India Bans Pakistani Channels : ਭਾਰਤ ਦਾ ਪਾਕਿਸਤਾਨ 'ਤੇ ਇੱਕ ਹੋਰ ਵੱਡਾ ਐਕਸ਼ਨ, 16 Youtube ਚੈਨਲਾਂ 'ਤੇ ਲਾਈ ਪਾਬੰਦੀ
India Bans 16 Pakistani Channels : ਪਹਿਲਗਾਮ ਹਮਲੇ ਤੋਂ ਬਾਅਦ, ਪਾਕਿਸਤਾਨ ਨੇ ਪ੍ਰਚਾਰ ਯੁੱਧ ਦਾ ਸਹਾਰਾ ਲਿਆ ਹੈ। ਇਸ ਦੇ ਆਗੂ ਦੁਨੀਆ ਸਾਹਮਣੇ ਆਪਣੇ ਸਾਫ਼-ਸੁਥਰੇ ਅਕਸ ਨੂੰ ਸਾਬਤ ਕਰਨ ਅਤੇ ਭਾਰਤ ਦੇ ਮਾਹੌਲ ਨੂੰ ਵਿਗਾੜਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਪਾਕਿਸਤਾਨੀ ਨਿਊਜ਼ ਚੈਨਲ ਅਤੇ ਯੂਟਿਊਬਰ ਇਸਦਾ ਹਿੱਸਾ ਬਣ ਗਏ ਹਨ। ਭਾਰਤ ਨੇ ਪਾਕਿਸਤਾਨ (India-Pakistan Tension) ਦੇ ਇਸ ਨਾਪਾਕ ਪ੍ਰਚਾਰ ਯੁੱਧ 'ਤੇ ਹਮਲਾ ਕੀਤਾ ਹੈ। ਭਾਰਤ ਵਿਰੋਧੀ ਪ੍ਰਚਾਰ (Anti-India propaganda) ਫੈਲਾਉਣ ਵਿੱਚ ਸ਼ਾਮਲ ਪਾਕਿਸਤਾਨ Youtube ਚੈਨਲਾਂ (Pakistani Channels Ban in India) ਦੀਆਂ ਇਹ ਖ਼ਬਰਾਂ ਅਤੇ ਯੂਟਿਊਬ ਚੈਨਲਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਉਸ 'ਤੇ ਪਾਬੰਦੀ ਲਗਾਈ ਗਈ ਹੈ।
ਇਸਤੋਂ ਪਹਿਲਾਂ ਭਾਰਤ 'ਤੇ ਡਿਜੀਟਲ ਸਟਰਾਈਕ ਕਰਦਿਆਂ ਪਾਕਿਸਤਾਨ ਦਾ ਟਵਿੱਟਰ ਅਕਾਊਂਟ ਵੀ ਬੰਦ ਕੀਤਾ ਸੀ ਅਤੇ ਹੁਣ ਇਹ 16 ਯੂਟਿਊਬ ਤੇ ਚੈਨਲਾਂ 'ਤੇ ਪਾਬੰਦੀ ਲਗਾਈ ਗਈ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੀ ਪ੍ਰਧਾਨਗੀ ਹੇਠ ਹੋਈ ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਦੀ ਮੀਟਿੰਗ ਵਿੱਚ ਭਾਰਤ ਨੇ ਸਿੰਧੂ ਜਲ ਸਮਝੌਤੇ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਨੇ ਸਿੰਧੂ ਜਲ ਸਮਝੌਤੇ (Sindhu Water Treaty) ਨੂੰ ਫਿਲਹਾਲ ਰੋਕ ਦੇਣ ਦਾ ਫੈਸਲਾ ਕੀਤਾ ਹੈ। ਇਹ ਕਦਮ ਭਾਰਤ-ਪਾਕਿਸਤਾਨ ਸਬੰਧਾਂ ਵਿੱਚ ਵਧਦੇ ਤਣਾਅ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
ਇਸ ਦੇ ਨਾਲ ਹੀ, ਸਰਕਾਰ ਨੇ ਸਾਰਕ ਅਧੀਨ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੀਆਂ ਗਈਆਂ ਸਾਰੀਆਂ ਵੀਜ਼ਾ ਛੋਟਾਂ ਨੂੰ ਵੀ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਪਾਕਿਸਤਾਨੀ ਦੂਤਾਵਾਸ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੇ ਪਾਕਿਸਤਾਨੀ ਡਿਪਲੋਮੈਟਾਂ ਨੂੰ 48 ਘੰਟਿਆਂ ਦੇ ਅੰਦਰ ਭਾਰਤ ਛੱਡਣ ਦੇ ਨਿਰਦੇਸ਼ ਦਿੱਤੇ ਹਨ।
ਇਸ ਫੈਸਲੇ ਨਾਲ ਅਟਾਰੀ ਸਰਹੱਦੀ ਚੈੱਕਪੋਸਟ ਵੀ ਬੰਦ ਹੋ ਜਾਵੇਗੀ, ਜਿਸ ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਜ਼ਮੀਨੀ ਸੰਪਰਕ ਖਤਮ ਹੋ ਜਾਵੇਗਾ। ਇਹ ਸਾਰੇ ਫੈਸਲੇ ਭਾਰਤ ਦੀ ਰਾਸ਼ਟਰੀ ਸੁਰੱਖਿਆ ਅਤੇ ਅੰਦਰੂਨੀ ਸਥਿਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲਏ ਗਏ ਹਨ। ਭਾਰਤ ਨੇ ਇਹ ਕਦਮ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਚੁੱਕਿਆ ਹੈ। ਇਸ ਹਮਲੇ ਵਿੱਚ 25 ਭਾਰਤੀ ਨਾਗਰਿਕ ਅਤੇ ਇੱਕ ਨੇਪਾਲੀ ਨਾਗਰਿਕ ਮਾਰੇ ਗਏ ਸਨ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ ਸਨ।
- PTC NEWS