Mon, Apr 29, 2024
Whatsapp

ਕਪੂਰਥਲਾ ਪੁਲਿਸ ਦੇ ਹੱਥ ਵੱਡੀ ਸਫਲਤਾ, ਗੈਂਗਸਟਰ ਲਖਬੀਰ ਲੰਡਾ ਦੇ 12 ਗੁਰਗੇ ਗ੍ਰਿਫ਼ਤਾਰ

ਕਪੂਰਥਲਾ ਪੁਲਿਸ ਨੇ ਇੱਕ ਵਪਾਰੀ ਦੇ ਘਰ ਬਾਹਰ ਗੋਲੀਆਂ ਚਲਾਉਣ ਅਤੇ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ 12 ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Written by  KRISHAN KUMAR SHARMA -- April 15th 2024 06:33 PM
ਕਪੂਰਥਲਾ ਪੁਲਿਸ ਦੇ ਹੱਥ ਵੱਡੀ ਸਫਲਤਾ, ਗੈਂਗਸਟਰ ਲਖਬੀਰ ਲੰਡਾ ਦੇ 12 ਗੁਰਗੇ ਗ੍ਰਿਫ਼ਤਾਰ

ਕਪੂਰਥਲਾ ਪੁਲਿਸ ਦੇ ਹੱਥ ਵੱਡੀ ਸਫਲਤਾ, ਗੈਂਗਸਟਰ ਲਖਬੀਰ ਲੰਡਾ ਦੇ 12 ਗੁਰਗੇ ਗ੍ਰਿਫ਼ਤਾਰ

ਚੰਡੀਗੜ੍ਹ: ਕਪੂਰਥਲਾ ਪੁਲਿਸ ਨੇ ਇੱਕ ਵਪਾਰੀ ਦੇ ਘਰ ਬਾਹਰ ਗੋਲੀਆਂ ਚਲਾਉਣ ਅਤੇ ਵਿਦੇਸ਼ੀ ਨੰਬਰਾਂ ਤੋਂ ਫਿਰੌਤੀ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ 12 ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕਥਿਤ ਦੋਸ਼ੀਆਂ ਕੋਲੋਂ ਇੱਕ ਪਿਸਟਲ, ਇਕ ਦੇਸੀ ਰਿਵਾਲਵਰ, ਇਕ ਦੇਸੀ ਪਿਸਟਲ, ਦੋ ਮੋਟਰਸਾਈਕਲ ਵੀ ਬਰਾਮਦ ਕੀਤੇ।

ਐਸਐਸਪੀ ਵਤਸਲਾ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਪੂਰਥਲਾ ਪੁਲਿਸ ਨੇਕੇਂਦਰ ਵਲੋਂ ਅੱਤਵਾਦੀ ਐਲਾਨੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ 12 ਗੂਰਗਿਆਂ ਨੂੰ ਇੱਕ ਵਪਾਰੀ ਪਾਸੋਂ ਫਿਰੌਤੀ ਮੰਗਣ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਆਰੋਪੀਆਂ ਨੇ ਵਿਦੇਸ਼ੀ ਨੰਬਰਾਂ ਤੋਂ ਕਾਲਿੰਗ ਕਰਕੇ ਇੱਕ ਵਪਾਰੀ ਪਾਸੋਂ 2 ਕਰੋੜ ਦੀ ਫਿਰੌਤੀ ਮੰਗੀ ਸੀ, ਜਿਸ ਤੋਂ ਬਾਅਦ ਪੀੜਤ ਵਪਾਰੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਕਪੂਰਥਲਾ ਪੁਲਿਸ ਵਲੋਂ ਜਾਂਚ ਆਰੰਭ ਦਿੱਤੀ ਸੀ।


ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਕਥਿਤ ਦੋਸ਼ੀਆਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ। ਇਹ ਗੈਂਗ ਬੜੇ ਯੋਜਨਾਬੱਧ ਢੰਗ ਨਾਲ ਕੰਮ ਕਰਦਾ ਸੀ ਅਤੇ ਇਸ ਗਿਰੋਹ ਦੇ ਮੈਂਬਰ ਇਕ-ਦੂਜੇ ਨੂੰ ਨਹੀਂ ਜਾਣਦੇ ਸਨ, ਪਰ ਹਰ ਮੈਂਬਰ ਦਾ ਆਪਣਾ ਇਕ ਰੋਲ ਹੁੰਦਾ ਸੀ, ਜਿਸ ਤਹਿਤ ਕਿਸ ਨੇ ਰੇਕੀ ਕਰਨੀ, ਕਿਸ ਨੇ ਮੋਟਸਾਈਕਲ ਲਿਆਉਣ, ਕਿਸ ਨੇ ਗੋਲੀ ਚਲਾਉਣੀ ਹੈ ਅਤੇ ਕਿਸ ਨੇ ਗੋਲੀ ਚਲਾਉਣ ਦੀ ਵਾਰਦਾਤ ਦੀ ਵੀਡਿਉ ਬਣਾਉਣੀ ਹੈ, ਇਹ ਸਭ ਫਿਕਸ ਹੁੰਦਾ ਸੀ। ਵੀਡਿਉ ਨੂੰ ਇਕ ਸਬੂਤ ਦੇ ਤੌਰ 'ਤੇ ਬਣਾਇਆ ਜਾਂਦਾ ਸੀ। ਉਸ ਤੋਂ ਬਾਅਦ ਹੀ ਹਰ ਕਿਸੀ ਨੂੰ ਉਸ ਦੇ ਰੋਲ ਅਨੁਸਾਰ ਪੈਸੇ ਦਿੱਤੇ ਜਾਂਦੇ ਸਨ।

ਫਿਰੌਤੀ ਦੀ ਰਕਮ 'ਚੋਂ ਮੁਲਜ਼ਮਾਂ ਨੂੰ ਮਿਲਣੇ ਸਨ 70 ਹਜ਼ਾਰ ਰੁਪਏ

ਐਸਐਸਪੀ ਨੇ ਦੱਸਿਆ ਕਿ ਫਿਰੌਤੀ ਦੀ ਕੁਲ ਰਕਮ 2 ਕਰੋੜ ਵਿੱਚੋਂ ਇਸ ਗਿਰੋਹ ਨੂੰ 70,000 ਰੁਪਏ ਮਿਲਣੇ ਸਨ ਅਤੇ ਅਜੇ ਕੇਵਲ 7000 ਹੀ ਮਿਲੇ ਸਨ। ਇਸ ਗਿਰੋਹ ਦਾ ਮੈਂਬਰ ਜਸਪ੍ਰੀਤ ਜਸਵੀਰ ਸਿੰਘ ਉਰਫ ਜੱਸਾ ਬਹੁਤ ਸ਼ਾਤਿਰ ਸੀ ਅਤੇ ਵਾਰਦਾਤ ਕਰਨ ਤੋਂ ਬਾਅਦ ਉਹ ਆਪਣੀ ਜੇਲ ਕਸਟਡੀ ਦੌਰਾਨ ਬਣਾਏ ਦੋਸਤਾਂ ਦੇ ਘਰ ਰਹਿੰਦਾ ਸੀ, ਜੋ ਕਿ ਪੰਜਾਬ ਤੋਂ ਬਾਹਰ ਵੀ ਰਹਿੰਦੇ ਸਨ।

- PTC NEWS

Top News view more...

Latest News view more...