Thu, Mar 27, 2025
Whatsapp

ਮਾਨ ਸਰਕਾਰ ਵੱਲੋਂ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਖਿਲਾਫ਼ ਅਰਥੀ ਫੂਕ ਮੁਜ਼ਾਹਰਿਆਂ ਦਾ ਐਲਾਨ

ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਨੇ ਕਿਹਾ ਕੇ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਅੱਜ ਤੜਕੇ ਗ੍ਰਿਫਤਾਰ ਕਰਕੇ ਕੀਤੇ ਜਬਰ, ਅਨਿਆਂ ਤੇ ਧਕੇਸ਼ਾਹੀ ਖਿਲਾਫ ਕੱਲ 5 ਮਾਰਚ ਨੂੰ ਪੰਜਾਬ ਦੇ 18 ਜ਼ਿਲਿਆ ਵਿੱਚ ਹਜ਼ਾਰ ਕਿਸਾਨਾਂ ਮਜਦੂਰਾਂ ਵੱਲੋਂ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਮੁਜਾਹਰੇ ਕੀਤੇ ਜਾਣਗੇ।

Reported by:  PTC News Desk  Edited by:  KRISHAN KUMAR SHARMA -- March 04th 2025 07:19 PM -- Updated: March 04th 2025 07:24 PM
ਮਾਨ ਸਰਕਾਰ ਵੱਲੋਂ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਖਿਲਾਫ਼ ਅਰਥੀ ਫੂਕ ਮੁਜ਼ਾਹਰਿਆਂ ਦਾ ਐਲਾਨ

ਮਾਨ ਸਰਕਾਰ ਵੱਲੋਂ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਖਿਲਾਫ਼ ਅਰਥੀ ਫੂਕ ਮੁਜ਼ਾਹਰਿਆਂ ਦਾ ਐਲਾਨ

Farmers Arrest in Punjab : ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਸੂਬਾ ਕੋਰ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਅੰਗਰੇਜ ਸਿੰਘ ਬਾਕੀਪੁਰ ਹਾਲ ਚੱਬਾ ਅੰਮ੍ਰਿਤਸਰ ਵਿੱਚ ਹੋਈ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਨੇ ਕਿਹਾ ਕੇ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨ ਆਗੂਆਂ ਨੂੰ ਅੱਜ ਤੜਕੇ ਗ੍ਰਿਫਤਾਰ ਕਰਕੇ ਕੀਤੇ ਜਬਰ, ਅਨਿਆਂ ਤੇ ਧਕੇਸ਼ਾਹੀ ਖਿਲਾਫ ਕੱਲ 5 ਮਾਰਚ ਨੂੰ ਪੰਜਾਬ ਦੇ 18 ਜ਼ਿਲਿਆ ਵਿੱਚ ਹਜ਼ਾਰ ਕਿਸਾਨਾਂ ਮਜਦੂਰਾਂ ਵੱਲੋਂ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਮੁਜਾਹਰੇ ਕੀਤੇ ਜਾਣਗੇ।

ਆਗੂਆਂ ਨੇ ਕਿਹਾ ਕੇ ਜਿਸ ਤਰ੍ਹਾਂ ਕੱਲ 3 ਮਾਰਚ ਨੂੰ ਕਿਸਾਨੀ ਮੰਗਾਂ ਨੂੰ ਲੈਕੇ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਨਾਲ ਮੀਟਿੰਗ ਕਰਦਿਆਂ ਮੁੱਖ ਮੰਤਰੀ ਵੱਲੋਂ ਮੀਟਿੰਗ ਨੂੰ ਅੱਧ ਵਿਚਾਲੇ ਤੋੜ੍ਹਕੇ ਭੜਕਾਹਟ ਵਿੱਚ ਆਕੇ ਆਪਣੀ ਅਕਲ ਦਾ ਜਨਾਜਾ ਕੱਢਿਆ ਹੈ ਉਹ ਅਤਿ ਦਰਜੇ ਦਾ ਘਟੀਆ ਤੇ ਨਿੰਦਣਯੋਗ ਹੈ।


ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਵਲੋਂ ਕਿਸਾਨ ਆਗੂਆਂ ਨੂੰ ਚੈਲੰਜ ਕਰਕੇ ਅੱਜ ਸਵੇਰ ਤੋਂ ਛਾਪੇਮਾਰੀ ਕਰਕੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨੂੰ ਗ੍ਰਿਫਤਾਰ ਕਰਕੇ ਜੇਹਲਾਂ ਵਿੱਚ ਬੰਦ ਕਰਕੇ ਤਾਨਾਸ਼ਾਹੀ, ਹੈਂਕੜਭਰੀ ਸੋਚ ਦਾ ਸਬੂਤ ਦਿੱਤਾ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਬਿਲਕੁਲ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਚਲਕੇ ਉਸੇ ਤਰ੍ਹਾਂ ਪੰਜਾਬ ਵਿੱਚ ਬੁਲਡੋਜਰ ਕਲਚਰ ਸ਼ੁਰੂ ਕਰਕੇ ਪੁਲਿਸ ਦਾ ਜੰਗਲ ਰਾਜ ਲਾਗੂ ਕਰ ਰਹੀ ਹੈ ਪਰ ਇਹ ਪੰਜਾਬ ਵਿੱਚ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਦਾ ਮੂੰਹ ਤੋੜ ਜੁਆਬ ਦਿੱਤਾ ਜਾਵੇਗਾ।

ਸੂਬਾ ਆਗੂ ਸਤਿਨਾਮ ਸਿੰਘ ਪਨੂੰ ਤੇ ਸਰਵਣ ਸਿੰਘ ਪੰਧੇਰ ਨੇ ਕਿਹਾ ਕੇ ਆਪਣੀਆਂ ਮੰਗਾਂ ਲਈ ਸ਼ੰਘਰਸ਼ ਕਰਨਾ ਹਰ ਇੱਕ ਦਾ ਜਮਹੂਰੀ ਹੱਕ ਹੈ ਤੇ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂਆਂ ਨੂੰ ਤਰੁੰਤ ਰਿਹਾਅ ਕੀਤਾ ਜਾਵੇ ਅਤੇ ਰੋਸ ਪ੍ਰਦਰਸ਼ਨ ਕਰਨ ਲਈ ਚੰਡੀਗੜ੍ਹ ਦੇ 34 ਜਾਂ 17 ਸੈਕਟਰ ਵਿੱਚ ਥਾਂ ਦਿੱਤੀ ਜਾਵੇਤੇ ਕਿਸਾਨਾਂ ਦੀਆਂ 18 ਮੰਗਾਂ ਤਰੁੰਤ ਮੰਨੀਆ ਜਾਣ ।ਇਸ ਮੀਟਿੰਗ ਵਿੱਚ ਸਵਿੰਦਰ ਸਿੰਘ ਚੁਤਾਲਾ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰ੍ਹਿਆਮ ਨੰਗਲ, ਸਤਿਨਾਮ ਸਿੰਘ ਮਨੋਚਾਲ ਹਰਜਿੰਦਰ ਸਿੰਘ ਸ਼ਕਰੀ, ਤੇ ਪ੍ਰਮਜੀਤ ਸਿੰਘ ਹੁਸ਼ਿਆਰਪੁਰ ਵੀ ਹਾਜ਼ਰ ਸਨ।

- PTC NEWS

Top News view more...

Latest News view more...

PTC NETWORK