ICC World Cup 2023: ਆਈਸੀਸੀ ਵਨਡੇ ਵਰਲਡ ਕੱਪ 2023 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਜਦਕਿ ਫਾਈਨਲ ਮੁਕਾਬਲਾ 19 ਨਵੰਬਰ ਨੂੰ ਹੋਵੇਗਾ। ਇਸ ਵਾਰ ਵਿਸ਼ਵ ਕੱਪ ਆਪਣੇ ਆਪ ਵਿੱਚ ਇੱਕ ਵੱਖਰਾ ਇਤਿਹਾਸ ਰਚਣ ਜਾ ਰਿਹਾ ਹੈ। ਇਸ ਵਾਰ ਕੁਝ ਅਜਿਹਾ ਹੋਵੇਗਾ ਜੋ ਪਹਿਲਾਂ ਕਦੇ ਨਹੀਂ ਹੋਇਆ। ਕਈ ਨਿਯਮ ਬਦਲੇ ਗਏ ਹਨ, ਜਿਸ ਕਾਰਨ ਪ੍ਰਸ਼ੰਸਕਾਂ ਦਾ ਮਜ਼ਾ ਦੁੱਗਣਾ ਹੋ ਗਿਆ ਹੈ। ਆਓ ਤੁਹਾਨੂੰ ਵੀ ਦੱਸਦੇ ਹਾਂ ਵਰਲਡ ਕੈਪ ਮੈਚ ਦੀਆਂ ਕੁਝ ਦਿਲਚਸਪਲ ਗੱਲ੍ਹਾਂ;-
- ਪਹਿਲੀ ਗੱਲ ਇਹ ਹੈ ਕਿ ਇਸ ਵਾਰ ਵਰਲਡ ਕੱਪ ਭਾਰਤ ’ਚ ਖੇਡਿਆਜਾਵੇਗਾ। 5 ਅਕਤਬੂਰ ਤੋਂ ਸ਼ੁਰੂ ਹੋ ਰਹੇ ਵਰਲਡ ਕੱਪ ਦਾ 19 ਅਕਤਬੂਰ ਨੂੰ ਫਾਇਨਲ ਹੋਵੇਗਾ। ਇਸ ਮੈਚ ’ਚ ਕੁੱਲ 10 ਟੀਮਾਂ ਆਪਸ ’ਚ ਮੁਕਾਬਲਾ ਕਰਨਗੀਆਂ।
- ਦੂਜੀ ਗੱਲ ਇਹ ਹੈ ਕਿ ਭਾਰਤ ਦਾ ਪਹਿਲਾ ਮੈਚ 8 ਅਕਤੂਬਰ ਨੂੰ ਆਸਟ੍ਰੇਲੀਆ ਨਾਲ ਖੇਡਿਆ ਜਾਵੇਗਾ। ਭਾਰਤ ਦੇ 10 ਖੇਡ ਦੇ ਗ੍ਰਾਊਂਡ ’ਤੇ ਮੈਚ ਖੇਡਿਆ ਜਾਵੇਗਾ। ਵਰਲਡ ਕੱਪ ਦੇ ਮੈਚ ਅਹਿਮਦਾਬਾਦ, ਬੈਂਗਲੁਰੂ, ਚੇਨਈ, ਦਿੱਲੀ, ਧਰਮਸ਼ਾਲਾ, ਹੈਦਰਾਬਾਦ, ਕੋਲਕਾਤਾ, ਲਖਨਊ, ਮੁੰਬਈ, ਪੁਣੇ ਵਿੱਚ ਖੇਡੇ ਜਾਣਗੇ।
- ਆਈਸੀਸੀ ਦੇ ਨਵੇਂ ਨਿਯਮ ਦੇ ਮੁਤਾਬਿਕ ਸੁਪਰ ਓਵਰ ਟਾਈ ਹੋਣ ਤੋਂ ਬਾਅਦ ਜਿਆਦਾ ਬਾਊਂਡਰੀ ਵਾਲੀ ਟੀਮ ਦੀ ਜਿੱਤ ਨਹੀਂ ਹੋਵੇਗੀ ਸਗੋਂ ਜਦੋਂ ਤੱਕ ਕੋਈ ਟੀਮ ਸੁਪਰ ਓਵਰ ਨਹੀਂ ਜਿੱਤਦੀ ਉਸ ਸਮੇਂ ਤੱਕ ਸੁਪਰ ਓਵਰ ਹੁੰਦੇ ਰਹਿਣਗੇ।
- ਦਿਨ ਅਤੇ ਰਾਤ ਮੈਚ ਹੋਣ ਕਰਕੇ ਆਈਸੀਸੀ ਨੇ ਬਾਊਂਡਰੀ ਦਾ ਸਾਈਜ 70 ਮੀਟਰ ਲਾਜ਼ਮੀ ਕਰ ਦਿੱਤੀ ਹੈ ਤਾਂ ਜੋ ਘੱਟ ਸਾਈਜ਼ ਕਰਕੇ ਮੈਚ ’ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਾ ਪਵੇ।
- ਇਸ ਤੋਂ ਇਲਾਵਾ ਸੈਮੀਫਾਇਨਲ ’ਚ ਪਹੁੰਚਣ ਵਾਲੀਆਂ 4 ਟੀਮਾਂ ਦੇ ਮੈਚ ਇਸ ਤਰ੍ਹਾਂ ਹੋਣਗੇ। ਪਹਿਲੇ ਨੰਬਰ ਦੀ ਟੀਮ ਅਤੇ 4 ਨੰਬਰ ਦੀ ਟੀਮ ਵਿਚਾਲੇ ਪਹਿਲਾ ਸੈਮੀਫਾਈਨਲ ਅਤੇ 2 ਅਤੇ 3 ਨੰਬਰ ਦੀ ਟੀਮ ਨਾਲ ਦੂਜਾ ਸੈਮੀਫਾਈਨਲ ਹੋਵੇਗਾ।
ਖੈਰ ਕ੍ਰਿਕੇਟ ਪ੍ਰੇਮੀਆਂ ਵੱਲੋਂ ਵਰਲਡ ਕੱਪ ਦਾ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਹੈ। ਫਿਲਹਾਲ ਟੀਮਾਂ ਦਾ ਅਭਿਆਸ ਮੈਚ ਚੱਲ ਰਿਹਾ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਅਭਿਆਸ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਭਾਰਤ ਦਾ ਅਗਲਾ ਅਭਿਆਸ ਮੈਚ 3 ਅਕਤੂਬਰ ਨੂੰ ਨੀਦਰਲੈਂਡ ਨਾਲ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: 19ਵੀ ਏਸ਼ੀਆਈ ਖੇਡਾਂ ਵਿੱਚ ਪੰਜਾਬੀ ਮੁਟਿਆਰ ਨੇ ਮਾਰੀ ਬਾਜ਼ੀ, ਜਿੱਤਿਆ ਸਿਲਵਰ ਮੈਡਲ
- PTC NEWS