Sun, Apr 28, 2024
Whatsapp

World Consumer Rights Day 2024 'ਤੇ ਇੱਕ ਖਪਤਕਾਰ ਵੱਜੋਂ ਜਾਣੋ ਕੀ ਹਨ ਤੁਹਾਡੇ ਹੱਕ

Written by  KRISHAN KUMAR SHARMA -- March 15th 2024 12:12 PM
World Consumer Rights Day 2024 'ਤੇ ਇੱਕ ਖਪਤਕਾਰ ਵੱਜੋਂ ਜਾਣੋ ਕੀ ਹਨ ਤੁਹਾਡੇ ਹੱਕ

World Consumer Rights Day 2024 'ਤੇ ਇੱਕ ਖਪਤਕਾਰ ਵੱਜੋਂ ਜਾਣੋ ਕੀ ਹਨ ਤੁਹਾਡੇ ਹੱਕ

World Consumer Rights Day 2024: ਅੱਜਕਲ੍ਹ ਬਦਲਦੇ ਸਮੇਂ ਦੌਰਾਨ ਸਾਡੀਆਂ ਲੋੜਾਂ ਵੀ ਵੱਧ ਰਹੀਆਂ ਹਨ, ਜਿਸ ਕਾਰਨ ਅਸੀਂ ਹਰ ਦਿਨ ਬਾਜ਼ਾਰ ਜਾਂ ਔਨਲਾਈਨ ਤੋਂ ਕੁਝ ਨਾ ਕੁਝ ਖਰੀਦਦੇ ਰਹਿੰਦੇ ਹਾਂ। ਅਜਿਹੇ 'ਚ ਕਈ ਵਾਰ ਸਾਨੂੰ ਕੋਈ ਚੰਗੀ 'ਤੇ ਸਹੀ ਚੀਜ਼ ਮਿਲ ਜਾਂਦੀ ਹੈ ਪਰ ਕਈ ਵਾਰ ਸਾਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਸਾਡੇ ਨਾਲ ਠੱਗੀ ਹੋ ਗਈ ਹੈ, ਹਰ ਕੋਈ ਇਸ ਬਾਰੇ ਜਾਣੂ ਨਹੀਂ ਹੈ। ਤਾਂ ਆਉ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਦੇ ਮੌਕੇ ਜਾਣਦੇ ਹਾਂ ਖਪਤਕਾਰ ਅਧਿਕਾਰ ਕੀ ਹਨ।

ਵਿਸ਼ਵ ਖਪਤਕਾਰ ਅਧਿਕਾਰ ਦਿਵਸ ਦਾ ਇਤਿਹਾਸ: ਇਹ ਦਿਨ ਪਹਿਲੀ ਵਾਰ 15 ਮਾਰਚ 1983 ਨੂੰ ਮਨਾਇਆ ਗਿਆ ਸੀ, ਜੋ ਕਿ 15 ਮਾਰਚ 1962 ਨੂੰ ਅਮਰੀਕੀ ਕਾਂਗਰਸ ਨੂੰ ਅਮਰੀਕੀ ਰਾਸ਼ਟਰਪਤੀ ਜੌਹਨ ਫਿਜ਼ਗੇਰਾਲਡ ਕੈਨੇਡੀ ਦੇ ਸੰਬੋਧਨ ਤੋਂ ਪ੍ਰੇਰਿਤ ਸੀ। ਕਿਉਂਕਿ ਉਨ੍ਹਾਂ ਨੇ ਉਪਭੋਗਤਾ ਅਧਿਕਾਰਾਂ ਦੇ ਮੁੱਦੇ ਨੂੰ ਸੰਬੋਧਿਤ ਕੀਤਾ, ਇਸਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਇਸ ਬਾਰੇ ਗੱਲ ਕਰਨ ਵਾਲੇ ਪਹਿਲੇ ਵਿਸ਼ਵ ਨੇਤਾ ਬਣੇ।


ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਖਪਤਕਾਰ ਬਾਜ਼ਾਰ ਦੇ ਸ਼ੋਸ਼ਣ ਜਾਂ ਬੇਇਨਸਾਫ਼ੀ ਦਾ ਸ਼ਿਕਾਰ ਨਾ ਹੋਣ। ਦਸ ਦਈਏ ਕਿ ਇਹ ਦਿਨ ਖਪਤਕਾਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਇਸ ਰਾਹੀਂ ਖਪਤਕਾਰਾਂ ਨੂੰ ਉਨ੍ਹਾਂ ਦੀਆਂ ਸ਼ਕਤੀਆਂ ਅਤੇ ਅਧਿਕਾਰਾਂ ਦੀ ਯਾਦ ਦਿਵਾਈ ਜਾਂਦੀ ਹੈ। ਨਾਲ ਹੀ ਇਹ ਦੱਸਿਆ ਜਾਂਦਾ ਹੈ ਕਿ ਖਪਤਕਾਰ ਦੇ ਕੀ ਅਧਿਕਾਰ ਹੁੰਦੇ ਹਨ।

ਸੁਰੱਖਿਆ ਦਾ ਅਧਿਕਾਰ: ਇੱਕ ਖਪਤਕਾਰ ਨੂੰ ਜੀਵਨ ਅਤੇ ਸਿਹਤ ਲਈ ਹਾਨੀਕਾਰਕ ਵਸਤੂਆਂ ਅਤੇ ਸੇਵਾਵਾਂ ਦੇ ਮਾਰਕੀਟਿੰਗ ਤੋਂ ਸੁਰੱਖਿਅਤ ਹੋਣ ਦਾ ਹੱਕ ਹੈ। ਯਾਨੀ ਕਿ ਅਜਿਹੀ ਕੋਈ ਵੀ ਚੀਜ਼ ਜਾਂ ਸੇਵਾ ਨਹੀਂ ਹੋਣੀ ਚਾਹੀਦੀ ਜਿਸ ਨਾਲ ਖਪਤਕਾਰ ਨੂੰ ਨੁਕਸਾਨ ਹੋਵੇ।

ਜਾਣਕਾਰੀ ਦਾ ਅਧਿਕਾਰ: ਇਸ ਅਧਿਕਾਰ ਤਹਿਤ ਖਪਤਕਾਰ ਨੂੰ ਵਸਤੂਆਂ ਦੀ ਗੁਣਵੱਤਾ, ਮਾਤਰਾ, ਸ਼ਕਤੀ, ਸ਼ੁੱਧਤਾ, ਮਿਆਰ ਅਤੇ ਕੀਮਤ ਬਾਰੇ ਜਾਨਣ ਦਾ ਅਧਿਕਾਰ ਹੈ ਤਾਂ ਜੋ ਖਪਤਕਾਰ ਨੂੰ ਅਨੁਚਿਤ ਵਪਾਰਕ ਅਮਲਾਂ ਤੋਂ ਬਚਾਇਆ ਜਾ ਸਕੇ। ਦਸ ਦਈਏ ਕਿ ਖਪਤਕਾਰ ਨੂੰ ਉਤਪਾਦ ਜਾਂ ਸੇਵਾ ਦੀ ਸ਼ੁੱਧਤਾ, ਮਿਆਰ ਅਤੇ ਕੀਮਤ ਜਾਣਨ ਦਾ ਪੂਰਾ ਅਧਿਕਾਰ ਹੈ।

ਚੋਣ ਦਾ ਅਧਿਕਾਰ: ਦਸ ਦਈਏ ਕਿ ਇਸ ਅਧਿਕਾਰ ਤਹਿਤ ਖਪਤਕਾਰਾਂ ਨੂੰ ਆਪਣੀ ਪਸੰਦ ਦੇ ਉਤਪਾਦ ਚੁਣਨ ਦੀ ਆਜ਼ਾਦੀ ਹੈ। ਜਿਸ ਦਾ ਮਤਲਬ ਹੈ ਕਿ ਵਿਕਰੇਤਾ ਨੂੰ ਗੁਣਵੱਤਾ, ਬ੍ਰਾਂਡ, ਆਕਾਰ, ਆਦਿ ਦੇ ਰੂਪ 'ਚ ਉਤਪਾਦਾਂ ਦੀ ਇੱਕ ਵਿਸ਼ਾਲ ਕਿਸਮ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ. ਤਾਂ ਜੋ ਖਪਤਕਾਰ ਪ੍ਰਤੀਯੋਗੀ ਕੀਮਤਾਂ 'ਤੇ ਉਪਲਬਧ ਵੱਖ-ਵੱਖ ਉਤਪਾਦਾਂ ਦੀ ਤੁਲਨਾ ਕਰਕੇ ਸਹੀ ਚੋਣ ਕਰ ਸਕੇ।

ਸ਼ਿਕਾਇਤ ਦਾ ਅਧਿਕਾਰ: ਖਪਤਕਾਰ ਨੂੰ ਸ਼ਿਕਾਇਤ ਦਰਜ ਕਰਨ ਅਤੇ ਸੁਣਨ ਦਾ ਅਧਿਕਾਰ ਹੈ। ਜੇਕਰ ਉਹ ਕਿਸੇ ਉਤਪਾਦ ਜਾਂ ਸੇਵਾ ਤੋਂ ਅਸੰਤੁਸ਼ਟ ਹੈ। ਦਸ ਦਈਏ ਕਿ ਕੋਈ ਵੀ ਗਾਹਕ ਨਾਲ ਦੁਰਵਿਵਹਾਰ ਨਹੀਂ ਕਰ ਸਕਦਾ। ਕਿਉਂਕਿ ਗਾਹਕ ਨੂੰ ਬੇਈਮਾਨ ਵਿਅਕਤੀ ਦੇ ਖਿਲਾਫ ਆਪਣੀ ਆਵਾਜ਼ ਚੁੱਕਣ ਦਾ ਅਧਿਕਾਰ ਹੈ।

ਖਪਤਕਾਰ ਸਿੱਖਿਆ ਦਾ ਅਧਿਕਾਰ: ਇਸ ਅਧਿਕਾਰ ਤਹਿਤ ਜੀਵਨ ਭਰ ਇੱਕ ਸੂਝਵਾਨ ਖਪਤਕਾਰ ਬਣਨ ਲਈ ਗਿਆਨ ਅਤੇ ਹੁਨਰ ਹਾਸਲ ਕਰਨ ਦਾ ਅਧਿਕਾਰ ਹੈ। ਦਸ ਦਈਏ ਕਿ ਅਧਿਕਾਰਾਂ ਦੀ ਅਣਦੇਖੀ ਮੁੱਖ ਤੌਰ 'ਤੇ ਖਪਤਕਾਰਾਂ ਦੇ ਸ਼ੋਸ਼ਣ ਲਈ ਜ਼ਿੰਮੇਵਾਰ ਹੈ। ਖਪਤਕਾਰਾਂ ਨੂੰ ਆਪਣੇ ਅਧਿਕਾਰਾਂ ਨੂੰ ਜਾਣਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਤੁਸੀਂ ਇਸ ਤਰ੍ਹਾਂ ਸ਼ਿਕਾਇਤ ਕਰ ਸਕਦੇ ਹੋ: ਖਪਤਕਾਰ ਨੂੰ ਖਰੀਦਦਾਰੀ ਕਰਦੇ ਸਮੇਂ ਨਿਰਮਾਣ, ਮਿਆਦ ਪੁੱਗਣ ਦੀ ਮਿਤੀ ਅਤੇ ਗੁਣਵੱਤਾ ਦੀ ਜਾਂਚ ਕਰਨੀ ਚਾਹੀਦੀ ਹੈ। ਜੇਕਰ ਮਾੜੀ ਕੁਆਲਿਟੀ ਜਾਂ ਮਿਆਦ ਪੁੱਗ ਚੁੱਕੀਆਂ ਚੀਜ਼ਾਂ ਵੇਚੀਆਂ ਜਾ ਰਹੀਆਂ ਹਨ ਤਾਂ ਤੁਸੀਂ ਇਸ ਦੀ ਸ਼ਿਕਾਇਤ ਕਰ ਸਕਦੇ ਹੋ। ਜੇਕਰ ਮਾਲ, ਰੈਸਟੋਰੈਂਟ, ਰੇਲਵੇ, ਬੈਂਕ, ਬੀਮਾ ਕੰਪਨੀ ਆਦਿ ਗਾਹਕਾਂ ਨਾਲ ਕੀਤੇ ਵਾਅਦਿਆਂ 'ਤੇ ਖਰੇ ਨਹੀਂ ਉਤਰਦੇ ਤਾਂ ਤੁਸੀਂ ਇਸ ਬਾਰੇ ਸ਼ਿਕਾਇਤ ਵੀ ਕਰ ਸਕਦੇ ਹੋ।

  • ਸ਼ਿਕਾਇਤ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾ consumerhelpline.gov.in 'ਤੇ ਜਾਣਾ ਹੋਵੇਗਾ।
  • ਨਾਲ ਹੀ ਸ਼ਿਕਾਇਤ ਦਰਜ ਕਰਵਾਉਣ ਲਈ, ਤੁਸੀਂ ਹੈਲਪਲਾਈਨ ਨੰਬਰ 1915 ਜਾਂ 1800114000 'ਤੇ ਕਾਲ ਕਰ ਸਕਦੇ ਹੋ।
  • ਦਸ ਦਈਏ ਕਿ ਤੁਸੀਂ SMS ਰਾਹੀਂ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ, ਜਿਸ ਲਈ ਤੁਹਾਨੂੰ 8800001915 'ਤੇ ਮੈਸੇਜ ਕਰਨਾ ਹੋਵੇਗਾ।
  • ਇਹ ਸੁਵਿਧਾ ਉਪਭੋਗਤਾਵਾਂ ਲਈ UMANG APP 'ਤੇ ਵੀ ਉਪਲਬਧ ਹੈ। 

-

Top News view more...

Latest News view more...