Mon, Apr 29, 2024
Whatsapp

'ਖਾਲਸਾ ਏਡ' 'ਤੇ ਵੱਡੀ ਕਾਰਵਾਈ, ਭਾਰਤ 'ਚ ਸੋਸ਼ਲ ਮੀਡੀਆ ਖਾਤਿਆਂ 'ਤੇ ਲੱਗੀ ਪਾਬੰਦੀ

Written by  KRISHAN KUMAR SHARMA -- February 25th 2024 05:55 PM
'ਖਾਲਸਾ ਏਡ' 'ਤੇ ਵੱਡੀ ਕਾਰਵਾਈ, ਭਾਰਤ 'ਚ ਸੋਸ਼ਲ ਮੀਡੀਆ ਖਾਤਿਆਂ 'ਤੇ ਲੱਗੀ ਪਾਬੰਦੀ

'ਖਾਲਸਾ ਏਡ' 'ਤੇ ਵੱਡੀ ਕਾਰਵਾਈ, ਭਾਰਤ 'ਚ ਸੋਸ਼ਲ ਮੀਡੀਆ ਖਾਤਿਆਂ 'ਤੇ ਲੱਗੀ ਪਾਬੰਦੀ

Khalsa Aid Social Accounts Ban: ਕਿਸਾਨਾਂ ਦਾ ਅੰਦੋਲਨ 13ਵੇਂ ਦਿਨ ਵਿੱਚ ਪੁੱਜ ਗਿਆ ਹੈ। ਪਰ ਹਾਲੇ ਵੀ ਕਿਸਾਨੀ ਮੰਗਾਂ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਕਿਸਾਨਾਂ ਵੱਲੋਂ ਪੰਜਾਬ-ਹਰਿਆਣਾ ਦੀਆਂ ਸਰਹੱਦਾਂ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਧਰਨੇ ਲਗਾਤਾਰ ਜਾਰੀ ਹਨ। ਇਸ ਦੌਰਾਨ ਹੀ ਖ਼ਬਰ ਸਾਹਮਣੇ ਆ ਰਹੀ ਕਿ ਅੰਦੋਲਨ (Kisan Andolan 2.0) 'ਚ ਕਿਸਾਨਾਂ ਦੀ ਮਦਦ ਕਰ ਰਹੀ ਅੰਤਰਰਾਸ਼ਟਰੀ ਸੰਸਥਾ ਖ਼ਾਲਸਾ ਏਡ 'ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਭਾਰਤ ਵਿੱਚ ਖਾਲਸਾ ਏਡ ਇੰਟਰਨੈਸ਼ਨਲ (khalsa-aid) ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਪਾਬੰਦੀ ਲਗਾਈ ਗਈ ਹੈ। ਇਸ ਪਾਬੰਦੀ ਤੋਂ ਕਿਸਾਨ ਅੰਦੋਲਨ (farmer-protest) ਨੂੰ ਰੋਕਣ ਲਈ ਅਤੇ ਲੀਹੋਂ-ਲਾਹੁਣ ਲਈ ਪਹਿਲਾਂ ਭਾਰਤ 'ਚ 177 ਕਿਸਾਨ ਆਗੂਆਂ ਦੇ ਖਾਤੇ ਬੰਦ ਕੀਤੇ ਗਏ ਹਨ।

ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਖਾਲਸਾ ਏਡ ਦੇ ਭਾਰਤ ਵਿਚਲੇ ਤਿੰਨੇ ਸੋਸ਼ਲ ਮੀਡੀਆ ਅਕਾਊਂਟ (ਪੇਜ਼) ਫੇਸਬੁੱਕ (facebook), ਟਵਿੱਟਰ ਐਕਸ (twitter) ਅਤੇ ਇੰਸਟਾਗ੍ਰਾਮ (instagram) ਬੰਦ ਕਰ ਦਿੱਤੇ ਗਏ ਹਨ।


fd

ਦਸ ਦਈਏ ਕਿ ਇਸਤੋਂ ਪਹਿਲਾਂ ਕਿਸਾਨ ਆਗੂਆਂ ਦੇ ਖਾਤਿਆਂ ਨੂੰ ਬੰਦ ਕਰਨ ਸਬੰਧੀ ਟਵਿੱਟਰ ਹੈਂਡਲ ਐਕਸ ਨੇ ਭਾਰਤ ਸਰਕਾਰ ਦੇ ਇਸ ਹੁਕਮ ਨੂੰ ਸਵੀਕਾਰ ਕੀਤਾ ਸੀ ਅਤੇ ਨਾਲ ਹੀ ਅਸਹਿਮਤੀ ਵੀ ਪ੍ਰਗਟਾਈ ਸੀ। ਐਕਸ ਨੇ ਕਿਹਾ ਸੀ, ''ਕਿ ਉਹ ਭਾਰਤ ਸਰਕਾਰ ਦੇ ਆਦੇਸ਼ ਤੋਂ ਬਾਅਦ ਕੁਝ ਐਕਸ ਖਾਤਿਆਂ ਨੂੰ ਬਲਾਕ ਜਾਂ ਸਸਪੈਂਡ ਕਰ ਰਹੇ ਹਨ ਪਰ ਉਹ ਇਸ ਨਾਲ ਸਹਿਮਤ ਨਹੀਂ ਹਨ। ਲੋਕਾਂ ਨੂੰ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਇਹ ਜਾਣਕਾਰੀ ਐਕਸ ਦੀ ਗਲੋਬਲ ਗਵਰਨਮੈਂਟ ਅਫੇਅਰਜ਼ ਟੀਮ ਨੇ ਇਕ ਪੋਸਟ ਰਾਹੀਂ ਦਿੱਤੀ ਹੈ।''

ਐਕਸ ਜਰੀਏ ਗਲੋਬਲ ਗਵਰਨਮੈਂਟ ਅਫੇਅਰਜ਼ ਨੇ ਕਿਹਾ ਸੀ, ''ਕਿ ਭਾਰਤ ਸਰਕਾਰ ਨੇ ਕੁਝ ਖਾਸ ਖਾਤਿਆਂ ਅਤੇ ਪੋਸਟਾਂ ਖਿਲਾਫ ਕਾਰਵਾਈ ਕਰਦੇ ਹੋਏ ਕਾਰਜਕਾਰੀ ਆਦੇਸ਼ ਜਾਰੀ ਕੀਤੇ ਹਨ, ਇਨ੍ਹਾਂ ਖਾਤਿਆਂ ਅਤੇ ਪੋਸਟਾਂ ਨੂੰ ਸਿਰਫ ਭਾਰਤ ਵਿੱਚ ਹੀ ਬਲੌਕ ਕੀਤਾ ਜਾਵੇਗਾ। ਹਾਲਾਂਕਿ ਅਸੀਂ ਇਹਨਾਂ ਕਾਰਵਾਈਆਂ ਨਾਲ ਅਸਹਿਮਤ ਹਾਂ ਅਤੇ ਮੰਨਦੇ ਹਾਂ ਕਿ ਬੋਲਣ ਦੀ ਆਜ਼ਾਦੀ ਨੂੰ ਇਹਨਾਂ ਪੋਸਟਾਂ ਤੱਕ ਵਧਾਉਣਾ ਚਾਹੀਦਾ ਹੈ।''

-

Top News view more...

Latest News view more...