Mahie Gill marriage: 'ਦੇਵ ਡੀ' ਫੇਮ ਮਾਹੀ ਗਿੱਲ ਨੇ ਕਰ ਲਿਆ ਹੈ ਵਿਆਹ, ਜਾਣੋ ਕੌਣ ਹੈ ਅਦਾਕਾਰਾ ਦਾ ਪਤੀ
Mahie Gill marriage: ਬਾਲੀਵੁੱਡ ਅਦਾਕਾਰ ਮਾਹੀ ਗਿੱਲ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਲਈ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਦੱਸ ਦਈਏ ਕਿ ਮਾਹੀ ਗਿੱਲ ਫਿਲਮ ਇੰਡਸਟਰੀ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੀ ਹੈ। ਉੱਥੇ ਹੀ ਹੁਣ ਇਹ ਖ਼ਬਰਾਂ ਸਾਹਮਣੇ ਆ ਰਹੀ ਹੈ ਕਿ ਮਾਹੀ ਗਿੱਲ ਨੇ ਗੁਪਚੁੱਪ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ।
ਮਾਹੀ ਗਿੱਲ ਨੇ ਕੀਤਾ ਦੂਜਾ ਵਿਆਹ !
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਾਹੀ ਗਿੱਲ ਨੇ ਗੁਪਚੁੱਪ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ। ਮਾਹੀ ਦਾ ਵਿਆਹ ਅਭਿਨੇਤਾ ਰਵੀ ਕੇਸਰ ਨਾਲ ਹੋਇਆ ਹੈ। ਦੱਸ ਦਈਏ ਕਿ ਦੋਵਾਂ ਨੂੰ ਸਾਲ 2019 'ਚ ਡਿਜੀਟਲ ਸੀਰੀਜ਼ 'ਫਿਕਸਰ' 'ਚ ਇੱਕਠੇ ਦੇਖਿਆ ਗਿਆ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਾਹੀ ਨੇ ਆਪਣੇ ਵਿਆਹ ਦੀ ਗੱਲ ਦੀ ਪੁਸ਼ਟੀ ਵੀ ਕੀਤੀ ਹੈ।
ਇਸ ਤਰ੍ਹਾਂ ਦੀ ਰਹੀ ਸੀ ਮਾਹੀ ਗਿੱਲ ਦੀ ਵਿਆਹੁਤਾ ਜਿੰਦਗੀ
ਦੱਸ ਦਈਏ ਕਿ ਮਾਹੀ ਗਿੱਲ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਸ ਦਾ ਵਿਆਹ ਬਹੁਤ ਛੋਟੀ ਉਮਰ 'ਚ ਹੋ ਗਿਆ ਸੀ। ਉਸ ਸਮੇਂ ਉਹ ਇੰਨੀ ਸਮਝਦਾਰ ਨਹੀਂ ਸੀ ਅਤੇ ਉਨ੍ਹਾਂ ਦਾ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਉਸਦੇ ਪਹਿਲੇ ਵਿਆਹ ਤੋਂ ਉਸਦੀ ਇੱਕ ਧੀ ਵੇਰੋਨਿਕਾ ਹੈ।
ਮਾਹੀ ਗਿੱਲ ਦਾ ਵਰਕ ਫਰੰਟ
ਉੱਥੇ ਹੀ ਜੇਕਰ ਅਦਾਕਾਰਾ ਦੇ ਵਰਕ ਵਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਦੇਵ ਡੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪਰਦੇ 'ਤੇ ਇਕ ਤੋਂ ਵਧ ਕੇ ਇਕ ਕਿਰਦਾਰ ਨਿਭਾਏ। ਹਾਲਾਂਕਿ ਅਦਾਕਾਰਾ ਲੰਬੇ ਸਮੇਂ ਤੋਂ ਪਰਦੇ ਤੋਂ ਦੂਰ ਹੈ। ਇਸ ਦੇ ਨਾਲ ਹੀ ਅਦਾਕਾਰਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ: Shyam Rangeela: PM ਮੋਦੀ ਦੀ ਨਕਲ ਕਰਨਾ ਸਿਆਮ ਰੰਗੀਲਾ ਨੂੰ ਪਿਆ ਭਾਰੀ, ਜੰਗਲਾਤ ਵਿਭਾਗ ਨੇ ਭੇਜਿਆ ਨੋਟਿਸ
- PTC NEWS