Fri, Mar 27, 2026
Whatsapp

PTC ਦੇ ਸ਼ੋਅ ਵਿਚਾਰ ਤਕਰਾਰ ’ਚ ਖ਼ਬਰ ਨਸ਼ਰ ਹੋਣ ਮਗਰੋਂ ਵੱਡਾ ਐਕਸ਼ਨ, ਲੁਧਿਆਣਾ ਮਿਲਕ ਯੂਨੀਅਨ ਦਾ ਜਨਰਲ ਮੈਨੇਜਰ ਸਸਪੈਂਡ, ਜਾਣੋ ਕੀ ਪੂਰਾ ਮਾਮਲਾ ?

Verka Milk Powder : ਫੌਜ ਵੱਲੋਂ ਵੇਰਕਾ ਦੁੱਧ ਪਾਊਡਰ ਰੱਦ ਕਰਨ ਦੇ ਮਾਮਲੇ 'ਚ ਲੁਧਿਆਣਾ ਦੇ ਜਨਰਲ ਮੈਨੇਜਰ 'ਤੇ ਗਾਜ਼ ਡਿੱਗੀ ਹੈ। ਪੰਜਾਬ ਸਟੇਟ ਕੋਆ. ਮਿਲਕ ਪ੍ਰੋਡਿਊਸਰ ਫੈਡਰੇਸ਼ਨ ਲਿਮ. ਨੇ ਕਾਰਵਾਈ ਕਰਦੇ ਹੋਏ ਐਸ. ਦਲਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।

Reported by:  PTC News Desk  Edited by:  KRISHAN KUMAR SHARMA -- March 27th 2026 03:28 PM -- Updated: March 27th 2026 04:27 PM
PTC ਦੇ ਸ਼ੋਅ ਵਿਚਾਰ ਤਕਰਾਰ ’ਚ ਖ਼ਬਰ ਨਸ਼ਰ ਹੋਣ ਮਗਰੋਂ ਵੱਡਾ ਐਕਸ਼ਨ, ਲੁਧਿਆਣਾ ਮਿਲਕ ਯੂਨੀਅਨ ਦਾ ਜਨਰਲ ਮੈਨੇਜਰ ਸਸਪੈਂਡ, ਜਾਣੋ ਕੀ ਪੂਰਾ ਮਾਮਲਾ ?

PTC ਦੇ ਸ਼ੋਅ ਵਿਚਾਰ ਤਕਰਾਰ ’ਚ ਖ਼ਬਰ ਨਸ਼ਰ ਹੋਣ ਮਗਰੋਂ ਵੱਡਾ ਐਕਸ਼ਨ, ਲੁਧਿਆਣਾ ਮਿਲਕ ਯੂਨੀਅਨ ਦਾ ਜਨਰਲ ਮੈਨੇਜਰ ਸਸਪੈਂਡ, ਜਾਣੋ ਕੀ ਪੂਰਾ ਮਾਮਲਾ ?

Verka Milk Powder : ਫੌਜ ਵੱਲੋਂ ਵੇਰਕਾ ਦੁੱਧ ਪਾਊਡਰ ਰੱਦ ਕਰਨ ਦੇ ਮਾਮਲੇ ਨੂੰ ਪੀ.ਟੀ.ਸੀ ਦੇ ਮੁੱਖ ਸੰਪਾਦਕ ਹਰਪ੍ਰੀਤ ਸਿੰਘ ਦੇ ਸ਼ੋਅ ਵਿਚਾਰ-ਤਕਰਾਰ ਦੇ ਬੀਤੇ ਕੱਲ੍ਹ (26 ਮਾਰਚ 2026) ਨਸ਼ਰ ਹੋਣ ਮਗਰੋਂ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣ ਮਗਰੋਂ ਲੁਧਿਆਣਾ ਦੇ ਜਨਰਲ ਮੈਨੇਜਰ 'ਤੇ ਗਾਜ਼ ਡਿੱਗੀ ਹੈ। ਪੰਜਾਬ ਸਟੇਟ ਕੋਆ. ਮਿਲਕ ਪ੍ਰੋਡਿਊਸਰ ਫੈਡਰੇਸ਼ਨ ਲਿਮ. ਨੇ ਕਾਰਵਾਈ ਕਰਦੇ ਹੋਏ ਐਸ. ਦਲਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ।

