Tue, Dec 23, 2025
Whatsapp

ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਵੱਖ-ਵੱਖ ਪਿੰਡਾਂ 'ਚ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼

Reported by:  PTC News Desk  Edited by:  Ravinder Singh -- February 07th 2023 11:48 AM -- Updated: February 07th 2023 01:09 PM
ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਵੱਖ-ਵੱਖ ਪਿੰਡਾਂ 'ਚ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼

ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਵੱਖ-ਵੱਖ ਪਿੰਡਾਂ 'ਚ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼

ਅੰਮ੍ਰਿਤਸਰ : ਪੁਲਿਸ ਵੱਲੋਂ ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਵੱਖ-ਵੱਖ ਪਿੰਡਾਂ ਵਿਚ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਗਿਆ। ਸੂਚਨਾ ਮਿਲਣ ਉਤੇ ਸਵੇਰੇ ਤੜਕੇ 4 ਵਜੇ ਪੁੱਜੀ ਪੁਲਿਸ ਤੇ ਮਾਈਨਿੰਗ ਟੀਮ ਦੇ ਪੁੱਜਣ ਤੋਂ ਪਹਿਲਾਂ ਹੀ ਨਾਜਾਇਜ਼ ਮਾਈਨਿੰਗ ਵਾਲੇ ਟਰੈਕਟਰ-ਟਰਾਲੀਆਂ ਤੇ ਟਿੱਪਰ ਲੈ ਕੇ ਫ਼ਰਾਰ ਹੋ ਗਏ। ਇਸ ਦੌਰਾਨ ਅਨੇਕਾਂ ਨਾਜਾਇਜ਼ ਖੱਡਾਂ ਚੱਲਣ ਦੇ ਸਬੂਤ ਮਿਲੇ ਹਨ।



ਜਾਣਕਾਰੀ ਅਨੁਸਾਰ ਨਾਜਾਇਜ਼ ਮਾਈਨਿੰਗ ਦੀ ਸੂਚਨਾ ਮਿਲਣ ਮਗਰੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਟੀਮ ਨੇ ਸਵੇਰੇ 4 ਵਜੇ ਰਾਜਾਸਾਂਸੀ ਦੇ ਪਿੰਡਾਂ ਵਿਚ ਛਾਪੇਮਾਰੀ ਕੀਤੀ ਪਰ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦਾ ਨੈਟਵਰਕ ਪੁਲਿਸ ਨਾਲੋਂ ਤੇਜ਼ ਨਿਕਲਿਆ। ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਉਹ ਖੱਡਾਂ ਵਿਚ ਟਿੱਪਰ ਅਤੇ ਟਰਾਲੀਆਂ ਭਜਾਉਣ ਵਿਚ ਕਾਮਯਾਬ ਹੋ ਗਏ।

ਇਹ ਵੀ ਪੜ੍ਹੋ : Grammy Awards 2023 : ਗੁਰਬਾਣੀ ਦੇ ਤਿੰਨ ਸ਼ਬਦ ਵਾਲੀ ਐਲਬਮ Mystic Mirror ਨੇ ਜਿੱਤਿਆ ਪੁਰਸਕਾਰ

- PTC NEWS

Top News view more...

Latest News view more...

PTC NETWORK
PTC NETWORK