Jida Blast Case : ਗੁਰਪ੍ਰੀਤ ਸਿੰਘ ਦਾ ਹੋਇਆ ਮੈਡੀਕਲ, ਭਾਰੀ ਸੁਰੱਖਿਆ 'ਚ ਲਿਆਂਦਾ ਗਿਆ ਸੀ ਏਮਜ਼ ਹਸਪਤਾਲ
ਬਠਿੰਡਾ : ਭਾਰੀ ਸੁਰੱਖਿਆ ਬਲ ਦੇ ਤਹਿਤ ਬਠਿੰਡਾ ਏਮਸ ਹਸਪਤਾਲ ਵਿਖੇ ਜੀਦਾ ਬਲਾਸਟ ਮਾਮਲੇ 'ਚ ਕਥਿਤ ਆਰੋਪੀ ਗੁਰਪ੍ਰੀਤ ਸਿੰਘ ਦਾ ਮੈਡੀਕਲ ਚੈਕਅਪ ਕਰਵਾਇਆ ਗਿਆ। ਘਰ ਦੇ ਵਿੱਚ ਬਲਾਸਟ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਜਖਮੀ ਹੋਇਆ ਸੀ, ਜਿਸਦਾ ਸੱਜਾ ਗੁੱਟ ਉਤਾਰਿਆ ਗਿਆ ਸੀ ਅਤੇ ਸਿਟੀ ਮਿਲਣ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਬਠਿੰਡਾ ਦੇ ਪਿੰਡ ਜੀਦਾ ਵਿਖੇ 10 ਸਤੰਬਰ ਨੂੰ ਇਕ ਘਰ ਦੇ ਵਿੱਚ ਬਲਾਸਟ ਮਾਮਲੇ 'ਚ ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ਨਾਮ ਦੇ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਕਿਉਂਕਿ ਗੁਰਪ੍ਰੀਤ ਸਿੰਘ ਵੱਲੋਂ ਆਨਲਾਈਨ ਦੇ ਜਰੀਏ ਕੈਮੀਕਲ ਪਦਾਰਥ ਮੰਗਵਾਏ ਗਏ ਸਨ ਅਤੇ ਵੱਡੀ ਘਟਨਾ ਨੂੰ ਅੰਜਾਮ ਦੇਣਾ ਸੀ। ਯੂਟਿਊਬ ਦੇ ਜ਼ਰੀਏ ਗੁਰਪ੍ਰੀਤ ਸਿੰਘ ਵੱਲੋਂ ਘਰ ਦੇ ਵਿੱਚ ਕੈਮੀਕਲ ਨਾਲ ਸਮਾਨ ਤਿਆਰ ਕੀਤਾ ਜਾ ਰਿਹਾ ਸੀ, ਜਿਸ ਦੇ ਚਲਦੇ ਬਲਾਸਟ ਹੋਣ 'ਤੇ ਉਹ ਜ਼ਖ਼ਮੀ ਹੋਇਆ। ਉਸ ਤੋਂ ਬਾਅਦ ਜਦ ਉਸ ਕੈਮੀਕਲ ਪਦਾਰਥ ਨੂੰ ਇਕੱਠਾ ਕਰਨ ਦੇ ਲਈ ਉਸਦੇ ਪਿਤਾ ਜਗਤਾਰ ਸਿੰਘ ਘਰ ਪੁੱਜੇ ਤਾਂ ਉਸ ਸਮੇਂ ਵੀ ਇੱਕ ਬਲਾਸਟ ਹੋਇਆ, ਜਿਸ ਵਿੱਚ ਗੁਰਪ੍ਰੀਤ ਸਿੰਘ ਦੇ ਪਿਤਾ ਜਗਤਾਰ ਸਿੰਘ ਵੀ ਜਖਮੀ ਹੋਏ ਹਨ
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਅਤੇ ਵੱਖ-ਵੱਖ ਟੀਮਾਂ ਜਾਂਚ ਪੜਤਾਲ ਤੇ ਜੁੱਟਿਆ ਸਨ, ਜਿਸਦੇ ਚਲਦੇ ਇਸ ਬਲਾਸਟ ਮਾਮਲੇ ਚ ਫੌਜ ਦੀ ਟੀਮ ਵੱਲੋਂ ਵੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਸੀ
- PTC NEWS