Monu Manesar Detained: ਮੋਨੂੰ ਮਾਨੇਸਰ ਨੂੰ ਹਰਿਆਣਾ ਪੁਲਿਸ ਨੇ ਕੀਤਾ ਗ੍ਰਿਫਤਾਰ, ਇਸ ਮਾਮਲੇ ’ਚ ਕੀਤੀ ਗਈ ਕਾਰਵਾਈ
Monu Manesar Detained: ਹਰਿਆਣਾ ਦੇ ਨੂੰਹ 'ਚ ਹਿੰਸਾ ਦੇ ਉਕਤ ਮੁਲਜ਼ਮ ਮੋਨੂੰ ਮਾਨੇਸਰ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਹਰਿਆਣਾ ਪੁਲਿਸ ਮੋਨੂੰ ਮਾਨੇਸਰ ਨੂੰ ਰਾਜਸਥਾਨ ਪੁਲਿਸ ਦੇ ਹਵਾਲੇ ਕਰੇਗੀ। ਸੂਤਰਾਂ ਮੁਤਾਬਕ ਭਰਤਪੁਰ ਪੁਲਿਸ ਮੋਨੂੰ ਤੋਂ ਪੁੱਛਗਿੱਛ ਕਰੇਗੀ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਨਾਸਿਰ-ਜੁਨੈਦ ਕਤਲ ਕੇਸ ਵਿੱਚ ਉਸ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਮੋਨੂੰ ਮਾਨੇਸਰ ਨੂੰ ਉਸ ਸਮੇਂ ਹਿਰਾਸਤ ’ਚ ਲਿਆ ਗਿਆ ਜਦੋਂ ਉਹ ਮਾਰਕਿਟ ਜਾ ਰਿਹਾ ਸੀ। ਪੁਲਿਸ ਕਰਮੀ ਬਲੈਰੋ ਅਤੇ ਕ੍ਰੇਟਾ ਗੱਡੀਆਂ ’ਚ ਆਏ ਸੀ। ਫਿਲਹਾਲ ਮੋਨੂੰ ਮਾਨੇਸਰ ਹਰਿਆਣਾ ਪੁਲਿਸ ਦੀ ਹਿਰਾਸਤ ’ਚ ਹੈ। ਜਿਸ ਨੂੰ ਅੱਗੇ ਦੀ ਕਾਰਵਾਈ ਦੇ ਲਈ ਹਾਜਸਥਾਨ ਪੁਲਿਸ ਦੇ ਹਵਾਲੇ ਕੀਤੇ ਜਾਵੇਗਾ।
ਕਾਬਿਲੇਗੌਰ ਹੈ ਕਿ ਮੋਨੂੰ ਮਾਨੇਸਰ ਦਾ ਨਾਂ 31 ਜੁਲਾਈ 2023 ਨੂੰ ਹਰਿਆਣਾ ਦੇ ਨੂੰਹ 'ਚ ਹਿੰਸਾ ਭੜਕਾਉਣ ਦੇ ਮਾਮਲੇ 'ਚ ਸ਼ਾਮਲ ਹੈ। ਮੋਨੂੰ ਮਾਨੇਸਰ ਨਾਲ ਬਿੱਟੂ ਬਜਰੰਗੀ ਦਾ ਇੱਕ ਭੜਕਾਊ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।
ਭਿਵਾਨੀ 'ਚ ਨਾਸਿਰ-ਜੁਨੈਦ ਨੂੰ ਜ਼ਿੰਦਾ ਸਾੜਨ ਦਾ ਇਲਜ਼ਾਮ
ਦੱਸ ਦਈਏ ਕਿ 16 ਫਰਵਰੀ, 2023 ਨੂੰ ਹਰਿਆਣਾ ਦੇ ਭਿਵਾਨੀ ਵਿੱਚ ਇੱਕ ਬੋਲੈਰੋ ਗੱਡੀ ਵਿੱਚੋਂ ਦੋ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਸਨ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਲਾਸ਼ਾਂ ਰਾਜਸਥਾਨ ਦੇ ਭਰਤਪੁਰ ਜ਼ਿਲੇ ਦੇ ਘਾਟਮਿਕਾ ਪਿੰਡ ਦੇ ਜੁਨੈਦ ਅਤੇ ਨਾਸਿਰ ਦੀਆਂ ਹਨ। ਹਰਿਆਣਾ ਦੇ ਕਈ ਗਊ ਰੱਖਿਅਕਾਂ 'ਤੇ ਉਸ ਦੇ ਕਤਲ ਦੇ ਦੋਸ਼ ਲੱਗੇ ਸਨ। ਇਨ੍ਹਾਂ ਵਿਚ ਸਭ ਤੋਂ ਮਸ਼ਹੂਰ ਨਾਂ ਮੋਨੂ ਮਾਨੇਸਰ ਉਰਫ ਮੋਹਿਤ ਯਾਦਵ ਦਾ ਸੀ।
ਨਾਸਿਰ-ਜੁਨੈਦ ਨੂੰ ਇੱਕ ਦਿਨ ਪਹਿਲਾਂ ਕੀਤਾ ਗਿਆ ਸੀ ਅਗਵਾ
ਦੱਸਿਆ ਇਹ ਵੀ ਜਾ ਰਿਹਾ ਹੈ ਕਿ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਪਹਾੜੀ ਖੇਤਰ ਦੇ ਘਾਟਮਿਕਾ ਪਿੰਡ ਦੇ ਰਹਿਣ ਵਾਲੇ ਨਾਸਿਰ ਅਤੇ ਜੁਨੈਦ ਨੂੰ 15 ਫਰਵਰੀ ਨੂੰ ਅਗਵਾ ਕਰ ਲਿਆ ਗਿਆ ਸੀ। ਅਗਲੇ ਦਿਨ ਉਨ੍ਹਾਂ ਦੇ ਪਿੰਜਰ ਹਰਿਆਣਾ ਦੇ ਭਿਵਾਨੀ ਵਿੱਚ ਬੋਲੈਰੋ ਵਿੱਚੋਂ ਮਿਲੇ ਸਨ। ਇਸ ਮਾਮਲੇ 'ਚ ਦੋਵਾਂ ਦੇ ਪਰਿਵਾਰ ਵਾਲਿਆਂ ਨੇ ਬਜਰੰਗ ਦਲ ਨਾਲ ਜੁੜੇ ਗਊ ਰੱਖਿਅਕ ਮੋਨੂੰ ਮਾਨੇਸਰ ਅਤੇ ਉਸ ਦੇ ਸਾਥੀਆਂ 'ਤੇ ਦੋਵਾਂ ਨੂੰ ਕੁੱਟ-ਕੁੱਟ ਕੇ ਜ਼ਿੰਦਾ ਸਾੜਨ ਦਾ ਦੋਸ਼ ਲਗਾਇਆ ਸੀ।
ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ; ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਕੀਤੀ ਸ਼ੁਰੂ, ਜਾਣੋ ਪੂਰਾ ਮਾਮਲਾ
- PTC NEWS