Tue, May 13, 2025
Whatsapp

Blood Cancer ਦੀ ਲਪੇਟ 'ਚ ਬਚਪਨ ! ਮਹਿੰਗੇ ਇਲਾਜ 'ਤੇ ਟਿਕੀ 11 ਸਾਲਾ ਸੁੱਖਮਣ ਦੀ ਜ਼ਿੰਦਗੀ ਦੀ ਉਮੀਦ, ਮਾਪਿਆਂ ਵੱਲੋਂ ਸਮਾਜ ਸੇਵੀਆਂ ਤੇ NRI's ਨੂੰ ਗੁਹਾਰ

Kapurthala Boy Blood Cancer : ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਹੁਸੈਨਪੁਰ ਬੂਲ੍ਹੇ ਦੇ ਵਸਨੀਕ 11 ਸਾਲਾ ਸੁੱਖਮਣ ਸਿੰਘ ਦਾ ਜੀਵਨ ਇਸ ਸਮੇਂ ਬੋਨ ਮੈਰੋ ਟ੍ਰਾਂਸਪਲਾਂਟ ਉੱਤੇ ਟਿਕਿਆ ਹੋਇਆ। ਬਲੱਡ ਕੈਂਸਰ ਦੀ ਲਪੇਟ 'ਚ ਆਏ ਬਚਪਨ ਨੂੰ ਬਚਾਉਣ ਲਈ ਤੁਰੰਤ ਇਲਾਜ ਦੀ ਜ਼ਰੂਰਤ ਹੈ।

Reported by:  PTC News Desk  Edited by:  KRISHAN KUMAR SHARMA -- May 06th 2025 10:40 AM
Blood Cancer ਦੀ ਲਪੇਟ 'ਚ ਬਚਪਨ ! ਮਹਿੰਗੇ ਇਲਾਜ 'ਤੇ ਟਿਕੀ 11 ਸਾਲਾ ਸੁੱਖਮਣ ਦੀ ਜ਼ਿੰਦਗੀ ਦੀ ਉਮੀਦ, ਮਾਪਿਆਂ ਵੱਲੋਂ ਸਮਾਜ ਸੇਵੀਆਂ ਤੇ NRI's ਨੂੰ ਗੁਹਾਰ

Blood Cancer ਦੀ ਲਪੇਟ 'ਚ ਬਚਪਨ ! ਮਹਿੰਗੇ ਇਲਾਜ 'ਤੇ ਟਿਕੀ 11 ਸਾਲਾ ਸੁੱਖਮਣ ਦੀ ਜ਼ਿੰਦਗੀ ਦੀ ਉਮੀਦ, ਮਾਪਿਆਂ ਵੱਲੋਂ ਸਮਾਜ ਸੇਵੀਆਂ ਤੇ NRI's ਨੂੰ ਗੁਹਾਰ

Kapurthala Boy Blood Cancer : ਕੈਂਸਰ ਤੇਜ਼ੀ ਨਾਲ ਪੰਜਾਬ ਭਰ 'ਚ ਇਕ ਭਿਆਨਕ ਬਿਮਾਰੀ ਦਾ ਰੂਪ ਲੈਂਦਿਆਂ ਹੋਇਆ ਜ਼ਿੰਦਗੀਆਂ ਨੂੰ ਨਿਗਲਦਾ ਜਾ ਰਿਹਾ ਹੈ ਅਤੇ ਹੁਣ ਇਸ ਦੀ ਲਪੇਟ ਵਿੱਚ ਛੋਟੇ ਬੱਚੇ ਵੀ ਆਉਣੇ ਸ਼ੁਰੂ ਹੋ ਚੁੱਕੇ ਹਨ। ਕੈਂਸਰ (Cancer Treatment) ਨੂੰ ਆਮ ਤੌਰ 'ਤੇ ਵਿਆਪਕ ਇਲਾਜ ਦੀ ਲੋੜ ਹੁੰਦੀ ਹੈ, ਜਿਸ 'ਚ ਜ਼ਿੰਦਗੀ ਜਾਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ (Sultanpur Lodhi) ਦੇ ਅਧੀਨ ਪੈਂਦੇ ਪਿੰਡ ਹੁਸੈਨਪੁਰ ਬੂਲ੍ਹੇ ਦੇ ਵਸਨੀਕ 11 ਸਾਲਾ ਸੁੱਖਮਣ ਸਿੰਘ ਦਾ ਜੀਵਨ ਇਸ ਸਮੇਂ ਬੋਨ ਮੈਰੋ ਟ੍ਰਾਂਸਪਲਾਂਟ ਉੱਤੇ ਟਿਕਿਆ ਹੋਇਆ। ਬਲੱਡ ਕੈਂਸਰ (Blood Cancer) ਦੀ ਲਪੇਟ 'ਚ ਆਏ ਬਚਪਨ ਨੂੰ ਬਚਾਉਣ ਲਈ ਤੁਰੰਤ ਇਲਾਜ ਦੀ ਜ਼ਰੂਰਤ ਹੈ। ਪਰ ਆਰਥਿਕ ਬਦਹਾਲੀ ਨਾਲ ਜੂਝ ਰਿਹਾ ਪਰਿਵਾਰ ਇਲਾਜ ਕਰਾਉਣ ਚ ਪੂਰੀ ਤਰ੍ਹਾਂ ਦੇ ਨਾਲ ਬੇਵਸ ਹੈ।


