Horrific road accident in Italy : ਇਟਲੀ ’ਚ ਚਾਰ ਪੰਜਾਬੀ ਨੌਜਵਾਨਾਂ ਦੀ ਭਿਆਨਕ ਸੜਕ ਹਾਦਸੇ ’ਚ ਮੌਤ; ਕੰਮ ’ਤੇ ਜਾ ਰਹੇ ਸੀ ਨੌਜਵਾਨ
Horrific Road Accident In Italy : ਇਟਲੀ ’ਚ ਵਾਪਰੇ ਇੱਕ ਭਿਆਨਕ ਹਾਦਸੇ ’ਚ ਪੰਜਾਬੀ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸੜਕ ਹਾਦਸੇ ’ਚ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਇਸ ਹਾਦਸੇ ’ਚ 5 ਨੌਜਵਾਨ ਜ਼ਖਮੀ ਵੀ ਹੋਏ ਹਨ। ਕਾਰ ਸਵਾਰ ਪੰਜਾਬੀ ਨੌਜਵਾਨਾਂ ਨੂੰ ਟਰੱਕ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ ਜਿਸ ਕਾਰਨ ਮੌਕੇ ’ਤੇ ਹੀ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ।
ਦੱਸ ਦਈਏ ਕਿ ਇਨ੍ਹਾਂ ਵਿੱਚੋਂ ਤਿੰਨ ਜਲੰਧਰ ਜ਼ਿਲ੍ਹੇ ਤੇ ਚੌਥਾ ਰੋਪੜ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਘੋੜਾਵਾਹੀ, ਸੁਰਜੀਤ ਸਿੰਘ ਪਿੰਡ ਮੇਦਾ (ਜਲੰਧਰ), ਮਨੋਜ ਕੁਮਾਰ ਵਾਸੀ ਆਦਮਪੁਰ ਅਤੇ ਜਸਕਰਨ ਸਿੰਘ ਵਾਸੀ ਰੋਪੜ ਵਜੋਂ ਹੋਈ ਹੈ। ਹਰਵਿੰਦਰ ਸਿੰਘ ਤਾਂ ਅਜੇ ਤਿੰਨ ਮਹੀਨੇ ਪਹਿਲਾਂ ਹੀ ਇਟਲੀ ਗਿਆ ਸੀ। ਦੂਜਾ ਨੌਜਵਾਨ ਸੁਰਜੀਤ ਸਿੰਘ ਪਿਛਲੇ ਸਾਲ ਦਸੰਬਰ 2024 ਨੂੰ ਇਟਲੀ ਗਿਆ ਸੀ।
ਸੁਰਜੀਤ ਸਿੰਘ ਦੇ ਭਰਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਪਹਿਲਾਂ ਦੁਬਈ ਦੋ ਸਾਲ ਲਾ ਕੇ ਆਇਆ ਸੀ। ਉਥੇ ਕੰਮ ਠੀਕ ਨਾ ਹੋਣ ਕਾਰਨ ਉਸ ਨੇ ਇਟਲੀ ਜਾਣ ਦਾ ਫੈਸਲਾ ਕੀਤਾ ਸੀ। ਇਹ ਨੌਜਵਾਨ ਇਟਲੀ ਦੀ ਸਟੇਟ ਬਾਸਲੀਕਾਤੇ ਦੇ ਜ਼ਿਲ੍ਹਾ ਮਤੇਰੇ ਦੇ ਇੱਕ ਪਿੰਡ ਵਿੱਚ ਰਹਿੰਦੇ ਸਨ ਤੇ ਕੰਮ ’ਤੇ ਜਾ ਰਹੇ ਸਨ।
ਇਹ ਵੀ ਪੜ੍ਹੋ : Delhi Park ’ਚ ਅੱਧੀ ਰਾਤ ਨੂੰ ਹੋਇਆ ਖੁੰਖਾਰ ਗੈਂਗਸਟਰ ਦਾ ਐਨਕਾਊਂਟਰ; ਖੌਫ ਬਣ ਗਿਆ ਸੀ ਇਹ ਨੇਪਾਲੀ
- PTC NEWS