Thu, May 22, 2025
Whatsapp

ਮੈਨੂੰ ਨਹੀਂ ਲੱਗਦਾ ਕਿ ਇਸ ਦਾ ਭਾਰਤ ਨਾਲ ਕੋਈ ਲੈਣਾ-ਦੇਣਾ ਹੈ-ਐੱਸ.ਜੈਸ਼ੰਕਰ

ਦੇਸ਼ ਵਿੱਚ ਜੀ-20 ਸੰਮੇਲਨ ਹੋਣ ਜਾ ਰਿਹਾ ਹੈ। ਇਸ ਵਾਰ ਸੰਮੇਲਨ ਦੀ ਪ੍ਰਧਾਨਗੀ ਭਾਰਤ ਕਰ ਰਿਹਾ ਹੈ। ਅਜਿਹੇ 'ਚ ਪ੍ਰੋਗਰਾਮ ਨੂੰ ਸ਼ਾਨਦਾਰ ਬਣਾਉਣ ਦੀਆਂ ਤਿਆਰੀਆਂ ਵੀ ਜ਼ੋਰਾਂ 'ਤੇ ਚੱਲ ਰਹੀਆਂ ਹਨ।

Reported by:  PTC News Desk  Edited by:  Shameela Khan -- September 06th 2023 11:34 AM -- Updated: September 06th 2023 12:27 PM
ਮੈਨੂੰ ਨਹੀਂ ਲੱਗਦਾ ਕਿ ਇਸ ਦਾ ਭਾਰਤ ਨਾਲ ਕੋਈ ਲੈਣਾ-ਦੇਣਾ ਹੈ-ਐੱਸ.ਜੈਸ਼ੰਕਰ

ਮੈਨੂੰ ਨਹੀਂ ਲੱਗਦਾ ਕਿ ਇਸ ਦਾ ਭਾਰਤ ਨਾਲ ਕੋਈ ਲੈਣਾ-ਦੇਣਾ ਹੈ-ਐੱਸ.ਜੈਸ਼ੰਕਰ

G20 Summit 2023: ਭਾਰਤ ਵਿੱਚ ਹੋਣ ਵਾਲੇ G20 ਸ਼ਿਖ਼ਰ ਸੰਮੇਲਨ ਵਿੱਚ ਜਿੱਥੇ ਦੁਨੀਆ ਭਰ ਦੇ ਨੇਤਾ ਰੁਖ਼ ਕਰਨ ਵਾਲੇ ਹਨ। ਉੱਥੇ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਵੱਲੋਂ ਨਵੀਂ ਦਿੱਲੀ ਵਿੱਚ ਹੋਣ ਵਾਲੇ ਜੀ-20 ਸ਼ਿਖਰ ਸੰਮੇਲਨ ਵਿੱਚ ਸ਼ਿਰਕਤ ਨਾ ਕਰਨ ਦਾ ਫ਼ੈਸਲਾ  ਕਰ ਚੁੱਕੇ ਹਨ। ਇਸ ਐਲਾਨ ਤੋਂ ਕੁਝ ਦਿਨ ਬਾਅਦ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਕਿਹਾ, “ਇਸਦਾ ਭਾਰਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਉਹ ਜੋ ਵੀ ਫੈਸਲਾ ਲੈਂਦੇ ਹਨ, ਉਹ ਚੰਗੀ ਤਰ੍ਹਾਂ ਜਾਣਦੇ ਹਨ।"
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਗੇ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਕਿਸੇ ਕਾਰਨ ਰਾਸ਼ਟਰਪਤੀ ਨਹੀਂ ਆ ਪਾਉਂਦੇ, ਉਨ੍ਹਾਂ ਦੀ ਥਾਂ 'ਤੇ ਉਸ ਦੇਸ਼ ਦਾ ਪ੍ਰਤੀਨਿਧੀ ਆਪਣੀ ਗੱਲ ਰੱਖਦਾ ਹੈ।


ਨਿਊਜ਼ ਏਜੰਸੀ ਏ.ਐੱਨ.ਆਈ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, ''ਮੈਨੂੰ ਲੱਗਦਾ ਹੈ ਕਿ ਜੀ-20 'ਚ ਵੱਖ-ਵੱਖ ਸਮੇਂ 'ਤੇ ਕੁਝ ਅਜਿਹੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਰਹੇ ਹਨ, ਜਿਨ੍ਹਾਂ ਨੇ ਕਿਸੇ ਕਾਰਨ ਨਾ ਆਉਣ ਦਾ ਫ਼ੈਸਲਾ ਕੀਤਾ ਹੈ ਪਰ ਜੋ ਵੀ ਉਸ ਮੌਕੇ 'ਤੇ ਉਸ ਦੇਸ਼ ਦਾ ਪ੍ਰਤੀਨਿਧੀ ਹੁੰਦਾ ਹੈ, ਉਹ ਆਪਣੀ ਗੱਲ ਅੱਗੇ ਰੱਖਦਾ ਹੈ ਮੈਨੂੰ ਲੱਗਦਾ ਹੈ ਕਿ ਹਰ ਕੋਈ ਬਹੁਤ ਗੰਭੀਰਤਾ ਨਾਲ ਆ ਰਿਹਾ ਹੈ।"