ਇੱਕ ਛੋਟੇ ਜਿਹੇ ਕਿਸਾਨ ਦੇ ਘਰ ਪੈਦਾ ਹੋਇਆ ਸੁੱਖਮਣ ਸਿੰਘ 8 ਸਾਲ ਦੀ ਉਮਰ ਵਿੱਚ ਕੈਂਸਰ ਦੀ ਘੇਰੇ 'ਚ ਆ ਗਿਆ ਸੀ। ਪਰਿਵਾਰ ਨੇ ਔਖੇ ਸੌਖੇ ਹੋ ਕੇ ਕਾਫੀ ਮਹਿੰਗਾ ਇਲਾਜ ਕਰਵਾਇਆ। ਭਾਵੇਂ ਪਰਿਵਾਰ ਕਰਜ਼ੇ ਦੀ ਮਾਰ ਹੇਠ ਆ ਗਿਆ ਪਰ ਲੰਬੇ ਇਲਾਜ ਤੋਂ ਬਾਅਦ ਸੁੱਖਮਣ ਠੀਕ ਵੀ ਹੋ ਗਿਆ। ਕੁਝ ਸਮਾਂ ਬੀਤਣ ਬਾਅਦ ਕਿਸ ਨੂੰ ਪਤਾ ਸੀ ਕਿ ਇਹ ਨਾਮੁਰਾਦ ਬਿਮਾਰੀ ਮੁੜ ਤੋਂ ਦਸਤਕ ਦੇ ਦੇਵੇਗੀ ਅਤੇ ਇਹ ਛੋਟਾ ਜਿਹਾ ਬੱਚਾ ਫਿਰ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜਨ ਲਈ ਮਜਬੂਰ ਹੋ ਜਾਵੇਗਾ। ਪਰਿਵਾਰ ਵੱਲੋਂ ਪੀਜੀਆਈ ਚੰਡੀਗੜ੍ਹ ਤੱਕ ਇਲਾਜ ਲਈ ਪਹੁੰਚ ਕੀਤੀ ਗਈ ਤਾਂ ਮਾਹਰ ਡਾਕਟਰਾਂ ਨੇ ਜਲਦ ਤੋਂ ਜਲਦ ਬੋਨ ਮੈਰੋ ਟ੍ਰਾਂਸਪਲਾਂਟ ਕਰਵਾਉਣ ਦੀ ਸਲਾਹ ਦਿੱਤੀ। ਬੱਚੇ ਦੇ ਇਲਾਜ ਲਈ ਪਹਿਲਾਂ ਹੀ ਲੱਖਾਂ ਰੁਪਏ ਖਰਚ ਕਰ ਚੁੱਕਿਆ ਪਰਿਵਾਰ ਹੁਣ ਦੁਬਾਰਾ ਇਲਾਜ ਕਰਵਾਉਣ ਦੇ ਲਈ ਬਿਲਕੁਲ ਬੇਵਸ ਅਤੇ ਅਸਮਰਥ ਹੋ ਚੁੱਕਿਆ ਹੈ, ਕਿਉਂਕਿ ਪਰਿਵਾਰ ਔਖੇ ਆਰਥਿਕ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ।

ਹੁਣ ਇਹਨਾਂ ਛੋਟੀਆਂ ਛੋਟੀਆਂ ਅੱਖਾਂ ਨੂੰ ਉਸ ਘੜੀ ਦਾ ਇੰਤਜ਼ਾਰ ਹੈ ਕਿ ਇਹ ਕਦੋਂ ਕੋਈ ਇਸ ਦੀ ਬਾਂਹ ਫੜਦਾ ਹੈ ਅਤੇ ਇਲਾਜ ਲਈ ਅੱਗੇ ਆਉਂਦਾ ਹੈ

