Wed, Jul 16, 2025
Whatsapp

Amritpal Singh Mehron ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲੇ ਸਾਂਸਦ ਸਰਬਜੀਤ ਸਿੰਘ ਖਾਲਸਾ, ਕਿਹਾ- ਕੋਈ ਖੁਸ਼ੀ ਨਾਲ ਅਜਿਹਾ ਕੁਝ ਨਹੀਂ ਕਰਦਾ...

ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਚਾਹੇ ਉਹ ਕੁੜੀ ਮਰ ਗਈ ਪਰ ਜ਼ਿੰਦਗੀ ਤਾਂ ਅੰਮ੍ਰਿਤਪਾਲ ਦੀ ਵੀ ਖਰਾਬ ਹੋਈ ਹੈ, ਖੁਸ਼ੀ ਨਾਲ ਕੋਈ ਨਹੀਂ ਇਹ ਕੁਝ ਕਰਦਾ ਸਿੱਖ ਪੰਥ ਲਈ ਅੰਮ੍ਰਿਤਪਾਲ ਮਹਿਰੋਂ ਦੀ ਇਹ ਵੱਡੀ ਕੁਰਬਾਨੀ ਹੈ।

Reported by:  PTC News Desk  Edited by:  Aarti -- June 17th 2025 03:06 PM
Amritpal Singh Mehron ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲੇ ਸਾਂਸਦ ਸਰਬਜੀਤ ਸਿੰਘ ਖਾਲਸਾ, ਕਿਹਾ- ਕੋਈ ਖੁਸ਼ੀ ਨਾਲ ਅਜਿਹਾ ਕੁਝ ਨਹੀਂ ਕਰਦਾ...

Amritpal Singh Mehron ਦੇ ਪਰਿਵਾਰਿਕ ਮੈਂਬਰਾਂ ਨੂੰ ਮਿਲੇ ਸਾਂਸਦ ਸਰਬਜੀਤ ਸਿੰਘ ਖਾਲਸਾ, ਕਿਹਾ- ਕੋਈ ਖੁਸ਼ੀ ਨਾਲ ਅਜਿਹਾ ਕੁਝ ਨਹੀਂ ਕਰਦਾ...

Amritpal Singh Mehron News : ਪੰਜਾਬ ਦੀ ਸੋਸ਼ਲ ਮੀਡੀਆ ਇਨਸਫਿਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਦਾ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਯੂਏਈ ਭੱਜ ਗਿਆ ਹੈ। ਪੁਲਿਸ ਨੇ ਉਸ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਹੁਣ ਇਸ ਮਾਮਲੇ ’ਚ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਪਰਿਵਾਰਿਕ ਮੈਂਬਰ ਕੈਮਰੇ ਸਾਹਮਣੇ ਆਏ। 

ਉੱਥੇ ਹੀ ਹੁਣ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪਰਿਵਾਰਿਕ ਮੈਂਬਰਾਂ ਨੂੰ ਲੋਕਸਭਾ ਹਲਕਾ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਮੁਲਾਕਾਤ ਕੀਤੀ। ਇਹ ਮੁਲਾਕਾਤ ਉਨ੍ਹਾਂ ਦੇ ਘਰ ’ਚ ਕੀਤੀ। 


ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪਿਤਾ ਬਲਜਿੰਦਰ ਸਿੰਘ ਨੇ ਕਿਹਾ ਕਿ ਮੈਨੂੰ 11 ਤਰੀਕ ਨੂੰ ਅੰਮ੍ਰਿਤਪਾਲ ਮਹਿਰੋ ਦਾ ਫੋਨ ਆਇਆ ਸੀ ਕਿ ਕੋਈ ਗੱਲਬਾਤ ਹੋ ਗਈ ਹੈ ਪੁਲਿਸ ਘਰ ਆ ਸਕਦੀ ਹੈ ਇਸ ਕਰਕੇ ਤੁਸੀਂ ਸਾਈਡ ’ਤੇ ਹੋ ਜਾਓ। 

ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਚਾਹੇ ਉਹ ਕੁੜੀ ਮਰ ਗਈ ਪਰ ਜ਼ਿੰਦਗੀ ਤਾਂ ਅੰਮ੍ਰਿਤਪਾਲ ਦੀ ਵੀ ਖਰਾਬ ਹੋਈ ਹੈ, ਖੁਸ਼ੀ ਨਾਲ ਕੋਈ ਨਹੀਂ ਇਹ ਕੁਝ ਕਰਦਾ ਸਿੱਖ ਪੰਥ ਲਈ ਅੰਮ੍ਰਿਤਪਾਲ ਮਹਿਰੋਂ ਦੀ ਇਹ ਵੱਡੀ ਕੁਰਬਾਨੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਹੜਾ ਤਾਂ ਸਿੱਖ ਸਮਾਜ ਲਈ ਕੁਝ ਕਰਦਾ ਉਹਦੇ ਲਈ ਤਾਂ ਡਿਬਰੂਗੜ੍ਹ ਅਤੇ ਜਿਹੜਾ ਸਿੱਖ ਕੌਮ ਨੂੰ ਪੁੱਠੇ ਰਾਹ ਲੈ ਕੇ ਜਾਂਦਾ ਉਹਦੇ ਲਈ ਬਾਡੀਗਾਰਡ ਵੀ ਹੈ,  ਸਰਕਾਰ ਉਸਦੀ ਸ਼ਲਾਘਾ ਵੀ ਕਰਦੀ ਹੈ ਉਹਦੇ ਲਈ ਸੁਰੱਖਿਆ ਵੀ ਦਿੰਦੀ ਹੈ। 

ਸੋਸ਼ਲ ਮੀਡੀਆ ’ਤੇ ਗਲਤ ਕੰਟੈਂਟ ਪਾਉਣ ਵਾਲੇ ਇਨਫਲੂਐਂਸਰਾਂ ਨੂੰ ਸੰਸਦ ਸਰਬਜੀਤ ਸਿੰਘ ਖਾਲਸਾ ਦੀ ਨਸੀਹਤ ਦਿੰਦੇ ਹੋਏ ਕਿਹਾ ਕਿ ਇਹੋ ਜਿਹੇ ਕੰਟੈਂਟ ਪਾਉਣੇ ਬੰਦ ਕਰੋ ਹੈ ਜੇ ਨਹੀਂ ਕਰੋਗੇ ਤਾਂ ਲੋਕਾਂ ਦੇ ਮਨਾਂ ਵਿੱਚ ਰੋਸ ਵੱਧਦਾ ਜਾਵੇਗਾ ਅੱਜ ਅੰਮ੍ਰਿਤਪਾਲ ਹੈ ਤੇ ਕੱਲ ਕੋਈ ਹੋਰ ਆ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰੇ ਹਲਕੇ ਵਿੱਚ ਅੱਜ ਵੀ ਵੋਟਿੰਗ ਕਰਵਾ ਲਓ ਤਾਂ 90% ਲੋਕ ਇਹ ਕਹਿਣਗੇ ਕਿ ਜੋ ਅੰਮ੍ਰਿਤਪਾਲ ਮਹਿਰੋਂ ਨੇ ਕੀਤਾ ਸਹੀ ਕੀਤਾ। 

ਇਹ ਵੀ ਪੜ੍ਹੋ : No Flying Zone : Amarnath Yatra ਦੇ ਰੂਟ ’ਤੇ 1 ਜੁਲਾਈ ਤੋਂ ਨੋ ਫਲਾਈਂਗ ਜ਼ੋਨ ਘੋਸ਼ਿਤ, ਜਾਣੋ ਕਦੋਂ ਤੋਂ ਸ਼ੁਰੂ ਹੋਵੇਗੀ ਯਾਤਰਾ

- PTC NEWS

Top News view more...

Latest News view more...

PTC NETWORK
PTC NETWORK