Sat, Sep 14, 2024
Whatsapp

Gaza School Attack : ਗਾਜ਼ਾ 'ਚ ਸਕੂਲ 'ਤੇ ਇਜ਼ਰਾਈਲ ਦਾ ਹਮਲਾ, 100 ਤੋਂ ਵੱਧ ਲੋਕਾਂ ਦੀ ਮੌਤ

ਗਾਜ਼ਾ ਦੇ ਇੱਕ ਸਕੂਲ 'ਤੇ ਇਜ਼ਰਾਈਲ ਦੇ ਹਵਾਈ ਹਮਲੇ ਵਿੱਚ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਉਜਾੜੇ ਗਏ ਲੋਕਾਂ ਨੇ ਸਕੂਲ ਵਿੱਚ ਸ਼ਰਨ ਲਈ ਸੀ।

Reported by:  PTC News Desk  Edited by:  Dhalwinder Sandhu -- August 10th 2024 10:48 AM -- Updated: August 10th 2024 10:54 AM
Gaza School Attack : ਗਾਜ਼ਾ 'ਚ ਸਕੂਲ 'ਤੇ ਇਜ਼ਰਾਈਲ ਦਾ ਹਮਲਾ, 100 ਤੋਂ ਵੱਧ ਲੋਕਾਂ ਦੀ ਮੌਤ

Gaza School Attack : ਗਾਜ਼ਾ 'ਚ ਸਕੂਲ 'ਤੇ ਇਜ਼ਰਾਈਲ ਦਾ ਹਮਲਾ, 100 ਤੋਂ ਵੱਧ ਲੋਕਾਂ ਦੀ ਮੌਤ

Gaza School Attack : ਗਾਜ਼ਾ ਦੇ ਦਾਰਾਜ ਜ਼ਿਲ੍ਹੇ ਦੇ ਇੱਕ ਸਕੂਲ 'ਤੇ ਸ਼ਨੀਵਾਰ ਸਵੇਰੇ ਹਮਲਾ ਕੀਤਾ ਗਿਆ, ਜਿਸ ਵਿੱਚ 100 ਤੋਂ ਵੱਧ ਲੋਕ ਮਾਰੇ ਗਏ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਮਰਨ ਵਾਲਿਆਂ 'ਚ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਲ ਹਨ। ਇਸ ਸਕੂਲ ਵਿੱਚ ਕਈ ਲੋਕਾਂ ਨੇ ਸ਼ਰਨ ਲਈ ਸੀ। ਇਹ ਹਮਲਾ ਸਵੇਰ ਦੀ ਨਮਾਜ਼ ਅਦਾ ਕਰਦੇ ਸਮੇਂ ਹੋਇਆ। ਸਥਾਨਕ ਲੋਕਾਂ ਮੁਤਾਬਕ ਸਕੂਲ 'ਤੇ ਇਕ ਤੋਂ ਬਾਅਦ ਇਕ 3 ਰਾਕੇਟ ਡਿੱਗੇ। ਇਸ ਤੋਂ ਬਾਅਦ ਸਕੂਲ 'ਚ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਇਜ਼ਰਾਇਲੀ ਫੌਜ ਨੇ ਹਮਲੇ ਦੀ ਕੀਤੀ ਪੁਸ਼ਟੀ 


ਇਜ਼ਰਾਇਲੀ ਫੌਜ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ। ਉਸ ਦਾ ਦਾਅਵਾ ਹੈ ਕਿ ਅਲ-ਤਾਬੀਨ ਸਕੂਲ ਨੂੰ ਹਮਾਸ ਦੇ ਦਫ਼ਤਰ ਵਜੋਂ ਵਰਤਿਆ ਜਾ ਰਿਹਾ ਸੀ। ਉਥੇ ਹਮਾਸ ਦੇ ਕਈ ਅੱਤਵਾਦੀ ਮੌਜੂਦ ਸਨ। ਫੌਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਨਾਗਰਿਕਾਂ 'ਤੇ ਹਮਲਾ ਨਹੀਂ ਕੀਤਾ। IDF ਨੇ ਕਿਹਾ ਕਿ ਇਸ ਨੇ ਨਾਗਰਿਕਾਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਉਣ ਲਈ ਹਮਲੇ ਤੋਂ ਪਹਿਲਾਂ ਕਈ ਕਦਮ ਚੁੱਕੇ ਸਨ। ਇਸ ਦੇ ਲਈ ਇਲਾਕੇ ਦੀ ਹਵਾਈ ਨਿਗਰਾਨੀ ਕੀਤੀ ਗਈ। ਇਸ ਤੋਂ ਇਲਾਵਾ ਉਥੇ ਮੌਜੂਦ ਇਜ਼ਰਾਇਲੀ ਖੁਫੀਆ ਸੂਤਰਾਂ ਰਾਹੀਂ ਵੀ ਜਾਣਕਾਰੀ ਇਕੱਠੀ ਕੀਤੀ ਗਈ।

