Jalandhar Scorpio Fire News : ਜਲੰਧਰ ’ਚ ਫੋਲਡੀਵਾਲ ਨੇੜੇ ਸਕਾਰਪੀਓ ਨੂੰ ਲੱਗੀ ਅੱਗ; ਜ਼ਿੰਦਾ ਸੜਿਆ ਡਰਾਈਵਰ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
Jalandhar Scorpio Fire News : ਜਲੰਧਰ ਦੇ ਫੋਲਡੀਵਾਲ ਇਲਾਕੇ ਵਿੱਚ ਇੱਕ ਸਕਾਰਪੀਓ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਨੇ ਪੂਰੀ ਕਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਘਟਨਾ ਦੌਰਾਨ ਡਰਾਈਵਿੰਗ ਸੀਟ 'ਤੇ ਬੈਠਾ ਡਰਾਈਵਰ ਵੀ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਜ਼ਿੰਦਾ ਸੜ ਗਿਆ।
ਸਕਾਰਪੀਓ ਕਾਰ ਖੜ੍ਹੀ ਸੀ। ਦੱਸਿਆ ਜਾ ਰਿਹਾ ਹੈ ਕਿ ਸਕਾਰਪੀਓ ਨੂੰ ਅੱਗ ਲੱਗੀ ਹੋਈ ਸੀ। ਲੋਕਾਂ ਨੇ ਕਾਰ ਨੂੰ ਸੜਦੇ ਦੇਖਿਆ ਅਤੇ ਜਦੋਂ ਉਹ ਨੇੜੇ ਆਏ ਤਾਂ ਉਨ੍ਹਾਂ ਦੇਖਿਆ ਕਿ ਅੰਦਰ ਇੱਕ ਆਦਮੀ ਸੜ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ।
ਕਾਬਿਲੇਗੌਰ ਹੈ ਕਿ ਹਾਦਸਾ ਇੰਨ੍ਹਾ ਜਿਆਦਾ ਭਿਆਨਕ ਸੀ ਕਿ ਕਾਰ ਚਾਲਕ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ ਜਿਸ ਦੇ ਚੱਲਦੇ ਵਿਅਕਤੀ ਦੀ ਸੜਨ ਕਾਰਨ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ 'ਤੇ ਪਹੁੰਚੀਆਂ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਕਾਰਪੀਓ ਨੂੰ ਅੱਗ ਕਿਉਂ ਲੱਗੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : CM Bhagwant Mann ਦੀ ਕਥਿਤ ਵੀਡੀਓ ਦਾ ਮਾਮਲਾ; ਤਲਵੰਡੀ ਸਾਬੋ ਦੇ ਪਿੰਡਾਂ ’ਚ ਲਗਾਏ ਗਏ ਪੋਸਟਰ
- PTC NEWS