Fri, Jun 12, 2026
Whatsapp

ICC Women's T20 World Cup ਦਾ ਆਗਾਜ਼, ਜਾਣੋ ਕਦੋਂ ਹੋਵੇਗਾ ਭਾਰਤ ਨਾਲ ਮੈਚ ਤੇ ਸ਼ਡਿਊਲ

ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਅੱਜ, 12 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲਾ ਮੈਚ ਮੇਜ਼ਬਾਨ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਕਾਰ ਰਾਤ 11 ਵਜੇ ਖੇਡਿਆ ਜਾਵੇਗਾ।

Reported by:  PTC News Desk  Edited by:  Aarti -- June 12th 2026 04:40 PM
ICC Women's T20 World Cup ਦਾ ਆਗਾਜ਼, ਜਾਣੋ ਕਦੋਂ ਹੋਵੇਗਾ ਭਾਰਤ ਨਾਲ ਮੈਚ ਤੇ  ਸ਼ਡਿਊਲ

ICC Women's T20 World Cup ਦਾ ਆਗਾਜ਼, ਜਾਣੋ ਕਦੋਂ ਹੋਵੇਗਾ ਭਾਰਤ ਨਾਲ ਮੈਚ ਤੇ ਸ਼ਡਿਊਲ

ICC Women T20 World Cup ਪ੍ਰਸ਼ੰਸਕਾਂ ਦੀ ਉਡੀਕ ਖਤਮ ਹੋਣ ਵਾਲੀ ਹੈ, ਕਿਉਂਕਿ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਅੱਜ, ਸ਼ੁੱਕਰਵਾਰ, 12 ਜੂਨ ਨੂੰ ਸ਼ੁਰੂ ਹੋ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ ਇੰਗਲੈਂਡ ਅਤੇ ਸ਼੍ਰੀਲੰਕਾ ਵਿਚਕਾਰ ਰਾਤ 11 ਵਜੇ ਖੇਡਿਆ ਜਾਵੇਗਾ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਇੰਡੀਆ ਆਪਣੀ ਮੁਹਿੰਮ ਦੀ ਸ਼ੁਰੂਆਤ 14 ਜੂਨ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ਵਿਰੁੱਧ ਕਰੇਗੀ।

ਮੌਜੂਦਾ ਚੈਂਪੀਅਨ ਨਿਊਜ਼ੀਲੈਂਡ ਆਪਣਾ ਪਹਿਲਾ ਮੈਚ 13 ਜੂਨ ਨੂੰ ਵੈਸਟਇੰਡੀਜ਼ ਵਿਰੁੱਧ ਖੇਡੇਗਾ। ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਬਾਰਾਂ ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਨੂੰ ਛੇ-ਛੇ ਦੇ ਦੋ ਸਮੂਹਾਂ ਵਿੱਚ ਵੰਡਿਆ ਗਿਆ ਹੈ। ਅਗਲੇ 24 ਦਿਨਾਂ ਵਿੱਚ ਸੱਤ ਥਾਵਾਂ 'ਤੇ ਕੁੱਲ 33 ਮੈਚ ਖੇਡੇ ਜਾਣਗੇ। ਆਓ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਨਾਲ ਸਬੰਧਤ ਕੁਝ ਮੁੱਖ ਜਾਣਕਾਰੀਆਂ 'ਤੇ ਇੱਕ ਨਜ਼ਰ ਮਾਰੀਏ:


ਭਾਰਤ ਦਾ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਸ਼ਡਿਊਲ (ਭਾਰਤੀ ਮਿਆਰੀ ਸਮਾਂ)

  • 14 ਜੂਨ, ਐਤਵਾਰ: ਭਾਰਤ ਬਨਾਮ ਪਾਕਿਸਤਾਨ (ਬਰਮਿੰਘਮ) - ਸ਼ਾਮ 7:00 ਵਜੇ
  • 17 ਜੂਨ, ਬੁੱਧਵਾਰ: ਭਾਰਤ ਬਨਾਮ ਨੀਦਰਲੈਂਡ (ਲੀਡਜ਼) - ਸ਼ਾਮ 7:00 ਵਜੇ
  • 21 ਜੂਨ, ਐਤਵਾਰ: ਦੱਖਣੀ ਅਫਰੀਕਾ ਬਨਾਮ ਭਾਰਤ (ਮੈਨਚੇਸਟਰ) - ਸ਼ਾਮ 7:00 ਵਜੇ
  • 25 ਜੂਨ, ਵੀਰਵਾਰ: ਭਾਰਤ ਬਨਾਮ ਬੰਗਲਾਦੇਸ਼ (ਮੈਨਚੇਸਟਰ) - ਸ਼ਾਮ 7:00 ਵਜੇ
  • 28 ਜੂਨ, ਐਤਵਾਰ: ਆਸਟ੍ਰੇਲੀਆ ਬਨਾਮ ਭਾਰਤ (ਲਾਰਡਜ਼, ਲੰਡਨ) - ਸ਼ਾਮ 7:00 ਵਜੇ

ਮਹਿਲਾ ਟੀ-20 ਵਿਸ਼ਵ ਕੱਪ 2026 ਸਥਾਨ

ਬਰਮਿੰਘਮ (ਐਜਬੈਸਟਨ), ਬ੍ਰਿਸਟਲ (ਕਾਉਂਟੀ ਗਰਾਊਂਡ), ਲੰਡਨ (ਲਾਰਡਜ਼, ਦ ਓਵਲ), ਲੀਡਜ਼ (ਹੈਡਿੰਗਲੇ), ਮੈਨਚੈਸਟਰ (ਓਲਡ ਟ੍ਰੈਫੋਰਡ), ਸਾਊਥੈਂਪਟਨ (ਦਿ ਰੋਜ਼ ਬਾਊਲ)

ਭਾਰਤ ਵਿੱਚ ਮਹਿਲਾ ਟੀ-20 ਵਿਸ਼ਵ ਕੱਪ 2026 ਦਾ ਸਿੱਧਾ ਪ੍ਰਸਾਰਣ ਅਤੇ ਸਟ੍ਰੀਮਿੰਗ ਕਿੱਥੇ ਹੋਵੇਗੀ?

ਮਹਿਲਾ ਟੀ-20 ਵਿਸ਼ਵ ਕੱਪ 2026 ਕ੍ਰਿਕਟ ਮੈਚਾਂ ਦੀ ਲਾਈਵ ਸਟ੍ਰੀਮਿੰਗ JioHotstar 'ਤੇ ਉਪਲਬਧ ਹੋਵੇਗੀ। ਭਾਰਤ ਵਿੱਚ ਸਟਾਰ ਸਪੋਰਟਸ 1, ਸਟਾਰ ਸਪੋਰਟਸ 1 HD, ਸਟਾਰ ਸਪੋਰਟਸ 2, ਸਟਾਰ ਸਪੋਰਟਸ 2 HD, ਸਟਾਰ ਸਪੋਰਟਸ 3, ਅਤੇ ਸਟਾਰ ਸਪੋਰਟਸ 3 HD ਟੀਵੀ ਚੈਨਲਾਂ 'ਤੇ ਲਾਈਵ ਟੈਲੀਕਾਸਟ ਉਪਲਬਧ ਹੋਣਗੇ।

ਮਹਿਲਾ ਟੀ-20 ਵਿਸ਼ਵ ਕੱਪ 2026 ਦਾ ਪੂਰਾ ਸ਼ਡਿਊਲ -

12 ਜੂਨ

  • ਇੰਗਲੈਂਡ ਬਨਾਮ ਸ਼੍ਰੀਲੰਕਾ (ਐਜਬੈਸਟਨ, ਬਰਮਿੰਘਮ); ਰਾਤ 11:00 ਵਜੇ

13 ਜੂਨ

  • ਬੰਗਲਾਦੇਸ਼ ਬਨਾਮ ਨੀਦਰਲੈਂਡ (ਓਲਡ ਟ੍ਰੈਫੋਰਡ, ਮੈਨਚੈਸਟਰ); ਸ਼ਾਮ 3:00 ਵਜੇ 
  • ਆਸਟ੍ਰੇਲੀਆ ਬਨਾਮ ਦੱਖਣੀ ਅਫਰੀਕਾ (ਓਲਡ ਟ੍ਰੈਫੋਰਡ, ਮੈਨਚੈਸਟਰ); ਸ਼ਾਮ 7:00 ਵਜੇ
  • ਵੈਸਟ ਇੰਡੀਜ਼ ਬਨਾਮ ਨਿਊਜ਼ੀਲੈਂਡ (ਹੈਂਪਸ਼ਾਇਰ ਬਾਊਲ, ਸਾਊਥੈਂਪਟਨ); ਰਾਤ 11:00 ਵਜੇ