ਹਮਾਸ ਨੇ ਇਸ ਹਮਲੇ ਨੂੰ ਭਿਆਨਕ ਦੱਸਿਆ 

ਹਮਾਸ ਦੇ ਬੁਲਾਰੇ ਮਹਿਮੂਦ ਬਾਸਲ ਨੇ ਸਮਾਚਾਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਹਮਲੇ ਵਿੱਚ ਲਗਭਗ 100 ਲੋਕ ਮਾਰੇ ਗਏ ਹਨ। ਇਸ ਦੇ ਨਾਲ ਹੀ ਦਰਜਨਾਂ ਲੋਕ ਜ਼ਖਮੀ ਹੋਏ ਹਨ। ਸਕੂਲ ਵਿੱਚ ਵਿਸਥਾਪਿਤ ਫਲਸਤੀਨੀ ਰਹਿ ਰਹੇ ਸਨ। ਉਨ੍ਹਾਂ ਨੇ ਇਸ ਹਮਲੇ ਨੂੰ 'ਭਿਆਨਕ' ਦੱਸਿਆ ਹੈ। ਕਰਮਚਾਰੀ ਅੱਗ 'ਤੇ ਕਾਬੂ ਪਾਉਣ, ਲਾਸ਼ਾਂ ਨੂੰ ਕੱਢਣ ਅਤੇ ਜ਼ਖਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਪਹਿਲਾ ਵੀ ਕਈ ਵਾਰ ਸਕੂਲਾਂ 'ਤੇ ਕੀਤਾ ਹਨ ਹਮਲੇ 

ਪਿਛਲੇ ਸਾਲ ਦਸੰਬਰ ਵਿੱਚ ਵੀ ਇਜ਼ਰਾਈਲ ਨੇ ਗਾਜ਼ਾ ਵਿੱਚ ਦੋ ਸਕੂਲਾਂ ਉੱਤੇ ਹਵਾਈ ਹਮਲੇ ਕੀਤੇ ਸਨ। ਇਸ 'ਚ 50 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ ਸੈਂਕੜੇ ਲੋਕ ਜ਼ਖਮੀ ਹੋ ਗਏ ਸਨ। 7 ਅਕਤੂਬਰ ਤੋਂ ਲੈ ਕੇ ਹੁਣ ਤੱਕ ਇਜ਼ਰਾਈਲ ਨੇ 430 ਵਾਰ UNRWA ਦੇ ਅਹਾਤੇ 'ਤੇ ਹਮਲਾ ਕੀਤਾ ਹੈ।

ਇਜ਼ਰਾਈਲ ਦੇ ਹਮਲੇ ਦੇ ਯੁੱਧ ਨੂੰ 10 ਮਹੀਨੇ ਬੀਤ ਚੁੱਕੇ ਹਨ। ਇਸ ਜੰਗ ਵਿੱਚ ਹੁਣ ਤੱਕ 41,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਗਾਜ਼ਾ ਵਿੱਚ ਹੁਣ ਤੱਕ ਕਰੀਬ 40,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ 16 ਹਜ਼ਾਰ ਤੋਂ ਵੱਧ ਬੱਚੇ ਹਨ।

ਇਹ ਵੀ ਪੜ੍ਹੋ: Kolkata : ਪ੍ਰਾਈਵੇਟ ਪਾਰਟ 'ਚ ਜ਼ਖਮ, ਚਿਹਰੇ 'ਤੇ ਖੂਨ... ਮਹਿਲਾ ਡਾਕਟਰ ਦੀ ਪੋਸਟ ਮਾਰਟਮ ਰਿਪੋਰਟ 'ਚ ਵੱਡਾ ਖੁਲਾਸਾ !

- PTC NEWS

Top News view more...

Latest News view more...

PTC NETWORK