Fri, Dec 19, 2025
Whatsapp

Ajwain Water On Empty Stomach: ਰੋਜ਼ਾਨਾ ਸਵੇਰੇ ਖਾਲੀ ਪੇਟ ਦਾ ਕਰੋ ਅਜਵਾਇਣ ਦੇ ਪਾਣੀ ਦਾ ਸੇਵਨ, ਮਿਲਣਗੇ ਇਹ ਫਾਇਦੇ

ਮਾਹਿਰਾਂ ਮੁਤਾਬਕ ਪੇਟ ਦੀ ਸਮੱਸਿਆ ਹੋਵੇ ਜਾਂ ਜ਼ੁਕਾਮ, ਅਜਵਾਇਣ ਛੋਟੇ ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ ਨੂੰ ਵੀ ਦਿੱਤੀ ਜਾ ਸਕਦੀ ਹੈ। ਵੈਸੇ ਤਾਂ ਇਸ ਦੀ ਵਰਤੋਂ ਆਮ ਤੌਰ 'ਤੇ ਖਾਣੇ 'ਚ ਕੀਤੀ ਜਾਂਦੀ ਹੈ

Reported by:  PTC News Desk  Edited by:  Aarti -- June 23rd 2024 01:57 PM
Ajwain Water On Empty Stomach: ਰੋਜ਼ਾਨਾ ਸਵੇਰੇ ਖਾਲੀ ਪੇਟ ਦਾ ਕਰੋ ਅਜਵਾਇਣ ਦੇ ਪਾਣੀ ਦਾ ਸੇਵਨ, ਮਿਲਣਗੇ ਇਹ ਫਾਇਦੇ

Ajwain Water On Empty Stomach: ਰੋਜ਼ਾਨਾ ਸਵੇਰੇ ਖਾਲੀ ਪੇਟ ਦਾ ਕਰੋ ਅਜਵਾਇਣ ਦੇ ਪਾਣੀ ਦਾ ਸੇਵਨ, ਮਿਲਣਗੇ ਇਹ ਫਾਇਦੇ

Benefits Of Ajwain Water On Empty Stomach: ਕਈ ਭਾਰਤੀ ਮਸਾਲੇ ਸਿਹਤ ਫਾਇਦਿਆਂ ਨਾਲ ਭਰਪੂਰ ਹੁੰਦੇ ਹਨ। ਜਿਨ੍ਹਾਂ 'ਚ ਇੱਕ ਮੁੱਖ ਅਜਵਾਇਣ ਹੈ ਜੋ ਆਪਣੀ ਵੱਖਰੀ ਖੁਸ਼ਬੂ ਅਤੇ ਸੁਆਦ ਲਈ ਜਾਣਿਆ ਜਾਂਦਾ ਹੈ। ਦਸ ਦਈਏ ਕਈ ਅਜਵਾਇਣ ਇੱਕ ਸ਼ਾਨਦਾਰ ਮਸਾਲਾ ਹੈ, ਜੋ ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।

ਮਾਹਿਰਾਂ ਮੁਤਾਬਕ ਪੇਟ ਦੀ ਸਮੱਸਿਆ ਹੋਵੇ ਜਾਂ ਜ਼ੁਕਾਮ, ਅਜਵਾਇਣ ਛੋਟੇ ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ ਨੂੰ ਵੀ ਦਿੱਤੀ ਜਾ ਸਕਦੀ ਹੈ। ਵੈਸੇ ਤਾਂ ਇਸ ਦੀ ਵਰਤੋਂ ਆਮ ਤੌਰ 'ਤੇ ਖਾਣੇ 'ਚ ਕੀਤੀ ਜਾਂਦੀ ਹੈ, ਪਰ ਇਸ ਦਾ ਪਾਣੀ ਪੀਣ ਨਾਲ ਵੀ ਕਈ ਫਾਇਦੇ ਹੁੰਦੇ ਹਨ। ਤਾਂ ਆਉ ਜਾਣਦੇ ਹਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਅਜਵਾਇਣ ਦਾ ਪਾਣੀ ਪੀਣ ਦੇ ਕੀ-ਕੀ ਫਾਇਦੇ ਹੁੰਦੇ ਹਨ? 


