Sun, Dec 14, 2025
Whatsapp

Ludhiana News : ਬੋਰੇ 'ਚ ਮਹਿਲਾ ਦੀ ਲਾਸ਼ ਸੁੱਟਣ ਦੇ ਮਾਮਲੇ 'ਚ ਪੁਲਿਸ ਨੇ ਸੱਸ -ਸਹੁਰੇ ਸਮੇਤ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ,ਇਸ ਵਜ੍ਹਾ ਕਰਕੇ ਕੀਤਾ ਕਤਲ

Ludhiana News : ਲੁਧਿਆਣਾ ਦੇ ਆਰਤੀ ਚੌਂਕ ਕੋਲ ਬੀਤੇ ਦਿਨੀ 2 ਬਾਈਕ ਸਵਾਰ ਨੌਜਵਾਨਾਂ ਵੱਲੋਂ ਫਿਰੋਜ਼ਪੁਰ ਰੋਡ 'ਤੇ ਡਿਵਾਈਡਰ 'ਤੇ ਬੋਰੀ ਵਿੱਚ ਪਾ ਕੇ ਇੱਕ ਮਹਿਲਾ ਦੀ ਲਾਸ਼ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਿਸ ਵਿੱਚ ਲੁਧਿਆਣਾ ਪੁਲਿਸ ਨੇ ਮਹਿਲਾ ਦੇ ਕਤਲ ਮਾਮਲੇ ਵਿੱਚ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਆਰੋਪੀਆਂ ਵਿੱਚ ਮ੍ਰਿਤਕਾ ਦੀ ਸੱਸ ,ਸਹੁਰੇ ਤੋਂ ਇਲਾਵਾ ਇੱਕ ਹੋਰ ਵਿਅਕਤੀ ਹੈ

Reported by:  PTC News Desk  Edited by:  Shanker Badra -- July 10th 2025 10:40 AM -- Updated: July 10th 2025 02:09 PM
Ludhiana News : ਬੋਰੇ 'ਚ ਮਹਿਲਾ ਦੀ ਲਾਸ਼ ਸੁੱਟਣ ਦੇ ਮਾਮਲੇ 'ਚ ਪੁਲਿਸ ਨੇ ਸੱਸ -ਸਹੁਰੇ ਸਮੇਤ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ,ਇਸ ਵਜ੍ਹਾ ਕਰਕੇ ਕੀਤਾ ਕਤਲ

Ludhiana News : ਬੋਰੇ 'ਚ ਮਹਿਲਾ ਦੀ ਲਾਸ਼ ਸੁੱਟਣ ਦੇ ਮਾਮਲੇ 'ਚ ਪੁਲਿਸ ਨੇ ਸੱਸ -ਸਹੁਰੇ ਸਮੇਤ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ,ਇਸ ਵਜ੍ਹਾ ਕਰਕੇ ਕੀਤਾ ਕਤਲ

Ludhiana News : ਲੁਧਿਆਣਾ ਦੇ ਆਰਤੀ ਚੌਂਕ ਕੋਲ ਬੀਤੇ ਦਿਨੀ 2 ਬਾਈਕ ਸਵਾਰ ਨੌਜਵਾਨਾਂ ਵੱਲੋਂ ਫਿਰੋਜ਼ਪੁਰ ਰੋਡ 'ਤੇ ਡਿਵਾਈਡਰ 'ਤੇ ਬੋਰੀ ਵਿੱਚ ਪਾ ਕੇ ਇੱਕ ਮਹਿਲਾ ਦੀ ਲਾਸ਼ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਿਸ ਵਿੱਚ ਲੁਧਿਆਣਾ ਪੁਲਿਸ ਨੇ ਮਹਿਲਾ ਦੇ ਕਤਲ ਮਾਮਲੇ ਵਿੱਚ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਆਰੋਪੀਆਂ ਵਿੱਚ ਮ੍ਰਿਤਕਾ ਦੀ ਸੱਸ ,ਸਹੁਰੇ ਤੋਂ ਇਲਾਵਾ ਇੱਕ ਹੋਰ ਵਿਅਕਤੀ ਹੈ। 

ਮ੍ਰਿਤਕਾ ਦੀ ਪਛਾਣ ਰੇਸ਼ਮਾ ਵਜੋਂ ਹੋਈ ਹੈ, ਜੋ ਮਹਾਰਾਜ ਨਗਰ ਨੇੜੇ ਸਰਕਟ ਹਾਊਸ ਲੇਨ ਨੰਬਰ 2 ਦੀ ਰਹਿਣ ਵਾਲੀ ਹੈ, ਜੋ ਆਪਣੀ ਸੱਸ ਅਤੇ ਸਹੁਰੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਰੇਸ਼ਮਾ ਦੀ ਅਕਸਰ ਆਪਣੀ ਸੱਸ ਅਤੇ ਸਹੁਰੇ ਨਾਲ ਛੋਟੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਰਹਿੰਦੀ ਸੀ। ਦੋਸ਼ੀਆਂ ਦੀ ਪਛਾਣ ਸਹੁਰਾ ਕਿਸ਼ਨ, ਸੱਸ ਦੁਲਾਰੀ ਅਤੇ ਅਜੈ ਵਜੋਂ ਹੋਈ ਹੈ। ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।


