Gurpreet Ghuggi News : 5 ਕਰੋੜ ਦੀ ਗੱਲ ’ਤੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਤੋੜੀ ਚੁੱਪੀ, ਦੱਸੀ ਹਰ ਇੱਕ ਗੱਲ
Gurpreet Ghuggi News : ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਉਨ੍ਹਾਂ ਤੇ ਲੱਗ ਰਹੇ ਗੰਭੀਰ ਇਲਜ਼ਾਮਾਂ ਦਾ ਜਨਤਕ ਤੌਰ 'ਤੇ ਜਵਾਬ ਦਿੱਤਾ ਹੈ, ਅਤੇ ਉਨ੍ਹਾਂ ਨੂੰ ਕੁਝ ਵਿਅਕਤੀਆਂ ਦੁਆਰਾ ਜਾਣਬੁੱਝ ਕੇ ਕੂੜ ਪ੍ਰਚਾਰ ਕਰਨ ਦੀ ਗੱਲ ਆਖੀ ਅਤੇ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ।
ਦੱਸ ਦਈਏ ਕਿ ਕੈਨੇਡਾ ਦੇ ਇੱਕ ਯੂਟਿਊਬਰ ਨੇ ਘੁੱਗੀ 'ਤੇ ਇਲਜ਼ਾਮ ਲਗਾਏ ਕਿ ਉਸਨੇ ਇੱਕ ਅਦਾਕਾਰਾ ਨੂੰ 5 ਕਰੋੜ ਰੁਪਏ ਦਿੱਤੇ ਸਨ ਜਿਸ ਨਾਲ ਉਸਦਾ ਕਥਿਤ ਤੌਰ 'ਤੇ ਸਬੰਧ ਸੀ, ਅਤੇ ਉਹ ਗਰਭਵਤੀ ਵੀ ਹੋ ਗਈ ਸੀ। ਹਾਲਾਂਕਿ ਆਪਣੇ ਸ਼ੋਸਲ ਮੀਡੀਆ ਅਕਾਉਂਟ ’ਤੇ ਲਾਈਵ ਹੋ ਕੇ ਘੁੱਗੀ ਨੇ ਇਨ੍ਹਾਂ ਦਾਅਵਿਆਂ ਨੂੰ ਸਪੱਸ਼ਟ ਤੌਰ 'ਤੇ ਨਕਾਰਿਆ ਹੈ।
ਅਦਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਉਨ੍ਹਾਂ ਦੀ 35 ਤੋਂ 40 ਸਾਲਾਂ ਦੀ ਪੂਰੀ ਜ਼ਿੰਦਗੀ ਸਖ਼ਤ ਮਿਹਨਤ 'ਤੇ ਟਿਕੀ ਹੋਈ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਨਾ ਤਾਂ ਡਰਦੇ ਹਨ ਅਤੇ ਨਾ ਹੀ ਅਜਿਹੀਆਂ ਦਬਾਅ ਦੀਆਂ ਚਾਲਾਂ ਅੱਗੇ ਝੁਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਿਵਾਦ ਦੇ ਨਤੀਜੇ ਵਜੋਂ ਉਕਤ ਲੜਕੀ ਨੂੰ ਵੀ ਮਾਨਸਿਕ ਸਦਮਾ ਸਹਿਣਾ ਪਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ’ਚ ਉਨ੍ਹਾਂ ਨੇ ਸਾਈਬਰ ਕ੍ਰਾਈਮ ’ਤੇ ਸ਼ਿਕਾਇਤ ਕੀਤੀ ਹੈ। ਇਸ ਤੋਂ ਇਲਾਵਾ ਜੇਕਰ ਇਹ ਮਾਮਲੇ ਹੋਰ ਵੀ ਜਿਆਦਾ ਵਧਦੇਗਾ ਤਾਂ ਉਹ ਕੋਰਟ ਦਾ ਵੀ ਰੁਖ ਕਰਨਗੇ।
ਨਾਲ ਹੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੇ ਖਿਲਾਫ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਸ਼ਾਇਰੀ ਨਾਲ ਦੋ ਟੁੱਕ ਜਵਾਬ ਦਿੱਤਾ।
ਅਦਾਕਾਰ ਗੁਰਪ੍ਰੀਤ ਘੁੱਗੀ ਦੀ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਦੋ-ਟੁੱਕ
ਅਦਾਕਾਰ ਗੁਰਪ੍ਰੀਤ ਘੁੱਗੀ ਦਾ ਸਾਫ ਤੌਰ ’ਤੇ ਕਹਿਣਾ ਹੈ ਕਿ ਉਹ ਚੜਦੀ ਕਲਾ ’ਚ ਹਨ। ਉਨ੍ਹਾਂ ਦੇ ਖਿਲਾਫ ਕੋਈ ਕੀ ਕਹਿ ਰਿਹਾ ਹੈ ਅਤੇ ਕੀ ਫੈਲਾ ਰਿਹਾ ਹੈ ਉਨ੍ਹਾਂ ਨੂੰ ਇਸ ਤੋਂ ਬਿਲਕੁੱਲ ਵੀ ਫਰਕ ਨਹੀਂ ਪੈ ਰਿਹਾ ਹੈ। ਲੋਕ ਉਨ੍ਹਾਂ ਦੇ ਸਹਾਰੇ ਚਰਚਾ ’ਚ ਆ ਗਏ ਹਨ। ਉਨ੍ਹਾਂ ਦੇ ਚਾਹਵਾਨਾਂ ਨੂੰ ਪਤਾ ਹੈ ਉਹ ਕਿਵੇਂ ਦੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਮੀਡੀਆ ਅਦਾਰਿਆਂ ਨੂੰ ਵੀ ਕਿਹਾ ਕਿ ਉਹ ਮੀਡੀਆ ਅਦਾਰਿਆਂ ਦੇ ਸ਼ੁਕਰ ਗੁਜਾਰ ਵੀ ਹਨ ਜਿਨ੍ਹਾਂ ਨੇ ਇਸ ਮਾਮਲੇ ਨੂੰ ਬਿਲਕੁੱਲ ਵੀ ਹਵਾ ਨਹੀਂ ਦਿੱਤੀ ਅਤੇ ਉਨ੍ਹਾਂ ਨੇ ਸਿੱਧਾ ਉਨ੍ਹਾਂ ਦੇ ਨਾਲ ਸੰਪਰਕ ਕੀਤਾ।
ਇਹ ਵੀ ਪੜ੍ਹੋ : Film on Operation Sindoor: ‘ਓਪਰੇਸ਼ਨ ਸਿੰਦੂਰ’ ’ਤੇ ਫਿਲਮ ਦਾ ਐਲਾਨ: ਕੇ.ਜੇ.ਐਸ. ਢਿੱਲੋਂ ਦੀ ਕਿਤਾਬ ’ਤੇ ਆਧਾਰਿਤ ਕਹਾਣੀ
- PTC NEWS