Sun, Jun 16, 2024
Whatsapp

'ਸਸਪੈਂਡ ਨਾਲ ਫਰਕ ਨਹੀਂ ਪੈਣਾ, ਰਿਮਾਂਡ 'ਤੇ ਲੈਣਾ ਪਵੇਗਾ...', ਕੁਲਵਿੰਦਰ ਕੌਰ ਬਾਰੇ ਕੰਗਨਾ ਦੀ ਭੈਣ ਦਾ ਵਿਵਾਦਤ ਬਿਆਨ

Kangana Ranauts thappad kand : ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਨੇ ਥੱਪੜ ਜੜਨ ਵਾਲੀ ਕੁਲਵਿੰਦਰ ਕੌਰ ਖਿਲਾਫ਼ ਜੰਮ ਕੇ ਭੜਾਸ ਕੱਢੀ ਹੈ। ਉਸ ਨੇ ਕੁਲਵਿੰਦਰ ਕੌਰ ਨੂੰ ਖਾਲਿਸਤਾਨ ਤੋਂ ਪੈਸੇ ਮਿਲਣ ਦੀ ਗੱਲ ਤੱਕ ਕਹਿ ਦਿੱਤੀ।

Written by  KRISHAN KUMAR SHARMA -- June 07th 2024 03:58 PM -- Updated: June 07th 2024 04:09 PM
'ਸਸਪੈਂਡ ਨਾਲ ਫਰਕ ਨਹੀਂ ਪੈਣਾ, ਰਿਮਾਂਡ 'ਤੇ ਲੈਣਾ ਪਵੇਗਾ...', ਕੁਲਵਿੰਦਰ ਕੌਰ ਬਾਰੇ ਕੰਗਨਾ ਦੀ ਭੈਣ ਦਾ ਵਿਵਾਦਤ ਬਿਆਨ

'ਸਸਪੈਂਡ ਨਾਲ ਫਰਕ ਨਹੀਂ ਪੈਣਾ, ਰਿਮਾਂਡ 'ਤੇ ਲੈਣਾ ਪਵੇਗਾ...', ਕੁਲਵਿੰਦਰ ਕੌਰ ਬਾਰੇ ਕੰਗਨਾ ਦੀ ਭੈਣ ਦਾ ਵਿਵਾਦਤ ਬਿਆਨ

Kangana Ranaut Slapped : ਚੰਡੀਗੜ੍ਹ ਹਵਾਈ ਅੱਡੇ 'ਤੇ ਕੰਗਨਾ ਰਣੌਤ ਦੇ ਮੂੰਹ 'ਤੇ ਵੱਜਿਆ ਥੱਪੜ ਦੇਸ਼ ਭਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਸਾਨ ਜਿਥੇ ਇਸ ਥੱਪੜ ਨੂੰ ਲੈ ਕੇ ਲੱਡੂ ਵੰਡ ਰਹੇ ਹਨ ਅਤੇ ਭੰਗੜੇ ਪਾ ਰਹੇ ਹਨ, ਉਥੇ ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ (Rangoli Chandel statement on Thappad Kand) ਨੇ ਥੱਪੜ ਜੜਨ ਵਾਲੀ ਕੁਲਵਿੰਦਰ ਕੌਰ (Kulvinder Kaur) ਖਿਲਾਫ਼ ਜੰਮ ਕੇ ਭੜਾਸ ਕੱਢੀ ਹੈ। ਉਸ ਨੇ ਕੁਲਵਿੰਦਰ ਕੌਰ ਨੂੰ ਖਾਲਿਸਤਾਨ ਤੋਂ ਪੈਸੇ ਮਿਲਣ ਦੀ ਗੱਲ ਤੱਕ ਕਹਿ ਦਿੱਤੀ।

