ਬੱਕਰੇ ਨੂੰ ਲੈ ਕੇ ਕਸੂਤੀ ਫਸੀ ਲੁਧਿਆਣਾ ਟ੍ਰੈਫਿਕ ਪੁਲਿਸ, ਵੇਖੋ ਵੀਡੀਓ
Punjab News: ਤੁਸੀਂ ਟ੍ਰੈਫਿਕ ਪੁਲਿਸ ਨੂੰ ਅਕਸਰ ਸੜਕਾਂ 'ਤੇ ਗੱਡੀਆਂ ਦੇ ਕਾਗਜ਼ਾਤ ਚੈੱਕ ਕਰਦੇ ਹੋਏ ਦੇਖਿਆ ਹੋਵੇਗਾ, ਜਾ ਤੁਹਾਡੇ ਕੋਲ ਕਾਗਜ਼ ਨਹੀਂ ਹੁੰਦੇ ਜਾਂ ਹੈਲਮਟ ਨਹੀਂ ਪਾਇਆ ਹੁੰਦਾ ਜਾਂ ਫਿਰ ਡਰਾਈਵਿੰਗ ਲਾਇਸੰਸ ਨਹੀਂ ਹੁੰਦਾ ਤਾਂ ਪੁਲਿਸ ਤੁਹਾਡਾ ਚਲਾਨ ਕਰਦੀ ਹੈ,, ਪਰ ਹੁਣ ਤੁਹਾਨੂੰ ਇੱਕ ਅਜਿਹੀ ਤਸਵੀਰ ਦਿਖਾਉਣ ਜਾ ਰਹੇ ਹਾਂ ਜਿਹੜੀ ਤਸਵੀਰ ਦੇ ਵਿੱਚ ਨਾ ਤਾਂ ਟ੍ਰੈਫਿਕ ਪੁਲਿਸ ਕਾਗਜ਼ਾਤ ਚੈੱਕ ਕਰ ਰਹੀਂ ਹੈ, ਨਾ ਹੀ ਚਲਾਨ ਕੱਟ ਰਹੀ ਹੈ।
ਲੁਧਿਆਣਾ ਟ੍ਰੈਫਿਕ ਪੁਲਿਸ ਇੱਕ ਬੱਕਰੇ ਨੂੰ ਲੈ ਕੇ ਕਸੂਤੀ ਫਸ ਗਈ, ਜੀ ਹਾਂ ਖਬਰ ਲੁਧਿਆਣਾ ਤੋਂ ਹੈ, ਜਿੱਥੇ ਟਰੈਫਿਕ ਪੁਲਿਸ ਦੇ ਸਾਹਮਣੇ ਦੋ ਲੋਕ ਬੱਕਰੇ ਨੂੰ ਲੈ ਕੇ ਲੜ ਰਹੇ ਹਨ।
ਦੋਵੇਂ ਕਹਿ ਰਹੇ ਸੀ ਕਿ ਬੱਕਰਾ ਮੇਰਾ ਦੂਜਾ ਆਖਦਾ ਸੀ ਕਿ ਮੇਰਾ,, ਬਾਅਦ 'ਚ ਟ੍ਰੈਫਿਕ ਪੁਲਿਸ ਦੇ ਕੋਲ ਦੋਵੇਂ ਗਏ ਤਾਂ ਟ੍ਰੈਫਿਕ ਪੁਲਿਸ ਨੇ ਆਪਣੇ ਟ੍ਰੈਫਿਕ ਬੂਥ ਦੇ ਨਾਲ ਬੱਕਰੇ ਨੂੰ ਇੱਕ ਦਰਖ਼ਤ ਦੇ ਨਾਲ ਬੰਨ ਦਿੱਤਾ, ਟਰੈਫਿਕ ਪੁਲਿਸ ਨੇ ਦੋਹਾਂ ਨੂੰ ਕਿਹਾ ਕਿ ਕਾਗਜ਼ਾਤ ਦਿਖਾਓ ਕੋਈ ਬਿੱਲ ਦਿਖਾਓ ਜਿਹੜੀ ਮੰਡੀ ਤੋਂ ਬੱਕਰਾ ਲੈ ਕੇ ਆਏ, ਉੱਥੋ ਦੇ ਖਰੀਦ ਕਾਗਜ਼ ਦਿਖਾਓ,, ਪੁਲਿਸ ਅਧਿਕਾਰੀ ਨੇ ਕਿਹਾ ਕਿ ਬੱਕਰਾ ਉਸੇ ਨੂੰ ਮਿਲੇਗਾ ਜਿਹੜਾ ਸਾਰੇ ਕਾਗਜ਼ ਪੂਰੇ ਕਰੇਗਾ।
ਲੁਧਿਆਣਾ ਦੇ ਜਗਰਾਓਂ ਪੁੱਲ ਦੇ ਉੱਤੇ ਟਰੈਫਿਕ ਬੂਥ ਦੇ ਨਾਲ ਟਰੈਫਿਕ ਪੁਲਿਸ ਨੇ ਬੱਕਰੇ ਨੂੰ ਬੰਨ ਕੇ ਰੱਖਿਆ ਹੋਇਆ, ਤੇ ਹੁਣ ਬੱਕਰਾ ਇੰਤਜ਼ਾਰ ਕਰ ਰਿਹਾ ਕਿ ਕਿਹੜਾ ਮਾਲਕ ਉਸ ਨੂੰ ਛੁੜਾ ਕੇ ਲੈ ਕੇ ਜਾਵੇਗਾ।
- PTC NEWS