Tue, May 20, 2025
Whatsapp

Rules Changing : ਅੱਜ ਤੋਂ ਬਦਲਣਗੇ ਇਹ ਅਹਿਮ ਨਿਯਮ, ਆਮ ਲੋਕ ਇਸ ਤਰ੍ਹਾਂ ਹੋਣਗੇ ਪ੍ਰਭਾਵਿਤ

ਅੱਜ ਤੋਂ ਜੂਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਆਮ ਲੋਕ ਅੱਜ ਤੋਂ ਬਹੁਤ ਸਾਰੇ ਬਦਲਾਅ ਦੇਖ ਸਕਦੇ ਹਨ। ਬੈਂਕ, ITR ਅਤੇ LPG ਸਿਲੰਡਰ ਸਮੇਤ ਕਈ ਨਿਯਮਾਂ 'ਚ ਬਦਲਾਅ ਹੋਇਆ ਹੈ।

Reported by:  PTC News Desk  Edited by:  Ramandeep Kaur -- June 01st 2023 01:45 PM -- Updated: June 01st 2023 02:02 PM
Rules Changing : ਅੱਜ ਤੋਂ ਬਦਲਣਗੇ ਇਹ ਅਹਿਮ ਨਿਯਮ, ਆਮ ਲੋਕ ਇਸ ਤਰ੍ਹਾਂ ਹੋਣਗੇ ਪ੍ਰਭਾਵਿਤ

Rules Changing : ਅੱਜ ਤੋਂ ਬਦਲਣਗੇ ਇਹ ਅਹਿਮ ਨਿਯਮ, ਆਮ ਲੋਕ ਇਸ ਤਰ੍ਹਾਂ ਹੋਣਗੇ ਪ੍ਰਭਾਵਿਤ

Rules Changing: ਅੱਜ ਤੋਂ ਜੂਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਆਮ ਲੋਕ ਅੱਜ ਤੋਂ ਬਹੁਤ ਸਾਰੇ ਬਦਲਾਅ ਦੇਖ ਸਕਦੇ ਹਨ। ਬੈਂਕ, ITR ਅਤੇ LPG ਸਿਲੰਡਰ ਸਮੇਤ ਕਈ ਨਿਯਮਾਂ 'ਚ ਬਦਲਾਅ ਹੋਇਆ ਹੈ। ਇਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪੈ ਸਕਦਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਕਰੋੜਾਂ EPFO ​​ਖਾਤਾ ਧਾਰਕਾਂ ਲਈ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ।

ਨਿਯਮਾਂ ਦੇ ਅਨੁਸਾਰ ਸਾਰੇ ਈਪੀਐਫ ਖਾਤਾ ਧਾਰਕਾਂ ਨੂੰ ਆਪਣੇ ਆਧਾਰ ਕਾਰਡ ਨੂੰ ਆਪਣੇ ਪੀਐਫ ਖਾਤੇ ਨਾਲ ਲਿੰਕ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ 1 ਜੂਨ ਤੱਕ ਆਪਣੇ ਆਧਾਰ ਨੂੰ PF ਖਾਤੇ ਨਾਲ ਲਿੰਕ ਨਹੀਂ ਕੀਤਾ ਤਾਂ ਤੁਹਾਨੂੰ ਕਈ ਨੁਕਸਾਨ ਝੱਲਣੇ ਪੈ ਸਕਦੇ ਹਨ। EPFO ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਈਟੀਆਰ ਭਰਨ ਵਾਲਿਆਂ ਲਈ ਇਨਕਮ ਟੈਕਸ ਵਿਭਾਗ 7 ਜੂਨ ਨੂੰ ਇੱਕ ਨਵੀਂ ਆਈਟੀਆਰ ਵੈੱਬਸਾਈਟ ਵੀ ਲਾਂਚ ਕਰੇਗਾ।


