਰ ਕੈਦੀਆਂ ਦੇ ਹੱਥਾਂ 'ਚ ਫੋਨ ਵੀ ਨਜ਼ਰ ਆ ਰਹੇ ਹਨ।

ਡੀਜੀਪੀ ਨੂੰ 4 ਜਨਵਰੀ ਨੂੰ ਜਵਾਬ ਦਾਖਲ ਕਰਨ ਦੇ ਆਦੇਸ਼

ਜੇਲ੍ਹ ਵਿੱਚ ਕੈਦੀਆਂ ਕੋਲ ਮੋਬਾਈਲ ਮਿਲਣ 'ਤੇ ਹਾਈਕੋਰਟ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਦੀ ਹਾਲਤ ਬਹੁਤ ਖ਼ਰਾਬ ਹੈ। ਇਸ ਲਈ ਹਾਈਕੋਰਟ ਨੇ ਹੁਣ ਇਹ ਫੋਟੋ ਡੀਜੀਪੀ ਨੂੰ ਭੇਜ ਕੇ 4 ਜਨਵਰੀ ਨੂੰ ਮਾਮਲੇ ਦੀ ਅਗਲੀ ਸੁਣਵਾਈ 'ਤੇ ਆਪਣਾ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ।

ਦੱਸ ਦੇਈਏ ਕਿ ਫਿਰੋਜ਼ਪੁਰ ਜੇਲ ਤੋਂ ਹਜ਼ਾਰਾਂ ਕਾਲਾਂ ਦੇ ਮਾਮਲੇ 'ਚ ਹਾਈਕੋਰਟ ਪਹਿਲਾਂ ਹੀ ਸਖਤ ਰੁਖ ਅਖਤਿਆਰ ਕਰ ਚੁੱਕੀ ਹੈ। ਦੂਜੇ ਪਾਸੇ ਹਾਈ ਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਅਤੇ ਜੇਲ੍ਹਾਂ ਵਿੱਚ ਮੋਬਾਈਲ ਫ਼ੋਨ ਦੀ ਵਰਤੋਂ ਦਾ ਵੀ ਨੋਟਿਸ ਲਿਆ ਹੈ।

-

Top News view more...

Latest News view more...