ਰੰਗੋਲੀ ਚੰਦੇਲ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਲਿਖਿਆ, ''ਖਾਲਿਸਤਾਨਿਓ ਬਸ ਯੇਹੀ ਔਕਾਤ ਹੈ ਤੁਮ ਲੋਗੋ ਕੀ...ਪਿਛੇ ਸੇ ਪਲਾਨ ਕਰਨਾ ਔਰ ਹਮਲਾ ਕਰਨਾ...ਪਰ ਮੇਰੀ ਭੈਣ ਦੀ ਰੀੜ੍ਹ ਦੀ ਹੱਡੀ ਸਟੀਲ ਦੀ ਬਣੀ ਹੋਈ ਹੈ...ਉਹ ਇਸ ਨੂੰ ਸੰਭਾਲਣ ਜਾ ਰਹੀ ਹੈ। ਆਪਣੇ ਆਪ 'ਤੇ...ਪਰ ਪੰਜਾਬ ਤੇਰਾ ਕੀ ਹੋਵੇਗਾ #ਫਾਰਮਰਸਪ੍ਰੋਟੈਸਟ ਖਾਲਿਸਤਾਨੀ ਅਦਾਰਾ ਸੀ...ਇਕ ਵਾਰ ਫਿਰ ਸਾਬਤ ਹੋ ਗਿਆ ਕਿ ਇਹ ਗੰਭੀਰ ਸੁਰੱਖਿਆ ਖਤਰਾ ਸੀ...''


ਉਸ ਨੇ ਅੱਗੇ ਲਿਖਿਆ, ''ਇਸ ਨੂੰ ਸਿਖਰ 'ਤੇ ਲਿਜਾਣ ਦੀ ਲੋੜ ਹੈ, "ਸਸਪੈਂਡ ਕਰਨੇ ਸੇ...ਇਸਕੋ ਫਰਕ ਨਹੀਂ ਪੜੇਗਾ...ਮੋਟੀ ਰਕਮ ਆ ਗਈ ਹੋਗੀ ਖਾਲਿਸਤਾਨੀਓ ਸੇ...ਰਿਮਾਂਡ ਪੇ ਲੀਨਾ ਪੜੇਗਾ ਇਸਕੋ..."

ਜ਼ਿਕਰਯੋਗ ਹੈ  ਕਿ ਚੰਡੀਗੜ੍ਹ ਹਵਾਈ ਅੱਡੇ 'ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਮਹਿਲਾ ਜਵਾਨ ਕੁਲਵਿੰਦਰ ਕੌਰ ਨੇ ਉਸ ਸਮੇਂ ਥੱਪੜ ਜੜ੍ਹ ਦਿੱਤਾ ਸੀ, ਜਦੋਂ ਉਹ ਚੈਕਿੰਗ ਲਈ ਉਸ ਕੋਲ ਆਈ। ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਕਿਸਾਨ ਅੰਦੋਲਨ ਦੌਰਾਨ ਕੰਗਨਾ ਦੇ ਦਿੱਤੇ ਬਿਆਨ ਤੋਂ ਨਾਰਾਜ਼ ਸੀ।

CISF ਕੁਲਵਿੰਦਰ ਕੌਰ ਨੇ ਕਿਹਾ, "ਕੰਗਨਾ ਰਣੌਤ ਨੇ ਬਿਆਨ ਦਿੱਤਾ ਸੀ ਕਿ ਕਿਸਾਨ ਉੱਥੇ (ਕਿਸਾਨ ਅੰਦੋਲਨ ਵਿੱਚ) 100 ਰੁਪਏ ਲਈ ਬੈਠੇ ਹਨ। ਕੀ ਉਹ ਉੱਥੇ ਜਾ ਕੇ ਬੈਠਣਗੇ? ਜਦੋਂ ਕੰਗਨਾ ਨੇ ਇਹ ਬਿਆਨ ਦਿੱਤਾ ਤਾਂ ਮੇਰੀ ਮਾਂ ਉੱਥੇ ਬੈਠੀ ਸੀ।"

- PTC NEWS

Top News view more...

Latest News view more...

PTC NETWORK