ਦਰਅਸਲ 'ਚ ਬੁੱਧਵਾਰ ਨੂੰ ਲੁਧਿਆਣਾ ਦੇ ਆਰਤੀ ਚੌਂਕ ਵਿੱਚ ਦੋ ਵਿਅਕਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਇੱਕ ਬੋਰੀ  ਸੁੱਟਣ ਲਈ ਪਹੁੰਚੇ ਸਨ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਉਹ ਬੋਰੀ ਸੁੱਟ ਕੇ ਅਤੇ ਮੋਟਰਸਾਈਕਲ ਉਥੇ ਹੀ ਛੱਡ ਕੇ ਫਰਾਰ ਹੋ ਜਾਂਦੇ ਹਨ। ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾ ਕੇ ਬੋਰੀ ਨੂੰ ਖੋਲਿਆ ਜਾਂਦਾ ਹੈ ਤਾਂ ਇੱਕ ਮਹਿਲਾ ਦੀ ਲਾਸ਼ ਨਿਕਲਦੀ ਹੈ। ਜਿਸ ਨੂੰ ਲੈ ਕੇ ਜਦੋਂ ਪੁਲਿਸ ਵੱਲੋਂ ਜਾਂਚ ਕੀਤੀ ਗਈ ਤਾਂ ਮਹਿਲਾ ਦੀ ਸੱਸ -ਸਹੁਰੇ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬੋਰੀ ਵਿੱਚ ਲਾਸ਼ ਸੁੱਟਣ ਦੇ ਮਾਮਲੇ ਵਿੱਚ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਵਿੱਚ ਮ੍ਰਿਤਕਾ ਦੀ ਸੱਸ ,ਸਹੁਰੇ ਤੋਂ ਇਲਾਵਾ ਇੱਕ ਹੋਰ ਵਿਅਕਤੀ ਸ਼ਾਮਿਲ ਹੈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 25 ਸਾਲ ਹੈ ਅਤੇ ਚਰਿੱਤਰ ਉਪਰ ਸ਼ੱਕ ਹੋਣ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪਰਿਵਾਰ ਪਿੱਛੋਂ ਲਖਨਊ ਦਾ ਰਹਿਣ ਵਾਲਾ ਹੈ।

ਕੱਲ੍ਹ ਉਸਦੇ ਮਕਾਨ ਮਾਲਕ ਮਨੋਜ ਨੇ ਪੁਲਿਸ ਨੂੰ ਦੱਸਿਆ ਕਿ ਰੇਸ਼ਮਾ ਦਾ ਸਹੁਰਾ ਕਿਸ਼ਨ ਅਤੇ ਸੱਸ ਦੁਲਾਰੀ ਉਸਦੇ ਘਰ ਵਿੱਚ ਕਿਰਾਏ 'ਤੇ ਰਹਿ ਰਹੇ ਹਨ। ਇਨ੍ਹਾਂ ਤਿੰਨਾਂ ਵਿੱਚ 8 ਜੁਲਾਈ ਨੂੰ ਲੜਾਈ ਹੋਈ ਸੀ। 9 ਜੁਲਾਈ ਦੀ ਸਵੇਰ ਨੂੰ ਉਸਨੇ ਦੇਖਿਆ ਕਿ ਇੱਕ ਚਾਦਰ ਵਿੱਚ ਕੁਝ ਬੰਨ੍ਹ ਕੇ ਗੇਟ ਦੇ ਕੋਲ ਰੱਖਿਆ ਹੋਇਆ ਸੀ। ਉਸਨੇ ਸੋਚਿਆ ਕਿ ਸ਼ਾਇਦ ਕਿਸ਼ਨ ਦਾ ਪਰਿਵਾਰ ਅੱਜ ਕਮਰਾ ਖਾਲੀ ਨਹੀਂ ਕਰ ਰਿਹਾ। ਇਸੇ ਲਈ ਉਹ ਸਮਾਨ ਕੱਢ ਰਿਹਾ ਹੈ ਪਰ ਜਿਵੇਂ ਹੀ ਮੈਂ ਇੰਟਰਨੈੱਟ 'ਤੇ ਬੋਰੀ ਵਿੱਚ ਮਿਲੀ ਲਾਸ਼ ਦੀ ਵੀਡੀਓ ਦੇਖੀ, ਮੈਨੂੰ ਪਤਾ ਲੱਗਾ ਕਿ ਕਿਸ਼ਨ ਅਤੇ ਉਸਦੀ ਪਤਨੀ ਦੁਲਾਰੀ ਨੇ ਮਿਲ ਕੇ ਆਪਣੀ ਨੂੰਹ ਦਾ ਕਤਲ ਕੀਤਾ ਹੈ ਅਤੇ ਦੋ ਨੌਜਵਾਨਾਂ ਨੂੰ ਲਾਸ਼ ਦਾ ਨਿਪਟਾਰਾ ਕਰਨ ਲਈ ਕਿਹਾ ਹੈ।

- PTC NEWS

Top News view more...

Latest News view more...

PTC NETWORK
PTC NETWORK