Jalandhar News : ਜਲੰਧਰ ਪੁਲਿਸ ਵੱਲੋਂ ਬਦਮਾਸ਼ ਦਾ ਐਨਕਾਊਂਟਰ , ਗੋਲੀ ਲੱਗਣ ਤੋਂ ਬਾਅਦ ਜ਼ਮੀਨ 'ਤੇ ਡਿੱਗਿਆ ਮੁਲਜ਼ਮ, ਮਗਰੋਂ ਕੀਤਾ ਕਾਬੂ
Jalandhar News : ਲੁਧਿਆਣਾ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਨੇ ਸ਼ਨੀਵਾਰ ਸ਼ਾਮ 7:15 ਵਜੇ ਆਦਮਪੁਰ ਖੇਤਰ ਦੇ ਹਰੀਪੁਰ ਪਿੰਡ ਵਿੱਚ ਇੱਕ ਬਦਮਾਸ਼ ਦਾ ਐਨਕਾਊਂਟਰ ਕੀਤਾ ਹੈ। ਪੁਲਿਸ ਦੀ ਗੋਲੀਬਾਰੀ ਨਾਲ ਮੁਲਜ਼ਮ ਜ਼ਖਮੀ ਹੋ ਗਿਆ ਸੀ, ਜ਼ਖਮੀ ਹਾਲਾਤ ਵਿੱਚ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਹੋਰ ਪੁਲਿਸ ਅਧਿਕਾਰੀ ਜਲਦੀ ਹੀ ਮੌਕੇ ‘ਤੇ ਪਹੁੰਚ ਜਾਣਗੇ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਮੁਲਜ਼ਮ ਦੇ ਆਉਣ ਦੀ ਪਹਿਲਾਂ ਤੋਂ ਜਾਣਕਾਰੀ ਸੀ। ਪੁਲਿਸ ਨੇ ਉਸਦੀ ਤਲਾਸ਼ 'ਚ ਇੱਕ ਨਾਕਾ ਲਗਾ ਰੱਖਿਆ ਸੀ। ਜਿਵੇਂ ਹੀ ਆਰੋਪ ਮੋਟਰਸਾਈਕਲ 'ਤੇ ਆਇਆ ਤਾਂ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ।
ਪੁਲਿਸ ਦੇ ਅਨੁਸਾਰ ਆਰੋਪੀ ਨੇ ਪੁਲਿਸ 'ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ ਉਸਨੂੰ ਗੋਲੀ ਲੱਗੀ ਅਤੇ ਬਾਅਦ ਵਿੱਚ ਪੁਲਿਸ ਨੇ ਉਸਨੂੰ ਫੜ ਲਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪਛਾਣ ਜਲਦੀ ਹੀ ਜਾਰੀ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਲੁਧਿਆਣਾ ਪੁਲਿਸ ਨੇ ਗੈਂਗਸਟਰ ਵਿੱਕੀ ਨਿਹੰਗ ਦਾ ਕੀਤਾ ਸੀ ਐਨਕਾਊਂਟਰ
AGTF (ਐਂਟੀ-ਗੈਂਗਸਟਰ ਟਾਸਕ ਫੋਰਸ) ਨੇ ਲੁਧਿਆਣਾ ਵਿੱਚ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਕਾਰਤਿਕ ਬੱਗਨ ਕਤਲ ਮਾਮਲੇ ਵਿੱਚ ਗੁਰਪ੍ਰੀਤ ਉਰਫ਼ ਵਿੱਕੀ ਨਿਹੰਗ ਗ੍ਰਿਫ਼ਤਾਰ ਨੂੰ ਕੀਤਾ ਹੈ। ਨਿਹੰਗ ਨੂੰ ਡੌਨੀ ਬਾਲ ਅਤੇ ਮੁੰਨ ਘਣਸ਼ਿਆਮਪੁਰੀਆ ਦਾ ਕਰੀਬੀ ਦੱਸਿਆ ਜਾਂਦਾ ਹੈ। ਪੁਲਿਸ ਪਹਿਲਾਂ ਹੀ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਇਨ੍ਹਾਂ ਵਿੱਚੋਂ ਇੱਕ ਨੂੰ ਲੁਧਿਆਣਾ ਵਿੱਚ ਅਤੇ ਦੋ ਹੋਰ ਨੂੰ ਮਹਾਰਾਸ਼ਟਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਟੀਮ ਨੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਗੋਲੀ ਚਲਾ ਦਿੱਤੀ। ਜਵਾਬੀ ਗੋਲੀਬਾਰੀ ਵਿੱਚ ਉਸ ਨੂੰ ਲੱਤ ਵਿੱਚ ਦੋ ਵਾਰ ਗੋਲੀ ਲੱਗੀ। ਮੁਲਜ਼ਮ ਕਤਲ ਦੇ ਇਲਜ਼ਾਮ ਵਿੱਚ ਲਗਭਗ ਡੇਢ ਮਹੀਨੇ ਤੋਂ ਫਰਾਰ ਸੀ।
- PTC NEWS