Sun, Jul 12, 2026
Whatsapp

Latest Debt on Punjab : 1,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਏਗੀ ਮਾਨ ਸਰਕਾਰ; ਲਗਾਤਾਰ ਭਾਰੀ ਹੋ ਰਹੀ ਕਰਜ਼ੇ ਦੀ ਪੰਡ

ਪੰਜਾਬ ਸਰਕਾਰ ਦੇ ਸਿਰ ਕਰਜ਼ੇ ਦੀ ਪੰਡ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਪੰਜਾਬ ਸਰਕਾਰ ਫੇਰ ਤੋਂ 1000 ਕਰੋੜ ਦਾ ਨਵਾਂ ਕਰਜ਼ਾ ਲੈਣ ਜਾ ਰਹੀ ਹੈ।

Reported by:  PTC News Desk  Edited by:  Aarti -- July 12th 2026 04:47 PM
Latest Debt on Punjab : 1,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਏਗੀ ਮਾਨ ਸਰਕਾਰ; ਲਗਾਤਾਰ ਭਾਰੀ ਹੋ ਰਹੀ ਕਰਜ਼ੇ ਦੀ ਪੰਡ

Latest Debt on Punjab : 1,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਏਗੀ ਮਾਨ ਸਰਕਾਰ; ਲਗਾਤਾਰ ਭਾਰੀ ਹੋ ਰਹੀ ਕਰਜ਼ੇ ਦੀ ਪੰਡ

ਪੰਜਾਬ ਸਰਕਾਰ ਇਸ ਸਮੇਂ ਇੱਕ ਵੱਡੇ ਵਿੱਤੀ ਸੰਕਟ ਅਤੇ ਵਧਦੇ ਕਰਜ਼ੇ ਦੇ ਬੋਝ ਹੇਠ ਦੱਬੀ ਹੋਈ ਹੈ, ਜੋ ਕੁੱਲ ਜੀਐਸਡੀਪੀ ਦੇ 46% (4 ਲੱਖ ਕਰੋੜ ਰੁਪਏ ਤੋਂ ਵੱਧ) ਤੱਕ ਪਹੁੰਚ ਗਿਆ ਹੈ। ਪੰਜਾਬ ਸਰਕਾਰ ਦੇ ਸਿਰ ਕਰਜ਼ੇ ਦੀ ਪੰਡ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਪੰਜਾਬ ਸਰਕਾਰ ਫੇਰ ਤੋਂ 1000 ਕਰੋੜ ਦਾ ਨਵਾਂ ਕਰਜ਼ਾ ਲੈਣ ਜਾ ਰਹੀ ਹੈ। 

1000 ਕਰੋੜ ਦਾ ਨਵਾਂ ਕਰਜ਼ਾ


ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ 1,000 ਕਰੋੜ ਦੇ ਸਟੇਟ ਡਿਵੈਲਪਮੈਂਟ ਲੋਨ ਨੂੰ ਮੁੜ ਜਾਰੀ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਸਰਕਾਰ ਨੇ ਪੰਜਾਬ ’ਚ ਵਿਕਾਸ ਯੋਜਨਾ ਨੂੰ ਚਲਾਉਣ ਲਈ ਨਵਾਂ ਕਰਜ਼ਾ ਲੈਣ ਦਾ ਹਵਾਲਾ ਦਿੱਤਾ ਹੈ।

ਪੰਜਾਬ ਸਰਕਾਰ ਵੱਲੋਂ ਲਿਆ ਜਾਣ ਵਾਲਾ ਨਵਾਂ ਕਰਜ਼ਾ

ਇਸ ਮੁਤਾਬਿਕ ਆਰਬੀਆਈ ਤੋਂ 7.55 % ਵਿਆਦ ਦਰ ਨਾਲ 7 ਸਾਲ ਦੇ ਲਈ ਪੰਜਾਬ ਸਰਕਾਰ ਨੂੰ 1000 ਕਰੋੜ ਰੁਪਏ ਦਾ ਲੋਨ ਮਿਲੇਗਾ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਬੀਤੇ ਅਪ੍ਰੈਲ ਮਹੀਨੇ ’ਚ 2800 ਕਰੋੜ ਦਾ ਕਰਜ਼ਾ ਚੁੱਕਿਆ ਸੀ। 

ਭਾਰੀ ਹੋਈ ਕਰਜ਼ੇ ਦੀ ਪੰਡ, 4 ਲੱਖ ਕਰੋੜ ਤੋਂ ਪਾਰ 

  • 2021-22-  2,82,870 ਕਰੋੜ
  • 2022-23- 3,12,028 ਕਰੋੜ
  • 2023-24- 3,43,626 ਕਰੋੜ
  • 2024-25- 3,74,406 ਕਰੋੜ
  • 2025-26- 4,17,136 ਕਰੋੜ 

ਇਹ ਵੀ ਪੜ੍ਹੋ  : '25000 ਲਾਪਤਾ ਲਾਸ਼ਾਂ ਦੇ ਦਸਤਾਵੇਜ਼ ਪੇਸ਼ ਕਰੋ', Ravneet Bittu ਦੀ 'Satluj' ਦੇ ਨਿਰਮਾਤਾਵਾਂ ਨੂੰ ਕਾਨੂੰਨੀ ਕਾਰਵਾਈ ਦੀ ਦਿੱਤੀ ਚੇਤਾਵਨੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK