Khanna ’ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ! 15 ਲੋਕਾਂ ਨੂੰ ਆਵਾਰਾਂ ਕੁੱਤਿਆਂ ਨੇ ਬਣਾਇਆ ਆਪਣਾ ਸ਼ਿਕਾਰ
Khanna News : ਖੰਨਾ ਸ਼ਹਿਰ ਅੰਦਰ ਕੁੱਤਿਆਂ ਦੇ ਕੱਟਣ ਦੇ ਮਾਮਲੇ ਵੱਧਦੇ ਜਾ ਰਹੇ ਹਨ। ਆਵਾਰਾ ਕੁੱਤੇ ਕਿਵੇਂ ਇਨਸਾਨੀ ਜਿੰਦਗੀ ’ਤੇ ਭਾਰੀ ਪੈ ਰਹੇ ਹਨ। ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਤੋਂ ਲਗਾ ਸਕਦੇ ਹੈ ਕਿ ਖੰਨਾ ਸਿਵਲ ਹਸਪਤਾਲ ਵਿੱਚ 4 ਘੰਟੇ ਅੰਦਰ 15 ਕੁੱਤੇ ਦੇ ਕੱਟਣ ਦੇ ਕੇਸ ਸਾਹਮਣੇ ਆਏ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ।
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਹੋਰ ਤਾਂ ਹੋਰ ਕਈ ਕੇਸ ਤਾਂ ਅਜਿਹੇ ਹਸਪਤਾਲ ਵਿੱਚ ਪਹੁੰਚੇ ਸਨ ਜਿਨ੍ਹਾਂ ਨੂੰ ਇਲਾਜ਼ ਲਈ ਵੱਡੇ ਹਸਪਤਾਲ ਰੈਫਰ ਕਰਨਾ ਪਿਆ। ਸ਼ਹਿਰ ਵਾਸੀਆਂ ਵਿੱਚ ਅਵਾਰਾ ਕੁੱਤਿਆਂ ਨੂੰ ਲੈ ਕੇ ਚਿੰਤਾਂ ਦਾ ਮਾਹੌਲ ਹੈ।
ਕੁੱਤੇ ਦੇ ਸ਼ਿਕਾਰ ਹੋਏ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕੀ ਅਮਲੋਹ ਰੋਡ ਤੇ ਇਕ ਪਾਗਲ ਕੁੱਤੇ ਨੇ ਖੇਡ ਰਹੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ, ਕੁੱਤਿਆਂ ਦਾ ਖੌਫ਼ ਵਧਦਾ ਜਾ ਰਿਹਾ ਹੈ, ਹੋਰ ਤਾਂ ਹੋਰ ਬੱਚਿਆਂ ਦਾ ਘਰ ਤੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ, ਪ੍ਰਸ਼ਾਸਨ ਨੂੰ ਇਸ ਦਾ ਕੋਈ ਹੱਲ ਕਰਨਾ ਚਾਹੀਦਾ ਹੈ।
ਖੰਨਾ ਸਿਵਲ ਹਸਪਤਾਲ ਦੇ ਡਾਕਟਰ ਤਾਰਿਕਾ ਦੱਸਿਆ ਕਿ ਸਾਡੇ ਕੋਲ 15 ਦੇ ਕਰੀਬ ਕੁੱਤੇ ਦੇ ਕੱਟਣ ਵਾਲੇ ਜ਼ਖਮੀ ਵਿਅਕਤੀ ਅਤੇ ਬੱਚੇ ਆਏ ਸਨ ਜਿਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅਤੇ ਇੱਕ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਸੀ ਜਿਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪਤਾ ਲੱਗਿਆ ਹੈ ਕਿ ਸਿਵਲ ਹਸਪਤਾਲ ਵਿੱਚ ਦੇਰ ਰਾਤ ਤੱਕ ਕੁੱਤੇ ਦੇ ਕੱਟਣ ਵਾਲੇ ਕੇਸ ਸਿਵਲ ਹਸਪਤਾਲ ਖੰਨਾ ਵਿੱਚ ਆ ਰਹੇ ਸਨ।
ਇਹ ਵੀ ਪੜ੍ਹੋ : ਕੈਨੇਡਾ ’ਚ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ’ਤੇ ਫਾਇਰਿੰਗ ਦਾ ਮਾਮਲੇ ’ਚ ਵੱਡੀ ਅਪਡੇਟ, ਦੋਸ਼ੀ ਨੂੰ ਸੁਣਾਈ ਗਈ ਸਜ਼ਾ
- PTC NEWS