Sat, Jun 21, 2025
Whatsapp

Amritsar News : ਵਿਅਕਤੀ ਨੇ ਆਪਣੀ ਬੇਟੀ ਅਤੇ ਉਸਦੇ ਪ੍ਰੇਮੀ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ , ਲਵ ਮੈਰਿਜ ਕਰਵਾਉਣ ਲਈ ਗਏ ਸੀ ਅਦਾਲਤ

Amritsar News : ਅੰਮ੍ਰਿਤਸਰ 'ਚ ਇੱਕ ਵਿਅਕਤੀ ਨੇ ਆਪਣੀ ਧੀ ਅਤੇ ਉਸਦੇ ਪ੍ਰੇਮੀ 'ਤੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਸ਼ੱਕ ਹੈ ਕਿ ਪਹਿਲਾਂ ਪ੍ਰੇਮੀਆਂ ਨੂੰ ਕਰੰਟ ਲਗਾਇਆ ਗਿਆ ਅਤੇ ਫਿਰ ਅੱਧਮਰਿਆ ਕਰਕੇ ਦੋਵਾਂ ਨੂੰ ਤੇਜ਼ਧਾਰ ਹਥਿਆਰ ਨਾਲ ਕੱਟ ਦਿੱਤਾ ਗਿਆ। ਦੋਹਰੇ ਕਤਲ ਤੋਂ ਬਾਅਦ ਲੜਕੀ ਦੇ ਪਿਤਾ ਨੇ ਖੁਦ ਪੁਲਿਸ ਸਟੇਸ਼ਨ ਜਾ ਕੇ ਆਤਮ ਸਮਰਪਣ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਜੋਬਨਦੀਪ ਸਿੰਘ (24) ਅਤੇ ਸੁਖਪ੍ਰੀਤ ਕੌਰ ਵਜੋਂ ਹੋਈ ਹੈ

Reported by:  PTC News Desk  Edited by:  Shanker Badra -- June 04th 2025 01:21 PM
Amritsar News : ਵਿਅਕਤੀ ਨੇ ਆਪਣੀ ਬੇਟੀ ਅਤੇ ਉਸਦੇ ਪ੍ਰੇਮੀ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ , ਲਵ ਮੈਰਿਜ ਕਰਵਾਉਣ ਲਈ ਗਏ ਸੀ ਅਦਾਲਤ

Amritsar News : ਵਿਅਕਤੀ ਨੇ ਆਪਣੀ ਬੇਟੀ ਅਤੇ ਉਸਦੇ ਪ੍ਰੇਮੀ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ , ਲਵ ਮੈਰਿਜ ਕਰਵਾਉਣ ਲਈ ਗਏ ਸੀ ਅਦਾਲਤ

Amritsar News : ਅੰਮ੍ਰਿਤਸਰ 'ਚ ਇੱਕ ਵਿਅਕਤੀ ਨੇ ਆਪਣੀ ਧੀ ਅਤੇ ਉਸਦੇ ਪ੍ਰੇਮੀ 'ਤੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਸ਼ੱਕ ਹੈ ਕਿ ਪਹਿਲਾਂ ਪ੍ਰੇਮੀਆਂ ਨੂੰ ਕਰੰਟ ਲਗਾਇਆ ਗਿਆ ਅਤੇ ਫਿਰ ਅੱਧਮਰਿਆ ਕਰਕੇ ਦੋਵਾਂ ਨੂੰ ਤੇਜ਼ਧਾਰ ਹਥਿਆਰ ਨਾਲ ਕੱਟ ਦਿੱਤਾ ਗਿਆ। ਦੋਹਰੇ ਕਤਲ ਤੋਂ ਬਾਅਦ ਲੜਕੀ ਦੇ ਪਿਤਾ ਨੇ ਖੁਦ ਪੁਲਿਸ ਸਟੇਸ਼ਨ ਜਾ ਕੇ ਆਤਮ ਸਮਰਪਣ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਜੋਬਨਦੀਪ ਸਿੰਘ (24) ਅਤੇ ਸੁਖਪ੍ਰੀਤ ਕੌਰ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਪਿੰਡ ਬੋਪਾਰਾਏ ਬਾਜ ਸਿੰਘ ਦੀ ਰਹਿਣ ਵਾਲੀ ਲੜਕੀ ਸੁਖਪ੍ਰੀਤ ਕੌਰ ਦਾ ਪਿੰਡ ਕੱਕੜ ਦੇ ਰਹਿਣ ਵਾਲੇ ਜੋਬਨਦੀਪ ਸਿੰਘ (24) ਨਾਲ ਪ੍ਰੇਮ ਸਬੰਧ ਸਨ। ਦੋਵਾਂ ਦੇ ਘਰ ਨੇੜੇ ਹੀ ਹਨ। ਜੋਬਨਪ੍ਰੀਤ ਮਜ਼ਦੂਰੀ ਦਾ ਕੰਮ ਕਰਦਾ ਹੈ। ਆਰੋਪੀ ਪਿਤਾ ਨੇ ਕਿਹਾ ਹੈ ਕਿ ਉਸਨੇ ਆਪਣੀ ਇੱਜ਼ਤ ਖਾਤਿਰ ਦੋਵਾਂ ਦੀ ਹੱਤਿਆ ਕੀਤੀ ਹੈ। ਫਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਜਾਂਚ ਕਰ ਰਹੀ ਹੈ।


