India Ambassador's UK Gurdwara: ਗਲਾਸਗੋ ਗੁਰਦੁਆਰੇ ਨੇ ਸਕਾਟਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਗੁਰਦੁਆਰੇ ਆਉਣ ਤੋਂ ਰੋਕੇ ਜਾਣ 'ਤੇ ਇਤਰਾਜ਼ ਪ੍ਰਗਟਾਇਆ ਹੈ। ਗਲਾਸਗੋ ਗੁਰਦੁਆਰੇ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਗਲਾਸਗੋ ਕਮੇਟੀ ਦਾ ਕਹਿਣਾ ਹੈ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਇਹ ਅਣਉਚਿਤ ਵਤੀਰਾ ਹੈ। ਗੁਰਦੁਆਰਾ ਸਾਰੇ ਭਾਈਚਾਰਿਆਂ ਦੇ ਲੋਕਾਂ ਲਈ ਖੁੱਲ੍ਹਾ ਹੈ।ਗਰਮਖਿਆਲੀ ਸਮਰਥਕਾਂ ਦੇ ਇੱਕ ਸਮੂਹ ਨੇ ਸ਼ੁੱਕਰਵਾਰ ਨੂੰ ਬ੍ਰਿਟੇਨ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਸਕਾਟਲੈਂਡ ਦੇ ਇੱਕ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ। ਸੂਤਰਾਂ ਮੁਤਾਬਕ ਗਰਮਖਿਆਲੀ ਸਮਰਥਕਾਂ ਨੂੰ ਸੂਚਨਾ ਮਿਲੀ ਸੀ ਕਿ ਦੋਰਾਇਸਵਾਮੀ ਨੇ ਐਲਬਰਟ ਡਰਾਈਵ 'ਤੇ ਗਲਾਸਗੋ ਗੁਰਦੁਆਰਾ ਕਮੇਟੀ ਨਾਲ ਮੀਟਿੰਗ ਕਰਨੀ ਸੀ। ਜਦੋਂ ਉਹ ਇੱਥੇ ਪਹੁੰਚਿਆ ਤਾਂ ਕੁਝ ਲੋਕਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ। ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਕਿ ਤਿੰਨ ਵਿਅਕਤੀਆਂ ਨੇ ਹਾਈ ਕਮਿਸ਼ਨਰ ਨੂੰ ਗੁਰਦੁਆਰੇ ਵਿੱਚ ਦਾਖ਼ਲ ਹੋਣ ਤੋਂ ਰੋਕਿਆ। ਉਨ੍ਹਾਂ ਦੀ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ। ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਦੁਰਵਿਵਹਾਰ ਕੀਤਾ ਗਿਆ। ਇਹ ਯਕੀਨੀ ਬਣਾਉਣ ਲਈ ਕਿ ਮਾਮਲਾ ਹੋਰ ਨਾ ਵਧੇ, ਹਾਈ ਕਮਿਸ਼ਨਰ ਅਤੇ ਕੌਂਸਲ ਜਨਰਲ ਵਾਪਸ ਪਰਤ ਗਏ। ਇਸ ਕਾਰਨ ਸਿੱਖ ਭਾਈਚਾਰੇ ਦੀਆਂ ਸਮੱਸਿਆਵਾਂ ਸੁਣਨ ਲਈ ਮੀਟਿੰਗ ਨਹੀਂ ਹੋ ਸਕੀ।ਕਮੇਟੀ ਨੇ ਬਿਆਨ ਜਾਰੀ ਕੀਤਾ ਹੈਜਦੋਂ ਮਾਮਲਾ ਜ਼ੋਰ ਫੜ ਗਿਆ ਤਾਂ ਗੁਰਦੁਆਰਾ ਕਮੇਟੀ ਨੇ ਸ਼ਨੀਵਾਰ ਨੂੰ ਬਿਆਨ ਜਾਰੀ ਕੀਤਾ। ਬਿਆਨ ਵਿੱਚ ਗੁਰਦੁਆਰੇ ਦੀ ਕਮੇਟੀ ਨੇ ਕਿਹਾ ਕਿ ਗੁਰਦੁਆਰਾ ਇੱਕ ਧਾਰਮਿਕ ਅਸਥਾਨ ਦੀ ਸ਼ਾਂਤੀਪੂਰਨ ਕਾਰਵਾਈ ਵਿੱਚ ਵਿਘਨ ਪਾਉਣ ਲਈ ਕੀਤੇ ਗਏ ਬੇਅਦਬੀ ਦੇ ਵਿਵਹਾਰ ਦੀ ਸਖ਼ਤ ਨਿੰਦਾ ਕਰਦਾ ਹੈ। ਗੁਰਦੁਆਰਾ ਸਾਰੇ ਭਾਈਚਾਰਿਆਂ ਦੇ ਲੋਕਾਂ ਲਈ ਖੁੱਲ੍ਹਾ ਹੈ। ਅਸੀਂ ਆਪਣੇ ਸਿਧਾਂਤਾਂ ਅਨੁਸਾਰ ਸਾਰੇ ਲੋਕਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦੇ ਹਾਂ।<blockquote class=twitter-tweet><p lang=en dir=ltr>An incident occurred on 29 September 2023 at Glasgow Gurdwara where the Indian High Commissioner was on a personal visit, facilitated by a member of Scottish Parliament. Certain unknown individuals from outside the Glasgow area attempted to disrupt this visit, following which the… <a href=https://t.co/9wcAe3gyP8>pic.twitter.com/9wcAe3gyP8</a></p>&mdash; ANI (@ANI) <a href=https://twitter.com/ANI/status/1708198433377648934?ref_src=twsrc^tfw>September 30, 2023</a></blockquote> <script async src=https://platform.twitter.com/widgets.js charset=utf-8></script>ਭਾਰਤ ਸਰਕਾਰ ਨੇ ਇਤਰਾਜ਼ ਜਤਾਇਆ ਹੈਭਾਰਤ ਨੇ ਬਰਤਾਨੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਗਰਮਖਿਆਲੀ , ਕੱਟੜਪੰਥੀਆਂ ਵੱਲੋਂ ਸਕਾਟਲੈਂਡ ਦੇ ਇੱਕ ਗੁਰਦੁਆਰੇ ਵਿੱਚ ਜਾਣ ਤੋਂ ਰੋਕਣ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਭਾਰਤ ਨੇ ਕੱਟੜਪੰਥੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਸਖਤ ਕਰਨ ਲਈ ਵੀ ਕਿਹਾ ਹੈ। ਭਾਰਤ ਨੇ ਇਹ ਮੁੱਦਾ ਬਰਤਾਨੀਆ ਦੇ ਵਿਦੇਸ਼ ਦਫ਼ਤਰ ਅਤੇ ਪੁਲਿਸ ਕੋਲ ਉਠਾਇਆ ਹੈ। ਸੂਤਰਾਂ ਅਨੁਸਾਰ ਬਰਤਾਨੀਆ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।