ਉਨ੍ਹਾਂ ਨੇ ਅੱਗੇ ਕਿਹਾ, “ਸਮਿਟ ਵਿੱਚ ਕੌਣ ਆ ਰਿਹਾ ਹੈ, ਕੌਣ ਨਹੀਂ ਆ ਰਿਹਾ, ਇਹ ਨਹੀਂ ਆ ਰਿਹਾ। ਮੈਨੂੰ ਲੱਗਦਾ ਹੈ ਕਿ ਕੋਈ ਵੀ ਦੇਸ਼ ਦੁਨੀਆ ਦੇ ਸਾਹਮਣੇ ਆਪਣੀ ਸਥਿਤੀ ਪੇਸ਼ ਕਰਨ ਦੀ ਕੋਸ਼ਿਸ਼ ਕਰੇਗਾ। ਮੈਨੂੰ ਲਗਦਾ ਹੈ ਕਿ ਉਡੀਕ ਕਰਨੀ ਚਾਹੀਂਦੀ ਹੈ ਅਤੇ ਦੇਖਣਾ ਚਾਹੀਂਦਾ ਹੈ ਕਿ ਅਸਲ ਵਿੱਚ, ਗੱਲਬਾਤ ਵਿੱਚ ਕੀ ਹੁੰਦਾ ਹੈ। ”

ਇਸੇ ਦੌਰਾਨ ਵਾਇਟ ਹਾਉਸ ਨੇ ਪੁਸ਼ਟੀ ਕੀਤੀ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਇਸ ਸੰਮੇਲਨ 'ਚ ਸ਼ਾਮਲ ਹੋਣ ਲਈ ਭਾਰਤ ਦੀ ਯਾਤਰਾ ਕਰਨਗੇ। ਸ਼ੀ ਅਤੇ ਪੁਤਿਨ ਨਵੀਂ ਦਿੱਲੀ ਵਿੱਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਐਲਾਨ ਕੀਤਾ ਕਿ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਇਸ ਸੰਮੇਲਨ ਵਿੱਚ ਸ਼ਾਮਲ ਹੋਣਗੇ।

ਭਾਰਤ 'ਚ ਹੋਣ ਵਾਲਾ ਜੀ-20 ਸੰਮੇਲਨ ਯਾਦਗਾਰ ਬਣੇਗਾ: 

ਉਨ੍ਹਾਂ ਅੱਗੇ ਕਿਹਾ ਕਿ ਇਸ ਗੱਲ 'ਤੇ ਧਿਆਨ ਦੇਣ ਦੀ ਬਜਾਏ ਕਿ ਕਿਹੜੇ ਦੇਸ਼ ਨੇ ਆਉਣਾ ਹੈ ਜਾਂ ਨਹੀਂ, ਅਸਲ ਮੁੱਦਾ ਇਹ ਹੈ ਕਿ ਉਹ ਆ ਕੇ ਕਿਨ੍ਹਾਂ ਮੁੱਦਿਆ 'ਤੇ ਚਰਚਾ ਕਰਨਗੇ। ਅਸੀਂ ਇਸ ਜੀ-20 ਨੂੰ ਇਸਦੇ ਨਤੀਜਿਆਂ ਲਈ ਯਾਦ ਰੱਖਾਂਗੇ।

ਜੀ-20 ਸੰਮੇਲਨ 2023:

G20 ਸਿਖਰ ਸੰਮੇਲਨ 2023 ਦੀ ਮੰਤਰੀਆਂ ਦੀ ਮੀਟਿੰਗ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਅੰਤਰਰਾਸ਼ਟਰੀ ਐਕਜ਼ੀਬੀਸ਼ਨ ਕਨਵੈਨਸ਼ਨ ਸੈਂਟਰ (IECC) ਵਿੱਚ ਹੋਵੇਗੀ। ਜੀ-20 ਸਿਖਰ ਸੰਮੇਲਨ 2023 ਨਵੀਂ ਦਿੱਲੀ 9 ਅਤੇ 10 ਸਤੰਬਰ 2023 ਨੂੰ ਤੈਅ ਕੀਤਾ ਗਿਆ ਹੈ ਜਿਸ ਵਿੱਚ 20 ਦੇਸ਼ਾਂ ਦੇ ਮੁਖੀ ਹਿੱਸਾ ਲੈਣਗੇ। ਇਸ ਸਿਖਰ ਸੰਮੇਲਨ 2023 ਦਾ ਵਿਸ਼ਾ ਹੈ "ਵਸੁਧੈਵ ਕੁਟੁੰਬਕਮ" (ਸੰਸਾਰ ਇੱਕ ਪਰਿਵਾਰ ਹੈ)। ਇਸ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਦੇਸ਼ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਮੈਕਸੀਕੋ, ਦੱਖਣੀ ਕੋਰੀਆ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ ਅਤੇ ਯੂਰਪੀਅਨ ਯੂਨੀਅਨ। 


- With inputs from agencies

Top News view more...

Latest News view more...

PTC NETWORK