Mon, Sep 21, 2026
Whatsapp

Martyr Harpal Singh: ਮਨੀਪੁਰ-ਇੰਫਾਲ ਸਰਹੱਦ 'ਤੇ ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

Reported by:  PTC News Desk  Edited by:  Jasmeet Singh -- May 03rd 2023 12:29 PM -- Updated: May 03rd 2023 12:52 PM
Martyr Harpal Singh: ਮਨੀਪੁਰ-ਇੰਫਾਲ ਸਰਹੱਦ 'ਤੇ ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

Martyr Harpal Singh: ਮਨੀਪੁਰ-ਇੰਫਾਲ ਸਰਹੱਦ 'ਤੇ ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

Martyr Harpal Singh: ਮਨੀਪੁਰ-ਇੰਫਾਲ ਸਰਹੱਦ 'ਤੇ ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨ ਦਾ ਅੱਜ ਅੰਮ੍ਰਿਤਸਰ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 

ਦੇਰ ਰਾਤ ਸ਼ਹੀਦ ਦੀ ਮ੍ਰਿਤਕ ਦੇਹ ਛੇਹਰਟਾ ਦੀ ਮਾਡਰਨ ਕਲੋਨੀ ਵਿਖੇ ਲਿਆਂਦੀ ਗਈ। ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ। ਇਸ ਦੌਰਾਨ ਉਸਦੀ ਮਾਂ ਫੌਜੀ ਟਰਕ 'ਤੇ ਲੱਗੇ ਉਸਦੇ ਪੋਸਟਰ ਨੂੰ ਚੁੰਮਦੀ ਵਿਖੀ।

ਕਾਂਸਟੇਬਲ ਹਰਪਾਲ ਸਿੰਘ ਵਾਸੀ ਛੇਹਰਟਾ ਮਨੀਪੁਰ ਬਾਰਡਰ 'ਤੇ ਤਾਇਨਾਤ ਸੀ। ਸੋਮਵਾਰ ਨੂੰ ਪਰਿਵਾਰ ਨਾਲ ਆਖਰੀ ਵਾਰ ਗੱਲਬਾਤ ਕਰਨ ਤੋਂ ਬਾਅਦ ਉਹ ਮਣੀਪੁਰ-ਇੰਫਾਲ ਬਾਰਡਰ 'ਤੇ ਚਲੇ ਗਏ। 

ਸ਼ਾਮ ਨੂੰ ਪਰਿਵਾਰ ਨੂੰ ਹਰਪਾਲ ਸਿੰਘ ਦੇ ਸ਼ਹੀਦ ਹੋਣ ਦੀ ਸੂਚਨਾ ਮਿਲੀ। ਪਰਿਵਾਰ ਲਾਸ਼ ਦਾ ਇੰਤਜ਼ਾਰ ਕਰਦਾ ਰਿਹਾ ਅਤੇ ਜਿਸਨੂੰ ਦੇਰ ਰਾਤ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚਾਇਆ ਗਿਆ।

ਸ਼ਹੀਦ ਦੀ ਪਰਿਵਾਰ ਨਾਲ ਆਖਰੀ ਗੱਲਬਾਤ ਐਤਵਾਰ ਨੂੰ ਹੋਈ। ਸ਼ਹੀਦ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਨੂੰ ਫੋਨ ਆਇਆ ਸੀ। ਪੁੱਤਰ ਨਾਲ ਗੱਲ ਕਰਦੇ ਉਸਨੇ ਬੇਟੇ ਨਾਲ ਐਤਵਾਰ ਵਾਲੇ ਦਿਨ ਵਾਲ ਧੋਣ ਅਤੇ ਵਾਲ ਨਾ ਕੱਟਣ ਦੀ ਗੱਲ ਕੀਤੀ ਸੀ। ਫੋਨ 'ਤੇ ਗੱਲ ਕਰਨ ਤੋਂ ਬਾਅਦ ਉਹ ਡਿਊਟੀ 'ਤੇ ਚਲਾ ਗਿਆ।

 ਸ਼ਹੀਦ ਦੀ ਪਤਨੀ ਨੇ ਦੱਸਿਆ ਕਿ 26 ਜਨਵਰੀ ਨੂੰ ਉਹ ਇਕ ਮਹੀਨੇ ਦੀ ਛੁੱਟੀ ਲੈ ਕੇ ਵਾਪਸ ਚਲਾ ਗਿਆ ਸੀ। ਉਸ ਨੂੰ ਨਹੀਂ ਪਤਾ ਸੀ ਕਿ ਉਹ ਉਸ ਸਮੇਂ ਪਹਿਲੀ ਵਾਰ ਉਸ ਨੂੰ ਜ਼ਿੰਦਾ ਦੇਖ ਰਹੀ ਸੀ।

ਪਤਨੀ ਨੇ ਦੱਸਿਆ ਕਿ ਉਸ ਨੂੰ ਸਰਹੱਦ 'ਤੇ ਡਿਊਟੀ ਕਰਦੇ ਸਮੇਂ ਗੋਲੀ ਮਾਰੀ ਗਈ ਸੀ। ਇੱਥੋਂ ਤੱਕ ਕਿ ਫੌਜ ਦੇ ਅਧਿਕਾਰੀਆਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਗੋਲੀ ਕਿਸ ਨੇ ਅਤੇ ਕਿੱਥੋਂ ਚਲਾਈ। ਫੌਜੀ ਨੇ ਵੀ ਇਸ ਘਟਨਾ ਬਾਰੇ ਪਰਿਵਾਰ ਨੂੰ ਨਹੀਂ ਦੱਸਿਆ। 

ਸ਼ਹੀਦ ਹਰਪਾਲ ਸਿੰਘ ਦੇ ਬੁਜ਼ੁਰਗਾਂ ਦਾ ਆਪਣੇ ਮ੍ਰਿਤਕ ਬੇਟੇ ਦੀ ਲਾਸ਼ ਵੇਖ ਬੁਰਾ ਹਾਲ ਹੋ ਗਿਆ। ਉਨ੍ਹਾਂ ਦੇ ਹੰਜੂ ਰੁਕਿਆਂ ਨਹੀਂ ਰੁਕੇ।

ਹੈਰਾਨੀ ਦੀ ਗੱਲ ਹੈ ਕਿ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦੇਣ ਲਈ ਫੌਜ ਦੇ ਸੀਨੀਅਰ ਅਧਿਕਾਰੀ ਤਾਂ ਪਹੁੰਚੇ ਪਰ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਜਾਂ ਆਗੂ ਦੇਸ਼ ਦੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਨਹੀਂ ਪਹੁੰਚਿਆ।

ਪਤੀ ਦੇ ਅੰਤਿਮ ਸੰਸਕਾਰ 'ਤੇ ਕੋਈ ਵੀ ਸਰਕਾਰੀ ਅਧਿਕਾਰੀ ਨਹੀਂ ਪਹੁੰਚਿਆ। ਪਰ ਉਸਦੀ ਪਤਨੀ ਦਾ ਕਹਿਣਾ ਕਿ ਉਸਨੂੰ ਆਪਣੇ ਪਤੀ ਦੀ ਸ਼ਹਾਦਤ 'ਤੇ ਬਹੁਤ ਮਾਣ ਹੈ।

- With inputs from our correspondent

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK