OMG ! ਪੰਜਾਬ ਪੁਲਿਸ ਦਾ ਕਾਰਨਾਮਾ, ਭੁੱਕੀ ਦੇ ਲਿੱਬੜੇ ਲਿਫਾਫੇ ਨਾਲ ਸ਼ਖਸ 'ਤੇ FIR ਕੀਤੀ ਦਰਜ
Muktsar Police : ਪੰਜਾਬ ਪੁਲਿਸ (Punjab Police) ਅਕਸਰ ਆਪਣੇ ਕੰਮਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹੁਣ ਜਿਥੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਲੈ ਕੇ ਆਪਣੀ ਪਿੱਠ ਥਾਪੜੀ ਜਾ ਰਹੀ ਹੈ ਅਤੇ ਛੋਟੇ ਤੋਂ ਛੋਟੇ ਨਸ਼ਾ ਤਸਕਰਾਂ ਖਿਲਾਫ਼ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਹੀ ਕੁੱਝ ਮਾਮਲੇ ਅਜਿਹੇ ਹਨ, ਜਿਸ ਨਾਲ ਉਸ ਦੀ ਕਿਰਕਿਰੀ ਵੀ ਹੋ ਰਹੀ ਹੈ, ਜਿਵੇਂ ਕਿ ਬਠਿੰਡਾ ਪੁਲਿਸ ਦੀ ਕਾਂਸਟੇਬਲ ਅਮਨਦੀਪ ਕੌਰ ਦੇ ਮਾਮਲੇ ਵਿੱਚ ਕੋਠੀ ਨਾ ਢਾਹੁਣ ਨੂੰ ਲੈ ਕੇ ਹੋ ਰਹੀ ਹੈ, ਉਥੇ ਹੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪੁਲਿਸ ਨੇ ਇੱਕ ਵਿਅਕਤੀ 'ਤੇ ਭੁੱਕੀ ਦੇ ਖਾਲੀ ਲਿੱਬੜੇ ਲਿਫਾਫੇ ਨਾਲ ਹੀ ਪਰਚਾ ਦਰਜ ਕਰ ਦਿੱਤਾ ਹੈ।
ਦਰਜ ਐਫ਼ਆਈਆਰ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਹੈ ਕਿ ਲਿਫਾਫਾ ਮੋਮੀ ਕਾਗਜ਼ (ਪਲਾਸਟਿਕ) ਦਾ ਹੈ, ਜੋ ਕਿ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਖਾਲੀ ਹੈ, ਭਾਵ ਕੁੱਝ ਵਿੱਚ ਨਹੀਂ ਹੈ, ਪਰ ਇਹ ਭੁੱਕੀ (Poppy Husk) ਨਾਲ ਥੋੜ੍ਹਾ ਜਿਹਾ ਲਿੱਬੜਿਆ ਹੋਇਆ ਹੈ।
ਸ਼੍ਰੀ ਮੁਕਤਸਰ ਸਾਹਿਬ ਦੇ ਲੰਬੀ ਪੁਲਿਸ ਥਾਣੇ ਅਧੀਨ ਦਰਜ ਕੀਤਾ ਗਿਆ ਇਹ ਕੇਸ ਸੁਰਖੀਆਂ ਬਣਿਆ ਹੋਇਆ ਹੈ। ਘਟਨਾ 26 ਤਰੀਕ ਦੀ ਹੈ, ਜਦੋਂ ਪੁਲਿਸ ਨੇ ਲੰਬੀ ਤੋਂ ਪੰਜਾਵਾ ਜਾਦੇ ਹੋਏ ਨਜਦੀਕ ਸ਼ਮਸ਼ਾਨਘਾਟ ਬਾਹੱਦ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਸ਼ਮਸ਼ਾਨ ਘਾਟ ਦੇ ਗੇਟ ਦੇ ਅੰਦਰਲੇ ਪਾਸੇ ਨਲਕੇ ਦੇ ਕੋਲ ਇੱਕ ਨੋਜਵਾਨ ਬੈਠਾ ਇੱਕ ਲਿਫਾਫੀ ਵਿੱਚੋਂ ਕੱਢ ਕੇ ਕੁੱਝ ਖਾਦਾ ਦਿਖਾਈ ਦਿੱਤਾ। ਇਸ ਦੌਰਾਨ ਨੌਜਵਾਨ ਇਕਦਮ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਹੱਥ ਵਿੱਚ ਫੜੀ ਖਾਲੀ ਮੋਮੀ ਲਿਫਾਫੀ ਪਾਰਦਰਸ਼ੀ, ਜਿਸ ਵਿੱਚ ਭੁੱਕੀ ਚੂਰਾ ਪੋਸਤ ਲੱਗਾ ਸਾਫ ਦਿਖਾਈ ਦੇ ਰਿਹਾ ਸੀ, ਨੂੰ ਜਮੀਨ 'ਤੇ ਸੁੱਟ ਕੇ ਜਾਣ ਲੱਗਾ, ਪਰ ਪੁਲਿਸ ਨੇ ਫੜ ਲਿਆ।

ਮੁਲਜ਼ਮ ਦੀ ਪਛਾਣ ਮਨਦੀਪ ਸਿੰਘ ਵਾਸੀ ਢਾਣੀ ਤੇਲੀਆਵਾਲੀ ਪਿੰਡ ਕੰਦੂਖੇੜਾ ਵੱਜੋਂ ਹੋਈ ਹੈ। ਹਾਲਾਂਕਿ ਉਸ ਕੋਲੋਂ ਕੋਈ ਹੋਰ ਨਸ਼ੀਲਾ ਪਦਾਰਥ ਨਹੀਂ ਮਿਲਿਆ। ਉਕਤ ਨੇ ਕਿਹਾ ਕਿ ਮੈਂ ਭੁੱਕੀ ਚੂਰਾ ਪੋਸਤ ਖਾਣ ਦਾ ਆਦੀ ਹਾਂ, ਜੋ ਮੇਰੇ ਵੱਲੋ ਭੁੱਕੀ ਚੂਰਾ ਪੋਸਤ ਖਾਣ ਤੋਂ ਬਾਦ ਜਮੀਨ ਪਰ ਸੁੱਟੀ ਗਈ ਖਾਲੀ ਮੋਮੀ ਲਿਫਾਫੀ ਪਾਰਦਰਸ਼ੀ ਵਿੱਚ ਭੁੱਕੀ ਚੂਰਾ ਪੋਸਤ ਲੱਗਾ ਹੋਇਆ ਸਾਫ ਦਿਖਾਈ ਦੇ ਹੀ ਰਿਹਾ ਹੈ।
ਕਾਂਗਰਸ ਨੇ ਕੱਸਿਆ ਤੰਜ
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਤੰਜ ਕੱਸਿਆ ਹੈ।
- PTC NEWS