14 ਜੂਨ

  • ਬੰਗਲਾਦੇਸ਼ ਬਨਾਮ ਨੀਦਰਲੈਂਡ (ਐਜਬੈਸਟਨ, ਬਰਮਿੰਘਮ); ਸ਼ਾਮ 3:00 ਵਜੇ 
  • ਭਾਰਤ ਬਨਾਮ ਪਾਕਿਸਤਾਨ (ਐਜਬੈਸਟਨ, ਬਰਮਿੰਘਮ); ਸ਼ਾਮ 7:00 ਵਜੇ

16 ਜੂਨ

  • ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ (ਹੈਂਪਸ਼ਾਇਰ ਬਾਊਲ, ਸਾਊਥੈਂਪਟਨ); ਸ਼ਾਮ 7:00 ਵਜੇ
  • ਇੰਗਲੈਂਡ ਬਨਾਮ ਆਇਰਲੈਂਡ (ਹੈਂਪਸ਼ਾਇਰ ਬਾਊਲ, ਸਾਊਥੈਂਪਟਨ); ਰਾਤ 11:00 ਵਜੇ

17 ਜੂਨ

  • ਆਸਟ੍ਰੇਲੀਆ ਬਨਾਮ ਬੰਗਲਾਦੇਸ਼ (ਹੈਡਿੰਗਲੇ, ਲੀਡਜ਼); ਸ਼ਾਮ 3:00 ਵਜੇ 
  • ਭਾਰਤ ਬਨਾਮ ਨੀਦਰਲੈਂਡ (ਹੈਡਿੰਗਲੇ, ਲੀਡਜ਼); ਸ਼ਾਮ 7:00 ਵਜੇ
  • ਦੱਖਣੀ ਅਫਰੀਕਾ ਬਨਾਮ ਪਾਕਿਸਤਾਨ (ਐਜਬੈਸਟਨ, ਬਰਮਿੰਘਮ); ਰਾਤ 11:00 ਵਜੇ

18 ਜੂਨ

ਵੈਸਟ ਇੰਡੀਜ਼ ਬਨਾਮ ਸਕਾਟਲੈਂਡ (ਹੈਡਿੰਗਲੇ, ਲੀਡਜ਼); ਰਾਤ 11:00 ਵਜੇ

19 ਜੂਨ

ਨਿਊਜ਼ੀਲੈਂਡ ਬਨਾਮ ਆਇਰਲੈਂਡ (ਹੈਂਪਸ਼ਾਇਰ ਬਾਊਲ, ਸਾਊਥੈਂਪਟਨ); ਰਾਤ 11:00 ਵਜੇ

20 ਜੂਨ

  • ਆਸਟ੍ਰੇਲੀਆ ਬਨਾਮ ਨੀਦਰਲੈਂਡ (ਹੈਂਪਸ਼ਾਇਰ ਬਾਊਲ, ਸਾਊਥੈਂਪਟਨ); ਸ਼ਾਮ 3:00 ਵਜੇ
  • ਪਾਕਿਸਤਾਨ ਬਨਾਮ ਬੰਗਲਾਦੇਸ਼ (ਹੈਂਪਸ਼ਾਇਰ ਬਾਊਲ, ਸਾਊਥੈਂਪਟਨ); ਸ਼ਾਮ 7:00 ਵਜੇ
  • ਇੰਗਲੈਂਡ ਬਨਾਮ ਸਕਾਟਲੈਂਡ (ਹੈਡਿੰਗਲੇ, ਲੀਡਜ਼); ਰਾਤ 11:00 ਵਜੇ

21 ਜੂਨ

  • ਵੈਸਟ ਇੰਡੀਜ਼ ਬਨਾਮ ਸ਼੍ਰੀਲੰਕਾ (ਬ੍ਰਿਸਟਲ ਕਾਉਂਟੀ ਗਰਾਊਂਡ, ਬ੍ਰਿਸਟਲ); ਸ਼ਾਮ 3:00 ਵਜੇ
  • ਦੱਖਣੀ ਅਫਰੀਕਾ ਬਨਾਮ ਭਾਰਤ (ਓਲਡ ਟ੍ਰੈਫੋਰਡ, ਮੈਨਚੈਸਟਰ); ਸ਼ਾਮ 7:00 ਵਜੇ

23 ਜੂਨ

  • ਨਿਊਜ਼ੀਲੈਂਡ ਬਨਾਮ ਸਕਾਟਲੈਂਡ (ਬ੍ਰਿਸਟਲ ਕਾਉਂਟੀ ਗਰਾਊਂਡ, ਬ੍ਰਿਸਟਲ); ਸ਼ਾਮ 3:00 ਵਜੇ
  • ਸ਼੍ਰੀਲੰਕਾ ਬਨਾਮ ਆਇਰਲੈਂਡ (ਬ੍ਰਿਸਟਲ ਕਾਉਂਟੀ ਗਰਾਊਂਡ, ਬ੍ਰਿਸਟਲ); ਸ਼ਾਮ 7:00 ਵਜੇ
  • ਆਸਟ੍ਰੇਲੀਆ ਬਨਾਮ ਪਾਕਿਸਤਾਨ (ਹੈਡਿੰਗਲੇ, ਲੀਡਜ਼); ਰਾਤ 11:00 ਵਜੇ

24 ਜੂਨ

ਇੰਗਲੈਂਡ ਬਨਾਮ ਵੈਸਟ ਇੰਡੀਜ਼ (ਲਾਰਡਜ਼, ਲੰਡਨ); ਰਾਤ 11:00 ਵਜੇ

25 ਜੂਨ

  • ਭਾਰਤ ਬਨਾਮ ਬੰਗਲਾਦੇਸ਼ (ਓਲਡ ਟ੍ਰੈਫੋਰਡ, ਮੈਨਚੈਸਟਰ); ਸ਼ਾਮ 7:00 ਵਜੇ
  • ਦੱਖਣੀ ਅਫਰੀਕਾ ਬਨਾਮ ਨੀਦਰਲੈਂਡ (ਬ੍ਰਿਸਟਲ ਕਾਉਂਟੀ ਗਰਾਊਂਡ, ਬ੍ਰਿਸਟਲ); ਰਾਤ 11:00 ਵਜੇ

26 ਜੂਨ

ਸ਼੍ਰੀਲੰਕਾ ਬਨਾਮ ਸਕਾਟਲੈਂਡ (ਓਲਡ ਟ੍ਰੈਫੋਰਡ, ਮੈਨਚੈਸਟਰ); ਰਾਤ 11:00 ਵਜੇ

27 ਜੂਨ

  • ਪਾਕਿਸਤਾਨ ਬਨਾਮ ਨੀਦਰਲੈਂਡ (ਬ੍ਰਿਸਟਲ ਕਾਉਂਟੀ ਗਰਾਊਂਡ, ਬ੍ਰਿਸਟਲ); ਸ਼ਾਮ 3:00 ਵਜੇ
  • ਵੈਸਟ ਇੰਡੀਜ਼ ਬਨਾਮ ਆਇਰਲੈਂਡ (ਬ੍ਰਿਸਟਲ ਕਾਉਂਟੀ ਗਰਾਊਂਡ, ਬ੍ਰਿਸਟਲ); ਸ਼ਾਮ 7:00 ਵਜੇ
  • ਇੰਗਲੈਂਡ ਬਨਾਮ ਨਿਊਜ਼ੀਲੈਂਡ (ਦ ਓਵਲ, ਲੰਡਨ); ਰਾਤ 11:00 ਵਜੇ

28 ਜੂਨ

  • ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼ (ਲਾਰਡਜ਼, ਲੰਡਨ); ਸ਼ਾਮ 3:00 ਵਜੇ
  • ਆਸਟ੍ਰੇਲੀਆ ਬਨਾਮ ਭਾਰਤ (ਲਾਰਡਜ਼, ਲੰਡਨ); ਸ਼ਾਮ 7:00 ਵਜੇ

ਸੈਮੀ-ਫਾਈਨਲ

  • 30 ਜੂਨ, ਸੈਮੀ-ਫਾਈਨਲ 1, ਦ ਓਵਲ, ਲੰਡਨ ਵਿਖੇ; ਸ਼ਾਮ 7:00 ਵਜੇ
  • 2 ਜੁਲਾਈ, ਸੈਮੀ-ਫਾਈਨਲ 2, ਦ ਓਵਲ, ਲੰਡਨ ਵਿਖੇ; ਰਾਤ 11:00 ਵਜੇ

ਫਾਈਨਲ

  • 5 ਜੁਲਾਈ, ਲਾਰਡਜ਼, ਲੰਡਨ ਵਿਖੇ; ਸ਼ਾਮ 7:00 ਵਜੇ

ਇਹ ਵੀ ਪੜ੍ਹੋ  : Jaspal Rana Passed Away: ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਦਾ ਨਾਮ ਕੀਤਾ ਸੀ ਰੌਸ਼ਨ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK