Punjab Rail Roko News : ਕਿਸਾਨ ਮਜ਼ਦੂਰ ਮੋਰਚਾ (ਭਾਰਤ) ਚੈਪਟਰ ਪੰਜਾਬ ਵੱਲੋਂ 19 ਜ਼ਿਲ੍ਹਿਆਂ 'ਚ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਆ ਕਿ 19 ਜ਼ਿਲ੍ਹਿਆਂ 'ਚ 26 ਥਾਵਾਂ 'ਤੇ ਬਿਜਲੀ ਸੋਧ ਬਿਲ 2025 ਦਾ ਖਰੜਾ ਰੱਦ ਕਰਾਉਣ, ਪ੍ਰੀਪੇਡ ਮੀਟਰ ਉਤਾਰ ਕੇ ਪੁਰਾਣੇ ਮੀਟਰ ਲਵਾਉਣ, ਜਨਤਕ ਜਾਇਦਾਦਾਂ ਭਗਵੰਤ ਮਾਨ ਸਰਕਾਰ ਵੱਲੋਂ ਜਬਰੀ ਵੇਚਣ ਦੇ ਵਿਰੋਧ ਅਤੇ ਹੋਰ ਮਸਲਿਆਂ ਦੇ ਸਬੰਧ ਵਿੱਚ 5 ਦਸੰਬਰ 2025 ਨੂੰ 1 ਵਜੇ ਤੋਂ 3 ਵਜੇ ਤੱਕ ਦੋ ਘੰਟੇ ਦਾ ਸੰਕੇਤਕ 'ਰੇਲ ਰੋਕੋ' ਹੇਠ ਲਿਖੀਆਂ ਥਾਵਾਂ 'ਤੇ ਰੇਲ ਪਹੀਆ ਜਾਮ ਕੀਤਾ ਜਾਵੇਗਾ।
Kisan Majdoor Morcha Rail Roko Program
- ਅੰਮ੍ਰਿਤਸਰ : ਦਿੱਲੀ ਅੰਮ੍ਰਿਤਸਰ ਮੁੱਖ ਰੇਲ ਮਾਰਗ ਦੇਵੀਦਾਸਪੁਰਾ ਅਤੇ ਮਜੀਠਾ ਸਟੇਸ਼ਨ
- ਗੁਰਦਾਸਪੁਰ : ਅੰਮ੍ਰਿਤਸਰ ਜੰਮੂ ਕਸ਼ਮੀਰ ਰੇਲ ਮਾਰਗ, ਬਟਾਲਾ ਰੇਲਵੇ ਸਟੇਸ਼ਨ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ
- ਪਠਾਨਕੋਟ : ਪਰਮਾਨੰਦ ਫਾਟਕ
- ਤਰਨ ਤਾਰਨ : ਰੇਲਵੇ ਸਟੇਸ਼ਨ ਤਰਨ ਤਾਰਨ
- ਫਿਰੋਜ਼ਪੁਰ : ਬਸਤੀ ਟੈਂਕਾਂ ਵਾਲੀ ਤੇ ਮੱਲਾਂ ਵਾਲਾ ਅਤੇ ਤਲਵੰਡੀ ਭਾਈ
- ਕਪੂਰਥਲਾ : ਡਡਵਿੰਡੀ ਨੇੜੇ (ਸੁਲਤਾਨਪੁਰ ਲੋਧੀ)
- ਜਲੰਧਰ : ਜਲੰਧਰ ਕੈਂਟ
- ਹੁਸ਼ਿਆਰਪੁਰ : ਟਾਂਡਾ ਜੰਮੂ ਕਸ਼ਮੀਰ ਤੇ ਜਲੰਧਰ ਰੇਲ ਮਾਰਗ ਅਤੇ ਪੁਰਾਣਾ ਭੰਗਾਲਾ ਰੇਲਵੇ ਸਟੇਸ਼ਨ
- ਪਟਿਆਲਾ : ਸ਼ੰਬੂ ਅਤੇ ਬਾੜਾ (ਨਾਭਾ )
- ਸੰਗਰੂਰ : ਸੁਨਾਮ ਸ਼ਹੀਦ ਊਧਮ ਸਿੰਘ ਵਾਲਾ
- ਫਾਜ਼ਿਲਕਾ : ਰੇਲਵੇ ਸਟੇਸ਼ਨ ਫਾਜ਼ਿਲਕਾ
- ਮੋਗਾ : ਰੇਲਵੇ ਸਟੇਸ਼ਨ ਮੋਗਾ
- ਬਠਿੰਡਾ : ਰਾਮਪੁਰਾ ਰੇਲ ਸਟੇਸ਼ਨ
- ਮੁਕਤਸਰ : ਮਲੋਟ ਅਤੇ ਮੁਕਤਸਰ
- ਮਲੇਰਕੋਟਲਾ : ਅਹਿਮਦਗੜ੍ਹ
- ਮਾਨਸਾ : ਮਾਨਸਾ ਰੇਲਵੇ ਸਟੇਸ਼ਨ
- ਲੁਧਿਆਣਾ : ਸਾਹਨੇਵਾਲ ਰੇਲਵੇ ਸਟੇਸ਼ਨ
- ਫਰੀਦਕੋਟ : ਫਰੀਦਕੋਟ ਰੇਲਵੇ ਸਟੇਸ਼ਨ
- ਰੋਪੜ : ਰੇਲਵੇ ਸਟੇਸ਼ਨ ਰੋਪੜ।
- PTC NEWS