ਦੱਸ ਦਈਏ ਕਿ ਭਾਰਤੀ ਫੌਜ (Indian Army) ਨੂੰ ਸਪਲਾਈ ਕੀਤੇ ਗਏ ਪੰਜਾਬ ਦੇ ਮਿਲਕਫੈੱਡ ਵੇਰਕਾ ਬ੍ਰਾਂਡ ਦੇ ਦੁੱਧ ਪਾਊਡਰ (Milk Powder) ਦੇ ਨਮੂਨਿਆਂ ਦੀ ਜਾਂਚ ਵਿੱਚ ਅਸਫਲ ਰਿਹਾ ਸੀ, ਜਿਸ ਕਾਰਨ ਫੌਜ ਨੇ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਨ ਕਾਰਨ ਲਗਭਗ 125 ਮੀਟ੍ਰਿਕ ਟਨ ਦੁੱਧ ਪਾਊਡਰ ਵਾਪਸ ਕਰ ਦਿੱਤਾ ਹੈ।


ਮਾਮਲਾ ਭਖਣ 'ਤੇ ਸਰਕਾਰ ਨੇ ਜਾਂਚ ਦੇ ਦਿੱਤੇ ਹੁਕਮ

ਜਾਣਕਾਰੀ ਅਨੁਸਰ, ਫੌਜ ਨੂੰ ਭੇਜੇ ਗਏ ਦੁੱਧ ਪਾਊਡਰ ਦੇ ਦੋ ਬੈਚ, ਇੱਕ 58.338 ਮੀਟ੍ਰਿਕ ਟਨ ਅਤੇ ਦੂਜਾ 66.654 ਮੀਟ੍ਰਿਕ ਟਨ ਨੂੰ ਕਥਿਤ ਤੌਰ 'ਤੇ ਗੁਣਵੱਤਾ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਸੀ। ਵਿਰੋਧੀ ਪਾਰਟੀਆਂ ਇਸ ਮੁੱਦੇ 'ਤੇ ਲਗਾਤਾਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਹੁਣ ਮਾਮਲਾ ਭਖਣ 'ਤੇ ਪੰਜਾਬ ਸਰਕਾਰ ਨੇ ਪੂਰੇ ਮਾਮਲੇ ਦੀ ਜਾਂਚ ਲਈ ਇੱਕ ਤੱਥ-ਖੋਜ ਕਮੇਟੀ ਦਾ ਗਠਨ ਕੀਤਾ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਮੀਡੀਆ ਤੋਂ ਪਤਾ ਲੱਗਾ ਕਿ ਦੋ ਨਮੂਨੇ ਫੇਲ੍ਹ ਹੋਏ ਹਨ। ਵੇਰਕਾ ਆਪਣੀ ਜਾਂਚ ਕਰ ਰਿਹਾ ਹੈ। ਜੇਕਰ ਲੋੜ ਪਈ ਤਾਂ ਖੁਰਾਕ ਸਪਲਾਈ ਵਿਭਾਗ ਵੀ ਜਾਂਚ ਕਰੇਗਾ।


ਅਕਾਲੀ ਦਲ ਨੇ ਘੇਰੀ ਸਰਕਾਰ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਭਗਵੰਤ ਮਾਨ, ਜੋ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਕਹਿੰਦਾ ਹੈ, ਪਰ ਉਸ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੀ ਵਿਰਾਸਤ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਫੌਜ ਨੇ ਪੰਜਾਬ ਸਰਕਾਰ ਦੀ ਸਹਿਕਾਰੀ ਸੰਸਥਾ ਵੇਰਕਾ ਵੱਲੋਂ ਸਪਲਾਈ ਕੀਤੇ ਜਾਂਦੇ ਸੁੱਕੇ ਦੁੱਧ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਤੇ ਸਵਾਲ ਚੁੱਕੇ ਜਾ ਰਹੇ ਹਨ ਕਿ ਇਹੀ ਦੁੱਧ ਪੰਜਾਬ ਵਿੱਚ ਬਿਨਾਂ ਜਵਾਬਦੇਹੀ ਦੇ ਵੇਚਿਆ ਜਾ ਰਿਹਾ ਹੈ, ਜਿਸ ਨਾਲ ਲੱਖਾਂ ਲੋਕਾਂ ਦੀ ਸਿਹਤ ਨਾਲ ਸਮਝੌਤਾ ਹੋ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਫੌਜ ਵੱਲੋਂ ਨਮੂਨਿਆਂ ਨੂੰ ਰੱਦ ਕਰਨਾ ਸਰਕਾਰ ਦੇ ਦਾਅਵਿਆਂ ਨੂੰ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੈਬ ਰਿਪੋਰਟਾਂ ਦਾ ਦਾਅਵਾ ਹੈ ਕਿ ਨਮੂਨਿਆਂ ਵਿੱਚ ਧਾਤ ਅਤੇ ਕਾਲੇ ਕਣ ਹਨ।

- PTC NEWS

Top News view more...

Latest News view more...

PTC NETWORK
PTC NETWORK