Sun, Jul 13, 2025
Whatsapp

Khanna News : ਖੰਨਾ ਪੁਲਿਸ ਨੇ ਲਗਜ਼ਰੀ ਕਾਰਾਂ ‘ਚ ਨਸ਼ਾ ਤਸਕਰੀ ਕਰਦੇ ਤਸਕਰ ਨੂੰ ਡਰੱਗ ਅਤੇ ਅਫੀਮ ਸਮੇਤ ਕੀਤਾ ਕਾਬੂ

Khanna News : ਖੰਨਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਨਸ਼ਾ ਤਸਕਰ ਨੂੰ 1.5 ਕਿਲੋ ਆਈਸ ਡਰੱਗ ਅਤੇ 1 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਤਸਕਰ ਅੰਮ੍ਰਿਤਸਰ ਦਾ ਰਹਿਣ ਵਾਲਾ ਸੁਖਮਨ ਸਿੰਘ ਸੰਨੀ ਹੈ ,ਜੋ ਖਰੜ ਦੇ ਸ਼ਿਵਜੋਤ ਅਪਾਰਟਮੈਂਟ ਵਿੱਚ ਕਿਰਾਏ ‘ਤੇ ਰਹਿ ਰਿਹਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਨਸ਼ੀਲੇ ਪਦਾਰਥ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਤੱਕ ਵੀ ਪਹੁੰਚਾਏ ਜਾ ਰਹੇ ਸਨ

Reported by:  PTC News Desk  Edited by:  Shanker Badra -- July 03rd 2025 03:00 PM
Khanna News : ਖੰਨਾ ਪੁਲਿਸ ਨੇ ਲਗਜ਼ਰੀ ਕਾਰਾਂ ‘ਚ ਨਸ਼ਾ ਤਸਕਰੀ ਕਰਦੇ ਤਸਕਰ ਨੂੰ ਡਰੱਗ ਅਤੇ ਅਫੀਮ ਸਮੇਤ ਕੀਤਾ ਕਾਬੂ

Khanna News : ਖੰਨਾ ਪੁਲਿਸ ਨੇ ਲਗਜ਼ਰੀ ਕਾਰਾਂ ‘ਚ ਨਸ਼ਾ ਤਸਕਰੀ ਕਰਦੇ ਤਸਕਰ ਨੂੰ ਡਰੱਗ ਅਤੇ ਅਫੀਮ ਸਮੇਤ ਕੀਤਾ ਕਾਬੂ

Khanna News : ਖੰਨਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਨਸ਼ਾ ਤਸਕਰ ਨੂੰ 1.5 ਕਿਲੋ ਆਈਸ ਡਰੱਗ ਅਤੇ 1 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਤਸਕਰ ਅੰਮ੍ਰਿਤਸਰ ਦਾ ਰਹਿਣ ਵਾਲਾ ਸੁਖਮਨ ਸਿੰਘ ਸੰਨੀ ਹੈ ,ਜੋ ਖਰੜ ਦੇ ਸ਼ਿਵਜੋਤ ਅਪਾਰਟਮੈਂਟ ਵਿੱਚ ਕਿਰਾਏ ‘ਤੇ ਰਹਿ ਰਿਹਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਹ ਨਸ਼ੀਲੇ ਪਦਾਰਥ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਤੱਕ ਵੀ ਪਹੁੰਚਾਏ ਜਾ ਰਹੇ ਸਨ। ਸੁਖਮਨ ਦੀ ਸਰਹੱਦ ਪਾਰ ਵੱਡੇ ਤਸਕਰਾਂ ਨਾਲ ਸਾਂਝ ਹੋਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਤਸਕਰ ਦੇ ਸਾਥੀ ਨੂੰ ਖੰਨਾ ਤੋਂ ਕਾਬੂ ਕੀਤਾ ਸੀ। ਹੁਣ ਤੱਕ 2 ਗ੍ਰਿਫਤਾਰੀਆਂ ਹੋ ਗਈਆਂ ਹਨ।

ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ 1 ਜੁਲਾਈ ਨੂੰ ਸਿਟੀ ਥਾਣਾ-2 ਦੀ ਪੁਲਿਸ ਨੇ ਮੀਟ ਮਾਰਕੀਟ ਦੇ ਵਿੱਕੀ ਨਾਮਕ ਨੌਜਵਾਨ ਨੂੰ 10 ਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਵਿੱਕੀ ਨੇ ਖੁਲਾਸਾ ਕੀਤਾ ਕਿ ਉਹ ਖਰੜ ਵਿਖੇ ਕਿਰਾਏ ‘ਤੇ ਰਹਿਣ ਵਾਲੇ ਸੁਖਮਨ ਸਿੰਘ ਤੋਂ ਨਸ਼ਾ ਲਿਆਉਂਦਾ ਸੀ। ਸੁਖਮਨ ਆਪਣੀ ਲਗਜ਼ਰੀ ਕਰੂਜ਼ ਕਾਰ ਵਿੱਚ ਸ਼ਿਵਜੋਤ ਅਪਾਰਟਮੈਂਟ ਦੇ ਗੇਟ ‘ਤੇ ਆ ਕੇ ਸਪਲਾਈ ਕਰਦਾ ਸੀ।


ਇਸ ਖੁਲਾਸੇ ਮਗਰੋਂ ਸੀਆਈਏ ਅਤੇ ਸਿਟੀ ਥਾਣਾ-2 ਦੀਆਂ ਟੀਮਾਂ ਨੇ ਸੁਖਮਨ ਨੂੰ ਘੇਰਾਬੰਦੀ ਕਰਕੇ ਗ੍ਰਿਫ਼ਤਾਰ ਕੀਤਾ। ਉਸਦੀ ਕਰੂਜ਼ ਕਾਰ ਦੀ ਤਲਾਸ਼ੀ ਲੈਣ ‘ਤੇ 1.5 ਕਿਲੋ ਆਈਸ ਡਰੱਗ ਅਤੇ 1 ਕਿਲੋ ਅਫੀਮ ਮਿਲੀ। ਪੁਲਿਸ ਨੇ ਕਾਰ ਵੀ ਜ਼ਬਤ ਕਰ ਲਈ ਹੈ। ਸੁਖਮਨ ਨੂੰ ਤਿੰਨ ਦਿਨ ਦੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗੈਂਗ ਸਰਹੱਦ ਪਾਰ ਤੱਕ ਫੈਲਿਆ ਹੋ ਸਕਦਾ ਹੈ ਅਤੇ ਆਈਸ ਡਰੱਗ ਦੀ ਵੱਡੀ ਬਰਾਮਦਗੀ ਵੱਡੀ ਜਾਂਚ ਦਾ ਵਿਸ਼ਾ ਹੈ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਸੁਖਮਨ ਨਸ਼ੇ ਦੇ ਆਰਡਰ ਵਟਸਐਪ ਕਾਲਾਂ ਅਤੇ ਫੇਸਬੁੱਕ ਚੈਟਿੰਗ ਰਾਹੀਂ ਲੈਂਦਾ ਸੀ ਅਤੇ ਫਿਰ ਡਾਟਾ ਡਿਲੀਟ ਕਰ ਦਿੰਦਾ ਸੀ। ਪੁਲਿਸ ਨੇ ਉਸਦਾ ਮੋਬਾਈਲ ਫੋਨ ਜ਼ਬਤ ਕਰਕੇ ਡਾਟਾ ਰਿਕਵਰੀ ਲਈ ਭੇਜਿਆ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਫੋਨ ਤੋਂ ਵੱਡੇ ਤਸਕਰਾਂ ਬਾਰੇ ਅਹਿਮ ਸੁਰਾਗ ਮਿਲ ਸਕਦੇ ਹਨ।

- PTC NEWS

Top News view more...

Latest News view more...

PTC NETWORK
PTC NETWORK