ਐਤਵਾਰ ਨੂੰ ਘਰੋਂ ਭੱਜ ਗਿਆ ਸੀ ਪ੍ਰੇਮੀ ਜੋੜਾ 

ਜੋਬਨਪ੍ਰੀਤ ਅਤੇ ਸੁਖਪ੍ਰੀਤ ਕੌਰ ਨੂੰ ਪਿਆਰ ਹੋ ਗਿਆ। ਦੋਵੇਂ ਐਤਵਾਰ ਨੂੰ ਘਰੋਂ ਭੱਜ ਗਏ ਸਨ। ਗੁਰਦਿਆਲ ਅਤੇ ਉਸਦਾ ਪਰਿਵਾਰ ਦੋਵਾਂ ਨੂੰ ਲੱਭ ਰਹੇ ਸਨ। ਸੋਮਵਾਰ ਨੂੰ ਦੋਵੇਂ ਵਿਆਹ ਕਰਵਾਉਣ ਲਈ ਅਦਾਲਤ ਗਏ ਸਨ। ਭੀੜ ਵਿੱਚ ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਉੱਥੇ ਦੇਖਿਆ ਅਤੇ ਸੁਖਪ੍ਰੀਤ ਦੇ ਪਰਿਵਾਰ ਨੂੰ ਸੂਚਿਤ ਕੀਤਾ।

ਸੁਖਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਗੱਲਾਂ 'ਚ ਲੈ ਕੇ ਵਿਆਹ ਕਰਵਾਉਣ ਦੀ ਗੱਲ ਕਹੀ। ਸਹਿਮਤੀ ਤੋਂ ਬਾਅਦ ਦੋਵੇਂ ਘਰ ਵਾਪਸ ਆ ਗਏ। ਘਰ ਵਿੱਚ ਦਾਖਲ ਹੁੰਦੇ ਹੀ ਗੁਰਦਿਆਲ ਸਿੰਘ ਨੇ ਦੋਵਾਂ ਨੂੰ ਫੜ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਗੁਰਦਿਆਲ ਨੇ ਪਹਿਲਾਂ ਦੋਵਾਂ ਨੂੰ ਕਰੰਟ ਲਗਾਇਆ ਅਤੇ ਫਿਰ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ। ਦੋਵਾਂ ਨੂੰ ਮਾਰਨ ਤੋਂ ਬਾਅਦ ਗੁਰਦਿਆਲ ਖੂਨ ਨਾਲ ਲੱਥਪੱਥ ਪੁਲਿਸ ਸਟੇਸ਼ਨ ਪਹੁੰਚਿਆ ਅਤੇ ਆਤਮ ਸਮਰਪਣ ਕਰ ਦਿੱਤਾ। 

ਜੋਬਨਦੀਪ ਸਿੰਘ ਅਤੇ ਗੁਰਦਿਆਲ ਸਿੰਘ ਦੋਵਾਂ ਦੇ ਘਰ ਨੇੜੇ ਹੀ ਹਨ। ਜੋਬਨਦੀਪ ਦਾ ਗੁਰਦਿਆਲ ਸਿੰਘ ਦੀ ਧੀ ਸੁਖਪ੍ਰੀਤ ਨਾਲ ਪ੍ਰੇਮ ਸਬੰਧ ਸੀ। ਜਦੋਂ ਗੁਰਦਿਆਲ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਘਰ ਵਿੱਚ ਦੋਵਾਂ ਦੀ ਹੱਤਿਆ ਕਰ ਦਿੱਤੀ। ਪਰਿਵਾਰ ਨੂੰ 1 ਜੂਨ ਨੂੰ ਉਨ੍ਹਾਂ ਦੇ ਪ੍ਰੇਮ ਸਬੰਧਾਂ ਬਾਰੇ ਪਤਾ ਲੱਗਾ। ਫਿਲਹਾਲ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਗੁਰਦਿਆਲ ਸਿੰਘ ਇਕੱਲਾ ਹੀ ਕਤਲ ਵਿੱਚ ਸ਼ਾਮਲ ਸੀ, ਫਿਰ ਵੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।

- PTC NEWS

Top News view more...

Latest News view more...

PTC NETWORK
PTC NETWORK