Cash Van Loot Mirzapur: ਦਿਨ ਦਿਹਾੜੇ ATM ਕੈਸ਼ ਵੈਨ 'ਚੋਂ ਲੱਖਾਂ ਦੀ ਲੁੱਟ, ਗਾਰਡ ਦਾ ਗੋਲੀਆਂ ਮਾਰ ਕੇ ਕਤਲ
Cash Van Loot Mirzapur: ਯੂਪੀ ਦੇ ਮਿਰਜ਼ਾਪੁਰ ਸ਼ਹਿਰ 'ਚ ਮੰਗਲਵਾਰ ਦੁਪਹਿਰ ਨੂੰ ਬਦਮਾਸ਼ਾਂ ਨੇ ਦਿਨ ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਕਟੜਾ ਕੋਤਵਾਲੀ ਇਲਾਕੇ ਦੇ ਬੇਲਤਰ ਨੇੜੇ ਐਕਸਿਸ ਬੈਂਕ ਦੀ ਏਟੀਐਮ ਕੈਸ਼ ਵੈਨ ਲੁੱਟੀ ਗਈ। ਇਸ ਘਟਨਾ ਦੌਰਾਨ ਗਾਰਡ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਵੱਲੋਂ ਇਸ ਲੁੱਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਮਿਲੀ ਜਾਣਕਾਰੀ ਮੁਤਾਬਿਕ ਗੋਲੀ ਲੱਗਣ ਨਾਲ ਤਿੰਨ ਹੋਰ ਲੋਕ ਜ਼ਖਮੀ ਹੋ ਗਏ ਹਨ। ਦੋ ਬਾਈਕ 'ਤੇ ਸਵਾਰ ਚਾਰ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਉਹ ਫਿਲਮੀ ਅੰਦਾਜ਼ 'ਚ ਹਥਿਆਰ ਲਹਿਰਾਉਂਦਾ ਹੋਇਆ ਭੱਜ ਗਿਆ। ਕਰੀਬ 39 ਲੱਖ ਰੁਪਏ ਦੀ ਲੁੱਟ ਹੋਈ ਹੈ। ਹਾਲਾਂਕਿ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ।
ਦੱਸ ਦਈਏ ਕਿ ਭੀੜਭਾੜ ਵਾਲੇ ਇਲਾਕੇ ਵਿੱਚ ਦਿਨ ਦਿਹਾੜੇ ਵਾਪਰੀ ਇਸ ਘਟਨਾ ਨੇ ਸ਼ਹਿਰ ਵਿੱਚ ਸਨਸਨੀ ਮਚਾ ਦਿੱਤੀ ਹੈ। ਪੁਲਿਸ ਵਿਭਾਗ ਵਿੱਚ ਹੜਕੰਪ ਮਚਿਆ ਹੋਇਆ ਹੈ। ਕਈ ਥਾਣਿਆਂ ਦੀ ਫੋਰਸ ਸਮੇਤ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਜਾਂਚ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ: Monu Manesar Detained: ਮੋਨੂੰ ਮਾਨੇਸਰ ਨੂੰ ਹਰਿਆਣਾ ਪੁਲਿਸ ਨੇ ਕੀਤਾ ਗ੍ਰਿਫਤਾਰ, ਇਸ ਮਾਮਲੇ ’ਚ ਕੀਤੀ ਗਈ ਕਾਰਵਾਈ
- PTC NEWS