Punjab Toll Plaza ਦੇ ਬੰਦ ਹੋਣ ਕਾਰਨ ਕੇਂਦਰ ਸਰਕਾਰ ਨੂੰ ਪਿਆ 1,638 ਕਰੋੜ ਦਾ ਘਾਟਾ, ਪੰਜਾਬ ਸਰਕਾਰ ਨੂੰ ਪੈ ਸਕਦੇ ਹਨ ਚੁਕਾਉਣੇ !
Ministry of Road Transport And Highways News : ਮਿਨੀਸਟਰੀ ਆਫ ਟਰਾਂਸਪੋਰਟ ਅਤੇ ਹਾਈਵੇਅ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਚਿੱਠੀ ਲਿਖੀ ਗਈ ਹੈ ਜਿਸ ’ਚ ਉਨ੍ਹਾਂ ਟੋਲ ਪਲਾਜ਼ਾ ਬੰਦ ਹੋਣ ਕਾਰਨ ਹੋਏ ਘਾਟੇ ਬਾਰੇ ਜਾਣਕਾਰੀ ਦਿੱਤੀ ਹੈ। ਚਿੱਠੀ ’ਚ ਗਿਆ ਹੈ ਕਿ ਟੋਲ ਪਲਾਜ਼ਾ ਦੇ ਬੰਦ ਹੋਣ ਕਾਰਨ ਤਕਰੀਬਨ 1638 ਕਰੋੜ ਰੁਪਏ ਦਾ ਘਾਟਾ ਹੋਇਆ ਹੈ।
ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਸਾਲ 2022 ਤੋਂ 2023 ’ਚ 41.83 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਜਦਕਿ ਜਨਵਰੀ 2024 ਤੋਂ ਜੁਲਾਈ 2024 ਤੱਕ 179.10 ਕਰੋੜ ਰੁਪਏ ਦਾ ਵਿੱਤੀ ਘਾਟਾ ਹੋਇਆ ਹੈ। ਇਸ ਤੋਂ ਇਲਾਵਾ ਅਕਤੂਬਰ 2020 ਚੋਂ ਦਸਬੰਰ 2021 ਤੱਕ 1348.77 ਕਰੋੜ ਰੁਪਏ ਦਾ ਪਏ ਘਾਟੇ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਇਨ੍ਹਾਂ ਘਾਟੇ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਪਏ ਇਸ ਘਾਟੇ ਦਾ ਮੁੱਖ ਕਾਰਨ ਕੇਂਦਰ ਸਰਕਾਰ ਹੈ। ਉਨ੍ਹਾਂ ਕਾਰਨ ਹੀ ਘਾਟਾ ਹੋਇਆ ਹੈ। ਖੈਰ ਹੁਣ ਕਿਹਾ ਜਾ ਰਿਾਹ ਹੈ ਕਿ ਕੇਂਦਰ ਸਰਕਾਰ ਟੋਲ ਪਲਾਜ਼ਾ ਬੰਦ ਹੋਣ ਕਾਰਨ ਪਏ ਇਸ ਕਰੋੜਾਂ ਦੇ ਘਾਟੇ ਨੂੰ ਪੰਜਾਬ ਸਰਕਾਰ ਤੋਂ ਵਸੂਲ ਸਕਦੀ ਹੈ।
ਇਹ ਵੀ ਪੜ੍ਹੋ : BJP Leader Manoranjan Kalia ਦੇ ਘਰ ’ਤੇ ਗ੍ਰੇਨੇਡ ਸੁੱਟਣ ਦੇ ਮਾਮਲੇ ’ਚ ਆਇਆ ਨਵਾਂ ਟਵਿਸਟ, ਸ਼ਾਦਰ ਅਲੀ ਬਾਰੇ ਹੋਇਆ ਖੁਲਾਸਾ
- PTC NEWS