Boy Died After Drink Liquor : 10 ਹਜ਼ਾਰ ਰੁਪਏ ਦੀ ਸ਼ਰਤ ਜਿੱਤਣ ਦੇ ਚੱਕਰ 'ਚ ਨੌਜਵਾਨ ਪੀ ਗਿਆ 5 ਬੋਤਲਾਂ ਨੀਟ ਸ਼ਰਾਬ ,ਹੋਈ ਮੌਤ ,10 ਦਿਨ ਪਹਿਲਾਂ ਬਣਿਆ ਸੀ ਪਿਓ
Karnataka Boy Died After Drink Liquor : ਕਰਨਾਟਕ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 21 ਸਾਲ ਦੇ ਮੁੰਡੇ ਨੇ 10 ਹਜ਼ਾਰ ਰੁਪਏ ਦੀ ਸ਼ਰਤ ਜਿੱਤਣ ਦੇ ਚੱਕਰ 'ਚ 5 ਬੋਤਲਾਂ ਨੀਟ ਸ਼ਰਾਬ ਪੀ ਗਿਆ। ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਕਾਰਤਿਕ ਨਾਮ ਦੇ ਇੱਕ ਮੁੰਡੇ ਨੇ ਆਪਣੇ ਦੋਸਤਾਂ ਵੈਂਕਟ ਰੈੱਡੀ, ਸੁਬਰਾਮਣੀ ਅਤੇ ਤਿੰਨ ਹੋਰਾਂ ਨਾਲ ਸ਼ਰਤ ਲਗਾਈ ਸੀ ਕਿ ਉਹ ਬਿਨ੍ਹਾਂ ਪਾਣੀ ਮਿਲਾਏ ਸ਼ਰਾਬ ਦੀਆਂ 5 ਬੋਤਲਾਂ ਪੀ ਸਕਦਾ ਹੈ। ਕਾਰਤਿਕ ਦੇ ਦੋਸਤ ਵੈਂਕਟ ਰੈੱਡੀ ਨੇ ਕਿਹਾ ਕਿ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਹ ਉਸਨੂੰ 10,000 ਰੁਪਏ ਦੇਵੇਗਾ।
5 ਬੋਤਲਾਂ ਸ਼ਰਾਬ ਪੀਣ ਤੋਂ ਬਾਅਦ ਹੋਈ ਮੌਤ
10 ਹਜ਼ਾਰ ਰੁਪਏ ਜਿੱਤਣ ਦੇ ਲਾਲਚ ਵਿੱਚ ਕਾਰਤਿਕ ਨੇ ਬਿਨ੍ਹਾਂ ਪਾਣੀ ਮਿਲਾਏ ਸ਼ਰਾਬ ਦੀਆਂ 5 ਬੋਤਲਾਂ ਪੀ ਲਈਆਂ। ਇਸ ਤੋਂ ਥੋੜ੍ਹੀ ਦੇਰ ਬਾਅਦ ਉਸਦੀ ਹਾਲਤ ਨਾਜ਼ੁਕ ਹੋ ਗਈ। ਉਸਨੂੰ ਤੁਰੰਤ ਕੋਲਾਰ ਜ਼ਿਲ੍ਹੇ ਦੇ ਮੁਲਬਾਗਲ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਕਾਰਤਿਕ ਦਾ ਵਿਆਹ ਸਿਰਫ਼ ਇੱਕ ਸਾਲ ਪਹਿਲਾਂ ਹੋਇਆ ਸੀ। ਸਿਰਫ਼ 8 ਦਿਨ ਪਹਿਲਾਂ ਹੀ ਉਸਦੀ ਪਤਨੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਇੱਕ ਸ਼ਰਤ ਦੀ ਵਜ੍ਹਾ ਕਰਕੇ ਉਸਦੀ ਜਾਨ ਚਲੀ ਗਈ।
ਕਾਰਤਿਕ ਦੀ ਮੌਤ ਤੋਂ ਬਾਅਦ ਸਥਾਨਕ ਪੁਲਿਸ ਦੇ ਅਨੁਸਾਰ ਵੈਂਕਟ ਰੈਡੀ ਅਤੇ ਸੁਬਰਾਮਣੀ ਸਮੇਤ 6 ਲੋਕਾਂ ਵਿਰੁੱਧ ਨੰਗਲੀ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਦੋਵੇਂ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦੇ ਅਨੁਸਾਰ ਹਰ ਸਾਲ ਲਗਭਗ 26 ਲੱਖ ਲੋਕਾਂ ਦੀ ਮੌਤ ਸ਼ਰਾਬ ਪੀਣ ਨਾਲ ਹੁੰਦੀ ਹੈ, ਜੋ ਕਿ ਵਿਸ਼ਵਵਿਆਪੀ ਮੌਤਾਂ ਦਾ 4.7 ਪ੍ਰਤੀਸ਼ਤ ਹਿੱਸਾ ਹੈ। WHO ਦੀ ਰਿਪੋਰਟ ਦੇ ਅਨੁਸਾਰ ਸ਼ਰਾਬ ਦਾ ਥੋੜ੍ਹਾ ਜਿਹਾ ਸੇਵਨ ਵੀ ਸਿਹਤ ਲਈ ਸੁਰੱਖਿਅਤ ਨਹੀਂ ਹੈ ਅਤੇ ਨਾ ਹੀ ਇਸਦੇ ਸੁਰੱਖਿਅਤ ਪੱਧਰ ਦੀ ਅਜੇ ਤੱਕ ਪਛਾਣ ਕੀਤੀ ਗਈ ਹੈ। ਇਸ ਮਾਮਲੇ 'ਤੇ ਸੰਗਠਨ ਦੇ ਨਵੇਂ ਬਿਆਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਹੁਣ ਤੱਕ ਕੀਤੀ ਗਈ ਖੋਜ ਦੇ ਅਨੁਸਾਰ ਥੋੜ੍ਹੀ ਮਾਤਰਾ ਵਿੱਚ ਸ਼ਰਾਬ ਪੀਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
- PTC NEWS