Thu, May 22, 2025
Whatsapp

Manish Sisodia Bail Hearing: ਕੋਰਟ ਨੇ ਜ਼ਮਾਨਤ ਦਾ ਫੈਸਲਾ 10 ਮਾਰਚ ਤੱਕ ਰੱਖਿਆ ਸੁਰੱਖਿਅਤ

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਰਾਹਤ ਮਿਲਦੇ ਹੋਏ ਨਜ਼ਰ ਨਹੀਂ ਆ ਰਹੀ ਹੈ। ਦੱਸ ਦਈਏ ਕਿ ਰਾਉਜ਼ ਐਵੇਨਿਊ ਕੋਰਟ ਨੇ ਮਨੀਸ਼ ਸਿਸੋਦੀਆ ਨੂੰ ਦੋ ਦਿਨ ਦੇ ਸੀਬੀਆਈ ਰਿਮਾਂਡ 'ਤੇ ਭੇਜ ਦਿੱਤਾ ਹੈ।

Reported by:  PTC News Desk  Edited by:  Aarti -- March 04th 2023 02:55 PM -- Updated: March 04th 2023 04:56 PM
Manish Sisodia Bail Hearing: ਕੋਰਟ ਨੇ ਜ਼ਮਾਨਤ ਦਾ ਫੈਸਲਾ 10 ਮਾਰਚ ਤੱਕ ਰੱਖਿਆ ਸੁਰੱਖਿਅਤ

Manish Sisodia Bail Hearing: ਕੋਰਟ ਨੇ ਜ਼ਮਾਨਤ ਦਾ ਫੈਸਲਾ 10 ਮਾਰਚ ਤੱਕ ਰੱਖਿਆ ਸੁਰੱਖਿਅਤ

Manish Sisodia Bail Hearing: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਰਾਹਤ ਮਿਲਦੇ ਹੋਏ ਨਜ਼ਰ ਨਹੀਂ ਆ ਰਹੀ ਹੈ।ਦੱਸ ਦਈਏ ਕਿ ਅੱਜ ਮਨੀਸ਼ ਸਿਸੋਦੀਆ ਨੂੰ ਰਾਉਜ਼ ਐਵੇਨਿਊ ਕੋਰਟ ਚ ਪੇਸ਼ ਕੀਤਾ ਗਿਆ ਹੈ। ਜਿੱਥੇ ਅਦਾਲਤ ਨੇ ਅੱਜ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 10 ਮਾਰਚ ਨੂੰ ਹੋਵੇਗੀ। 

ਦੱਸ ਦਈਏ ਕਿ ਸ਼ੁੱਕਰਵਾਰ ਨੂੰ ਸਿਸੋਦੀਆ ਨੇ ਹੇਠਲੀ ਅਦਾਲਤ 'ਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਇਸ ਪਟੀਸ਼ਨ ਵਿੱਚ ਉਨ੍ਹਾਂ ਲਿਖਿਆ ਸੀ ਕਿ ਉਨ੍ਹਾਂ ਨੇ ਸੀਬੀਆਈ ਜਾਂਚ ਵਿੱਚ ਸਹਿਯੋਗ ਕੀਤਾ ਹੈ। ਜਦੋਂ ਵੀ ਉਨ੍ਹਾਂ ਨੂੰ ਬੁਲਾਇਆ ਗਿਆ ਹੈ, ਉਹ ਆ ਗਏ ਹਨ। ਉਸ ਨੇ ਦਲੀਲ ਦਿੱਤੀ ਕਿ ਹੁਣ ਉਸ ਨੂੰ ਹਿਰਾਸਤ ਵਿਚ ਰੱਖਣ ਦਾ ਕੋਈ ਜਾਇਜ਼ ਕਾਰਨ ਨਹੀਂ ਹੈ ਕਿਉਂਕਿ ਸਾਰੀ ਰਿਕਵਰੀ ਸੀਬੀਆਈ ਨੇ ਕੀਤੀ ਹੈ।


ਕਾਬਿਲੇਗੌਰ ਹੈ ਕਿ ਸੀਬੀਆਈ ਨੇ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ 26 ਫਰਵਰੀ ਨੂੰ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੂੰ 27 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਸਿਸੋਦੀਆ ਦੀ ਸੀਬੀਆਈ ਨੂੰ 5 ਦਿਨ ਦੀ ਰਿਮਾਂਡ ਦਿੱਤੀ ਸੀ।

ਇਹ ਵੀ ਪੜ੍ਹੋ: Sikkim girl death : ਲੁੱਟਖੋਹ ਦੌਰਾਨ ਸਿੱਕਮ ਦੀ ਲੜਕੀ ਦੀ ਮੌਤ ਦਾ ਮਾਮਲਾ : ਇਕ ਲੁਟੇਰਾ ਪੁਲਿਸ ਅੜਿੱਕੇ

- PTC NEWS

Top News view more...

Latest News view more...

PTC NETWORK