ਯਾਨੀ 1 ਤੋਂ 6 ਜੂਨ ਤੱਕ ਤੁਸੀਂ ਇਸ ਵੈੱਬਸਾਈਟ ਦੀ ਵਰਤੋਂ ਨਹੀਂ ਕਰ ਸਕੋਗੇ। ਇਨਕਮ ਟੈਕਸ ਭਰਨ ਲਈ ਤੁਹਾਨੂੰ ਨਵੀਂ ਵੈੱਬਸਾਈਟ incometaxgov.in 'ਤੇ ਜਾਣਾ ਪਵੇਗਾ ਅਤੇ ਤੁਸੀਂ 6 ਦਿਨਾਂ ਤੱਕ ਇਸ ਦੀ ਵਰਤੋਂ ਨਹੀਂ ਕਰ ਸਕਦੇ। ਇਨਕਮ ਟੈਕਸ ਵਿਭਾਗ ਦੀ ਈ-ਫਾਈਲਿੰਗ ਸੇਵਾ 6 ਦਿਨਾਂ ਤੱਕ ਕੰਮ ਨਹੀਂ ਕਰੇਗੀ।

ਬਦਲ ਰਿਹਾ ਹੈ ਚੈੱਕ ਭੁਗਤਾਨ ਦਾ ਤਰੀਕਾ

ਬੈਂਕ ਆਫ ਬੜੌਦਾ ਵੀ ਨਿਯਮ ਬਦਲਣ ਜਾ ਰਿਹਾ ਹੈ। ਜੇਕਰ ਤੁਹਾਡਾ ਵੀ ਇਸ ਸਰਕਾਰੀ ਬੈਂਕ 'ਚ ਖਾਤਾ ਹੈ ਤਾਂ ਪਹਿਲੀ ਤਾਰੀਕ ਤੋਂ ਬੈਂਕ ਚੈੱਕ ਭੁਗਤਾਨ ਦਾ ਤਰੀਕਾ ਬਦਲਣ ਜਾ ਰਿਹਾ ਹੈ। ਬੈਂਕ ਆਫ ਬੜੌਦਾ ਦਾ ਕਹਿਣਾ ਹੈ ਕਿ ਜੇਕਰ ਕਿਸੇ ਗ੍ਰਾਹਕ ਨੇ 2 ਲੱਖ ਰੁਪਏ ਦਾ ਚੈੱਕ ਜਾਰੀ ਕੀਤਾ ਹੈ, ਤਾਂ ਗ੍ਰਾਹਕ ਨੂੰ ਪਹਿਲਾਂ ਆਪਣੇ ਚੈੱਕ ਦੇ ਵੇਰਵਿਆਂ ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਨਹੀਂ ਤਾਂ ਉਹ ਮੁਸੀਬਤ 'ਚ ਫਸ ਜਾਵੇਗਾ।

ਬਚਤ ਸਕੀਮ ਦੀਆਂ ਦਰਾਂ ਵਿੱਚ ਬਦਲਾਅ ਹੋਵੇਗਾ

ਸਰਕਾਰ ਸਮਾਲ ਸੇਵਿੰਗ ਸਕੀਮ ਦੀਆਂ ਵਿਆਜ ਦਰਾਂ ਵਿੱਚ ਵੀ ਬਦਲਾਅ ਕਰ ਸਕਦੀ ਹੈ। ਕੇਂਦਰ ਸਰਕਾਰ ਹਰ ਤਿਮਾਹੀ ਵਿੱਚ ਵਿਆਜ ਦਰਾਂ ਦੀ ਸਮੀਖਿਆ ਕਰਦੀ ਹੈ। 30 ਜੂਨ ਤੋਂ ਨਵੀਂ ਵਿਆਜ ਦਰਾਂ ਫਿਰ ਤੋਂ ਲਾਗੂ ਹੋਣਗੀਆਂ।

ਗੈਸ ਸਿਲੰਡਰ ਦੀਆਂ ਵਧਣਗੀਆਂ ਕੀਮਤਾਂ 

ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਗੈਸ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਆਈਓਸੀਐਲ ਸਮੇਤ ਤੇਲ ਕੰਪਨੀਆਂ ਨੇ ਪਹਿਲੀ ਤਾਰੀਕ ਨੂੰ ਗੈਸ ਸਿਲੰਡਰਾਂ ਦੀਆਂ ਕੀਮਤਾਂ ਘਟਾਈਆਂ ਹਨ। ਇਸ ਸਮੇਂ ਦੇਸ਼ ਦੇ ਕਈ ਸ਼ਹਿਰਾਂ 'ਚ ਗੈਸ ਸਿਲੰਡਰ ਦੀ ਕੀਮਤ 1000 ਰੁਪਏ ਤੋਂ ਜ਼ਿਆਦਾ ਹੈ। ਇਸ ਤੋਂ ਪਹਿਲਾਂ ਮਈ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 171.50 ਰੁਪਏ ਦੀ ਕਟੌਤੀ ਕੀਤੀ ਗਈ ਸੀ, ਹਾਲਾਂਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।

