Kapurthala Youth Dies : ਅਮਰੀਕਾ ’ਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ, ਘਰ ਆਉਣ ਦੀ ਕਰ ਰਿਹਾ ਸੀ ਤਿਆਰੀ
Kapurthala Youth Dies : ਵਿਦੇਸ਼ ਦੀ ਧਰਤੀ ਤੋਂ ਲਗਾਤਾਰ ਪੰਜਾਬੀ ਨੌਜਵਾਨਾਂ ਦੀ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਦੱਸ ਦਈਏ ਕਿ ਮ੍ਰਿਤਕ ਨੌਜਵਾਨ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਿਤ ਪਿੰਡ ਕੂਕਾ ਤਲਵੰਡੀ ਦਾ ਰਹਿਣ ਵਾਲਾ ਸੀ। ਉਸਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਨੌਜਵਾਨ ਦੇ ਘਰ ’ਚ ਮਾਤਮ ਪਸਰ ਗਿਆ ਹੈ।
ਜਾਣਕਾਰੀ ਦਿੰਦਿਆ ਮ੍ਰਿਤਕ ਲੜਕੇ ਦੇ ਤਾਏ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਭਤੀਜਾ ਗੁਰਜੀਤ ਸਿੰਘ (32) ਪੁੱਤਰ ਗੁਰਦੇਵ ਸਿੰਘ ਅਮਰੀਕਾ ਦੇ ਨਿਊਯਾਰਕ ਸ਼ਹਿਰ ਚ ਰਹਿੰਦਾ ਸੀ ਤੇ ਛੇ ਮਹੀਨੇ ਪਹਿਲਾਂ ਪੰਜਾਬ ਤੋਂ ਹੋ ਗਿਆ ਸੀ ਅਤੇ ਦੋ ਦਿਨ ਤੱਕ ਪੰਜਾਬ ਆਉਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ 18 ਅਕਤੂਬਰ ਨੂੰ ਵਿਆਹ ਰੱਖਿਆ ਹੋਇਆ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਗੁਰਜੀਤ ਸਿੰਘ ਪੰਜਾਬ ਆਉਣ ਲਈ ਫਲਾਈਟ ਚੜਨ ਦੀ ਤਿਆਰ ਕਰ ਰਿਹਾ ਸੀ ਅਤੇ ਸਮਾਨ ਪੈਕ ਕਰਕੇ ਫਲਾਈਟ ਲਈ ਰਵਾਨਾ ਹੋਣ ਤੋਂ ਪਹਿਲਾਂ ਹੀ ਉਹ ਉੱਥੇ ਅਮਰੀਕਾ ਆਪਣੇ ਦੋਸਤ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ। ਜਦੋਂ ਉਹ ਮੱਥਾ ਟੇਕ ਕੇ ਪਰਤਿਆਂ ਤਾ ਉਸਦੇ ਇੱਕ ਦਮ ਦਰਦ ਉੱਠਿਆ ਅਤੇ ਉਹ ਖੁਦ ਹੀ ਗੱਡੀ ਲੈ ਕੇ ਹਸਪਤਾਲ ਚਲਾ ਗਿਆ ਜਿੱਥੇ ਉਸਦੀ ਮੌਤ ਹੋ ਗਈ।
ਤਾਇਆ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਵਿਆਹ ਨੂੰ ਲੈ ਕੇ ਘਰ ਵਿੱਚ ਤਿਆਰੀ ਚੱਲ ਰਹੀ ਸੀ । ਉਸਦੀ ਮੌਤ ਦੀ ਖਬਰ ਨਾਲ ਹਰੇਕ ਦੀ ਅੱਖਾਂ ਨਮ ਹੋਈਆਂ ਪਈਆਂ ਹਨ। ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ ਹੈ।
- PTC NEWS