Ludhiana Water Sample Failed : 60 ਤੋਂ ਵੱਧ ਸਰਕਾਰੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਫੇਲ੍ਹ; ਹੁਣ ਨਿੱਜੀ ਸਕੂਲਾਂ ਦੇ ਵੀ ਲਏ ਜਾਣਗੇ ਸੈਂਪਲ
Ludhiana Water Sample Failed : ਲੁਧਿਆਣਾ ਵਿੱਚ 992 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚੋਂ 63 ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਨਮੂਨੇ ਫੇਲ੍ਹ ਪਾਏ ਗਏ ਹਨ। ਬੀਤੇ ਦਿਨੀਂ ਸਿਹਤ ਵਿਭਾਗ ਵੱਲੋਂ ਲਏ ਗਏ ਨਮੂਨਿਆਂ ਦੇ ਵਿੱਚ ਇਹ ਖੁਲਾਸਾ ਹੋਇਆ। ਇਸ ਨੂੰ ਲੈ ਕੇ ਹੁਣ ਜ਼ਿਲਾ ਸਿੱਖਿਆ ਅਫਸਰ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਿਕ ਜਿਹੜੇ ਸਕੂਲਾਂ ਦੇ ਪਾਣੀ ਦੇ ਸੈਂਪਲ ਫੇਲ੍ਹ ਆਏ ਹਨ। ਉਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਕੁਹਾੜਾ, ਲੱਕੜ ਬਾਜ਼ਾਰ, ਸਨੇਤ, ਢੰਡਾਰੀ ਖੁਰਦ, ਹਸਨਪੁਰ, ਸਲੇਮ ਟਾਬਰੀ, ਜਸੋਵਾਲ, ਲਾਡੋਵਾਲ ਅਤੇ ਹੋਰ ਕੁਝ ਸਕੂਲ ਸ਼ਾਮਿਲ ਹਨ। ਇਸ ਦੀ ਜਾਣਕਾਰੀ ਪ੍ਰਾਈਮਰੀ ਜ਼ਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ ਨੇ ਸਾਂਝੀ ਕੀਤੀ ਹੈ।
ਰਵਿੰਦਰ ਕੌਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਪਾਣੀ ਦੇ ਸੈਂਪਲ ਸਕੂਲਾਂ ਵਿੱਚੋਂ ਲਏ ਜਾਂਦੇ ਹਨ ਉਹਨਾਂ ਵਿੱਚੋਂ 63 ਸਕੂਲਾਂ ਦੇ ਸੈਂਪਲ ਫੇਲ ਆਏ ਹਨ ਉਹਨਾਂ ਕਿਹਾ ਕਿ ਅਸੀਂ ਇਹਨਾਂ ਸਕੂਲਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ ਕਿ ਉਹ ਲੋੜੀਂਦੇ ਪ੍ਰਬੰਧ ਕਰਨ ਉਨ੍ਹਾਂ ਦੱਸਿਆ ਕਿ ਅਸੀਂ ਲਗਾਤਾਰ ਸਕੂਲਾਂ ਦੇ ਵਿੱਚ ਫਿਲਟਰ ਵੀ ਲਗਵਾ ਰਹੇ ਹਨ ਅਤੇ ਜਿਹੜੇ ਸਕੂਲਾਂ ਦੇ ਵਿੱਚ ਹਾਲੇ ਤੱਕ ਫਿਲਟਰ ਨਹੀਂ ਲੱਗੇ ਉਹਨਾਂ ਦੇ ਵਿੱਚ ਵੀ ਇਸ ਸਬੰਧੀ ਕੰਮ ਕੀਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਸਾਡਾ ਉਦੇਸ਼ ਹੈ ਕਿ ਸਕੂਲਾਂ ਦੇ ਵਿੱਚ ਬੱਚੇ ਸਾਫ ਸੁਥਰਾ ਪਾਣੀ ਪੀਣ।
ਉਨ੍ਹਾਂ ਇਹ ਵੀ ਕਿਹਾ ਕਿ ਕਈ ਵਾਰ ਸੈਂਪਲ ਲੈਣ ਲੱਗੇ ਗਲਤੀ ਹੋਣ ਕਰਕੇ ਵੀ ਲੈੱਬ ਵਿੱਚ ਟੈਸਟ ਦੇ ਦੌਰਾਨ ਨਮੂਨੇ ਫੇਲ੍ਹ ਪਾਏ ਜਾਂਦੇ ਹਨ। ਉਹਨਾਂ ਕਿਹਾ ਕਿ ਅਸੀਂ ਇਸ ਸਬੰਧੀ ਬਕਾਇਦਾ ਜਾਂਚ ਕਰ ਰਹੇ ਹਨ ਇਸ ਦੇ ਨਾਲ ਹੀ ਹੋਰ ਵਾਟਰ ਅਤੇ ਸੈਨੀਟੇਸ਼ਨ ਵਿਭਾਗ ਨਗਰ ਨਿਗਮ ਲੁਧਿਆਣਾ ਵੀ ਕੰਮ ਕਰ ਰਿਹਾ ਹੈ।
- PTC NEWS