'100 ਦਿਨ 100 ਭੁਗਤਾਨ' ਮੁਹਿੰਮ ਸ਼ੁਰੂ ਹੋਵੇਗੀ

12 ਮਈ ਨੂੰ, ਕੇਂਦਰੀ ਬੈਂਕ ਨੇ ਬੈਂਕਾਂ ਲਈ '100 ਦਿਨ 100 ਭੁਗਤਾਨ' ਮੁਹਿੰਮ ਦੀ ਘੋਸ਼ਣਾ ਕੀਤੀ ਤਾਂ ਜੋ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਹਰੇਕ ਬੈਂਕ ਦੀ ਵੱਧ ਤੋਂ ਵੱਧ '100 ਲਾਵਾਰਿਸ ਜਮ੍ਹਾਂ ਰਕਮਾਂ' ਨੂੰ '100 ਦਿਨਾਂ' ਦੇ ਅੰਦਰ ਟਰੇਸ ਅਤੇ ਵਾਪਸ ਕੀਤਾ ਜਾ ਸਕੇ। ਇਸ ਮੁਹਿੰਮ ਦੇ ਤਹਿਤ, ਬੈਂਕ 100 ਦਿਨਾਂ ਦੇ ਅੰਦਰ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਹਰੇਕ ਬੈਂਕ ਦੀਆਂ ਚੋਟੀ ਦੀਆਂ 100 ਲਾਵਾਰਿਸ ਜਮ੍ਹਾਂ ਰਕਮਾਂ ਦਾ ਪਤਾ ਲਗਾਉਣਗੇ ਅਤੇ ਉਨ੍ਹਾਂ ਦਾ ਨਿਪਟਾਰਾ ਕਰਨਗੇ।

ਦਵਾਈ ਮਾਹਿਰਾਂ ਨੂੰ ਦੇਣਾ ਪਵੇਗਾ ਸਰਟੀਫਿਕੇਟ 

ਡੀਜੀਐਫਟੀ ਨੇ ਇੱਕ ਨੋਟਿਸ ਵਿੱਚ ਕਿਹਾ ਹੈ ਕਿ ਖੰਘ ਦੀ ਦਵਾਈ ਦੇ ਨਿਰਯਾਤਕਾਂ ਨੂੰ 1 ਜੂਨ ਤੋਂ ਉਤਪਾਦ ਨੂੰ ਨਿਰਯਾਤ ਕਰਨ ਤੋਂ ਪਹਿਲਾਂ ਇੱਕ ਸਰਕਾਰੀ ਪ੍ਰਯੋਗਸ਼ਾਲਾ ਦੁਆਰਾ ਜਾਰੀ ਪ੍ਰਮਾਣ ਪੱਤਰ ਪੇਸ਼ ਕਰਨਾ ਹੋਵੇਗਾ। ਇਹ ਵੱਡਾ ਫੈਸਲਾ ਭਾਰਤੀ ਫਰਮਾਂ ਦੁਆਰਾ ਨਿਰਯਾਤ ਕੀਤੇ ਜਾਣ ਵਾਲੇ ਖੰਘ ਦੇ ਸਿਰਪ ਨੂੰ ਲੈ ਕੇ ਵਿਦੇਸ਼ਾਂ ਵਿੱਚ ਗੁਣਵੱਤਾ ਸੰਬੰਧੀ ਚਿੰਤਾਵਾਂ ਜ਼ਾਹਰ ਕੀਤੇ ਜਾਣ ਦੇ ਬਾਅਦ ਲਿਆ ਗਿਆ ਹੈ।

- PTC NEWS

Top News view more...

Latest News view more...

PTC NETWORK