ਰੋਜ਼ਾਨਾ ਸਵੇਰੇ ਖਾਲੀ ਪੇਟ ਅਜਵਾਇਣ ਦਾ ਪਾਣੀ ਪੀਣ ਦੇ ਫਾਇਦੇ 

  • ਮਾਹਿਰਾਂ ਮੁਤਾਬਕ ਖਾਲੀ ਪੇਟ ਅਜਵਾਇਣ ਦਾ ਪਾਣੀ ਜਾਂ ਚਾਹ ਪੀਣ ਨਾਲ ਸਰੀਰ 'ਚੋਂ ਬਲਗਮ ਨਿਕਲ ਜਾਂਦੀ ਹੈ ਅਤੇ ਜ਼ੁਕਾਮ ਅਤੇ ਖਾਂਸੀ ਤੋਂ ਰਾਹਤ ਮਿਲਦੀ ਹੈ। ਬਿਹਤਰ ਨਤੀਜਿਆਂ ਲਈ ਤੁਸੀਂ ਅਜਵਾਇਨ ਦੇ ਪਾਣੀ ਦੀ ਭਾਫ਼ ਵੀ ਲੈ ਸਕਦੇ ਹੋ।
  • ਇਹ ਦਮੇ ਦੀ ਸਮੱਸਿਆ ਅਤੇ ਬ੍ਰੌਨਕਾਈਟਸ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਂਦਾ ਹੈ।
  • ਅਜਵਾਇਣ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦੀ ਹੈ। ਦਸ ਦਈਏ ਕਈ ਸੁੱਕੇ ਅਦਰਕ ਅਤੇ ਜੀਰੇ ਦੇ ਨਾਲ ਅਜਵਾਇਨ ਦੇ ਪਾਣੀ ਨੂੰ ਉਬਾਲ ਕੇ ਖਾਲੀ ਪੇਟ ਪੀਣ ਨਾਲ ਭੋਜਨ ਪਚਣ 'ਚ ਮਦਦ ਮਿਲਦੀ ਹੈ। ਨਾਲ ਹੀ ਅਜਵਾਇਣ ਪਾਚਨ ਐਨਜ਼ਾਈਮ ਨੂੰ ਛੱਡਣ 'ਚ ਮਦਦ ਕਰਦੀ ਹੈ, ਜੋ ਫੁੱਲਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਂਦੀ ਹੈ ਅਤੇ ਪਾਚਨ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਂਦੀ ਹੈ।
  • ਦਾਲਚੀਨੀ ਦੇ ਪਾਊਡਰ 'ਚ ਅਜਵਾਇਣ ਦੇ ਪਾਣੀ 'ਚ ਮਿਲਾ ਕੇ ਪੀਣ ਨਾਲ ਕਿਸੇ ਵੀ ਤਰ੍ਹਾਂ ਦੇ ਫਲੂ ਤੋਂ ਬਚਾਅ ਹੁੰਦਾ ਹੈ।
  • ਅਜਵਾਇਣ ਦਾ ਪਾਣੀ ਪੀਣ ਦਸਤ ਦੀ ਸਮੱਸਿਆ ਤੋਂ ਵੀ ਰਾਹਤ ਮਿਲ ਸਕਦੀ ਹੈ।
  • ਅਜਵਾਇਣ ਦਾ ਪਾਣੀ ਭਾਰ ਘਟਾਉਣ ਲਈ ਇੱਕ ਸ਼ਾਨਦਾਰ ਡੀਟੌਕਸ ਵਾਟਰ ਹੈ।
  • ਜ਼ਿਆਦਾਤਰ ਘਰਾਂ 'ਚ ਅਜਵਾਇਣ ਦੀ ਵਰਤੋਂ ਦਾਲ, ਕਰੀ, ਚਟਨੀ ਆਦਿ ਦਾ ਸਵਾਦ ਵਧਾਉਣ ਲਈ ਵੀ ਕੀਤੀ ਜਾਂਦੀ ਹੈ। ਖਾਸ ਤੌਰ 'ਤੇ ਅਜਵਾਇਣ ਸਾਲਟ ਪਰਾਠਾ ਸਾਰਿਆਂ ਦਾ ਮਨਪਸੰਦ ਹੁੰਦਾ ਹੈ।
  • ਅੱਧਾ ਚਮਚ ਅਜਵਾਇਣ 'ਚ ਗੁੜ ਮਿਲਾ ਕੇ ਪੀਸ ਲਓ। ਇਸ ਨੂੰ ਦਿਨ 'ਚ ਦੋ ਵਾਰ 15 ਦਿਨਾਂ ਤੱਕ ਦੇਣ ਨਾਲ ਪੇਟ ਦੇ ਕੀੜੇ ਦੂਰ ਹੋ ਜਾਣਦੇ ਹਨ।

( ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

ਇਹ ਵੀ ਪੜ੍ਹੋ: ਖੜ੍ਹੇ ਹੋ ਕੇ ਕਿਉਂ ਨਹੀਂ ਪੀਣਾ ਚਾਹੀਦਾ ਪਾਣੀ ? ਜਾਣੋ ਇਸਦੇ ਪਿੱਛੇ ਵਿਗਿਆਨੀ ਤੱਤ

- PTC NEWS

Top News view more...

Latest News view more...

PTC NETWORK
PTC NETWORK