ਕੈਨੇਡਾ ’ਚ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ’ਤੇ ਫਾਇਰਿੰਗ ਦਾ ਮਾਮਲੇ ’ਚ ਵੱਡੀ ਅਪਡੇਟ, ਦੋਸ਼ੀ ਨੂੰ ਸੁਣਾਈ ਗਈ ਸਜ਼ਾ
ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ’ਤੇ ਪਿਛਲੇ ਸਾਲ ਵੈਨਕੂਵਰ ਆਈਲੈਂਡ ’ਚ ਫਾਇਰਿੰਗ ਕੀਤੀ ਗਈ ਸੀ। ਇਸ ਮਾਮਲੇ ’ਚ ਕੈਨੇਡਾ ਦਾ ਅਦਾਲਤ ਨੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਕੋਰਟ ਨੇ 26 ਸਾਲਾ ਅਬਜੀਤ ਕਿੰਗਰਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੱਸ ਦਈਏ ਕਿ ਕੈਨੇਡਾ ਦੀ ਅਦਾਲਤ ਵੱਲੋਂ ਮੁਲਜ਼ਮ ਅਬਜੀਤ ਕਿੰਗਰਾ ਨੂੰ 6 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਵੱਲੋਂ ਉਕਤ ਮੁਲਜ਼ਮ ਨੂੰ ਓਂਟਾਰੀਓ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੱਸ ਦਈਏ ਕਿ ਗਾਇਕ ਏਪੀ ਢਿੱਲੋਂ ਦਾ ਘਰ ਜੋ ਕਿ ਕੈਨੇਡਾ ਦੇ ਵਿਕਟੋਰੀਆ ਦੇ ਪੱਛਮ ਵੱਲ ਕੋਲਵੁਡ ਇਲਾਕੇ ‘ਚ ਸਥਿਤ ਹੈ,‘ਤੇ 2 ਸਤੰਬਰ, 2024 ਦੀ ਸਵੇਰ ਨੂੰ ਦਰਜਨਾਂ ਗੋਲੀਆਂ ਚਲਾਈਆਂ ਗਈਆਂ ਸੀ। ਘਰ ਦੇ ਬਾਹਰ ਖੜ੍ਹੀਆਂ ਦੋ ਗੱਡੀਆਂ ਨੂੰ ਵੀ ਅੱਗ ਲਾ ਦਿੱਤੀ ਗਈ ਸੀ।
ਦੱਸਣਯੋਗ ਹੈ ਕਿ ਗਾਇਕ ਦੇ ਘਰ ’ਤੇ ਹਮਲੇ ਦੇ ਤਕਰੀਬਨ ਦੋ ਮਹੀਨੇ ਬਾਅਦ, ਵਿਨੀਪੈਗ ਦੇ ਅਬਜੀਤ ਕਿੰਗਰਾ ਨੂੰ ਓਂਟਾਰੀਓ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਹਫ਼ਤੇ, ਬੀ.ਸੀ. ਦੀ ਅਦਾਲਤ ਨੇ ਕਿੰਗਰਾ ਨੂੰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਲਈ ਅੱਗ ਲਗਾਉਣ ਅਤੇ ਕਿਸੇ ਦੀ ਸੁਰੱਖਿਆ ਦੀ ਪਰਵਾਹ ਕੀਤੇ ਬਿਨਾਂ ਜਾਂ ਜਾਣ-ਬੁੱਝ ਕੇ ਬੰਦੂਕ ਚਲਾਉਣ ਦੇ ਇਲਜ਼ਾਮਾਂ ‘ਚ ਦੋਸ਼ੀ ਕਰਾਰ ਦਿੱਤਾ ਸੀ।
ਇਹ ਵੀ ਪੜ੍ਹੋ : Weather Update In Punjab : ਅਗਲੇ ਪੰਜ ਦਿਨਾਂ ਲਈ ਪੰਜਾਬ ’ਚ ਮੌਸਮ ਨੂੰ ਲੈ ਕੇ ਵੱਡਾ ਅਲਰਟ !
- PTC NEWS