ਮਾਂ ਅਮਰਿੰਦਰ ਕੌਰ ਅਤੇ ਪਿਤਾ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ 2022 ਦੇ ਵਿੱਚ ਸਾਡੇ ਬੱਚੇ ਨੂੰ ਬਲੱਡ ਕੈਂਸਰ ਦੀ ਸਮੱਸਿਆ ਆਈ ਸੀ। ਜਿਸਦਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਇਲਾਜ ਕਰਵਾਇਆ ਤੇ ਇੱਕ ਸਾਲ ਅਸੀਂ ਉੱਥੇ ਹੀ ਰਹੇ। ਆਪਣੇ ਬੱਚੇ ਨੂੰ ਤਕਲੀਫ 'ਚ ਦੇਖਣਾ ਬੇਹਦ ਮੁਸ਼ਕਲ ਸੀ, ਜਿਸ ਕਾਰਨ ਆਰਥਿਕ ਤੌਰ 'ਤੇ ਮਜਬੂਤ ਨਾ ਹੋਣ ਦੇ ਬਾਵਜੂਦ ਬਾਹਰੋਂ ਪ੍ਰਾਈਵੇਟ ਮਹਿੰਗੀਆਂ ਦਵਾਈਆਂ ਵੀ ਖਰੀਦੀਆਂ ਕਿ ਸਾਡਾ ਬੱਚਾ ਠੀਕ ਠਾਕ ਹੋ ਜਾਵੇ। ਲੰਬੇ ਇਲਾਜ ਮਗਰੋਂ ਉਥੇ ਫਿਰ ਛੁੱਟੀ ਮਿਲ ਗਈ ਕਿਉਂਕਿ ਡਾਕਟਰਾਂ ਅਨੁਸਾਰ ਸਿਰਫ 0.2 ਕੈਂਸਰ ਹੀ ਬਾਕੀ ਸੀ। ਫਿਰ ਦੋ ਸਾਲ ਤੱਕ ਘਰ ਇਲਾਜ ਦੀ ਦਵਾਈ ਚਲਦੀ ਰਹੀ, ਜਿਸ ਵਿੱਚ ਸਾਡਾ ਬਹੁਤ ਜ਼ਿਆਦਾ ਖਰਚ ਹੋਇਆ ਅਤੇ ਅਸੀਂ ਕਰਜ਼ੇ ਹੇਠ ਆ ਗਏ, ਕਿਉਂਕਿ ਸਾਡੇ ਕੋਲ ਜ਼ਮੀਨ ਬਹੁਤ ਘੱਟ ਹੈ, ਜੋ ਹੈ ਉਹ ਵੀ ਦਰਿਆ ਬਿਆਸ ਦੇ ਮੰਡ ਖੇਤਰ ਵਿੱਚ ਹੈ। ਜਦੋਂ ਵੀ ਦਰਿਆ ਉਫਾਨ 'ਤੇ ਆਉਂਦਾ ਹੈ, ਸਾਡੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਹਨ। ਅਜਿਹੇ ਹਾਲਾਤਾਂ ਵਿੱਚ ਮੁੜ ਤੋਂ ਇਸ ਨਾਮੁਰਾਦ ਬਿਮਾਰੀ ਨੇ ਸਾਡੇ ਬੇਟੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦਾ ਬੋਨ ਮੈਰੋ ਟਰਾਂਸਪਲਾਂਟ ਹੋਣਾ ਹੈ, ਜਿਸਦੇ ਵਿੱਚ 35 ਤੋਂ 40 ਲੱਖ ਰੁਪਏ ਦਾ ਖਰਚਾ ਆਵੇਗਾ ਪਰ ਸਾਡੇ ਕੋਲ ਪੈਸਾ ਨਹੀਂ ਹੈ ਇਲਾਜ ਜਰੂਰੀ ਹੈ ਜਿਸ ਦੇ ਲਈ ਅਸੀਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਐਨਆਰਆਈ ਭੈਣ ਭਰਾਵਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਬੱਚੇ ਦੇ ਇਲਾਜ ਲਈ ਸਾਡਾ ਸਹਿਯੋਗ ਕਰੋ ਤਾਂ ਜੋ ਅਸੀਂ ਉਸਦੀ ਜਾਨ ਬਚਾ ਸਕੀਏ।

- PTC NEWS

Top News view more...

Latest News view more...

PTC NETWORK