Fri, Jun 20, 2025
Whatsapp

Sikh Man in America: ਅਮਰੀਕਾ ‘ਚ ਸਿੱਖ ਕਿਸਾਨ ਮਨਜੀਤ ਸਿੰਘ ਨੂੰ ਕਾਰਨੇਜੀ ਹੀਰੋ ਅਵਾਰਡ ਨਾਲ ਨਵਾਜਿਆ, ਜਾਣੋ ਕਿਵੇਂ ਹੋਈ ਸੀ ਮੌਤ

ਅਮਰੀਕਾ ‘ਚ ਸਾਲ 2020 ਵਿੱਚ ਕੈਲੀਫੋਰਨੀਆ ਵਿੱਚ ਇੱਕ 8 ਸਾਲ ਦੀ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਰਨ ਵਾਲੇ 31 ਸਾਲਾ ਸਿੱਖ ਕਿਸਾਨ ਨੂੰ ਕਾਰਨੇਗੀ ਹੀਰੋ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

Reported by:  PTC News Desk  Edited by:  Aarti -- July 22nd 2023 03:08 PM
Sikh Man in America:  ਅਮਰੀਕਾ ‘ਚ ਸਿੱਖ ਕਿਸਾਨ ਮਨਜੀਤ ਸਿੰਘ ਨੂੰ ਕਾਰਨੇਜੀ ਹੀਰੋ ਅਵਾਰਡ ਨਾਲ ਨਵਾਜਿਆ, ਜਾਣੋ ਕਿਵੇਂ ਹੋਈ ਸੀ ਮੌਤ

Sikh Man in America: ਅਮਰੀਕਾ ‘ਚ ਸਿੱਖ ਕਿਸਾਨ ਮਨਜੀਤ ਸਿੰਘ ਨੂੰ ਕਾਰਨੇਜੀ ਹੀਰੋ ਅਵਾਰਡ ਨਾਲ ਨਵਾਜਿਆ, ਜਾਣੋ ਕਿਵੇਂ ਹੋਈ ਸੀ ਮੌਤ

Sikh Man in America: ਅਮਰੀਕਾ ‘ਚ ਸਾਲ 2020 ਵਿੱਚ ਕੈਲੀਫੋਰਨੀਆ ਵਿੱਚ ਇੱਕ 8 ਸਾਲ ਦੀ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਰਨ ਵਾਲੇ 31 ਸਾਲਾ ਸਿੱਖ ਕਿਸਾਨ ਨੂੰ ਕਾਰਨੇਗੀ ਹੀਰੋ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਦੱਸ ਦਈਏ ਕਿ 5 ਅਗਸਤ, 2020 ਨੂੰ, ਫਰਿਜ਼ਨੋ ਦੇ ਮਨਜੀਤ ਸਿੰਘ ਦੀ ਰੀਡਲੇ ਵਿੱਚ ਕਿੰਗਜ਼ ਰਿਵਰ ਤੋਂ ਸਮੰਥਾ ਕਰੂਜ਼ ਪੇਡਰੋ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਮੌਤ ਹੋ ਗਈ ਸੀ।

ਦੱਸ ਦਈਏ ਕਿ ਪੇਡਰੋ ਨੂੰ ਤੈਰਨ ਲਈ ਸੰਘਰਸ਼ ਕਰਨਾ ਪਿਆ ਕਿਉਂਕਿ ਉਹ ਨਦੀ ਵਿੱਚ ਖੇਡ ਰਹੇ ਬੱਚਿਆਂ ਦੇ ਇੱਕ ਸਮੂਹ ਤੋਂ ਵੱਖ ਹੋ ਗਿਆ ਸੀ ਅਤੇ ਤੇਜ਼ ਵਹਾਅ ਉਸ ਨੂੰ ਹੇਠਾਂ ਨੂੰ ਵਹਾ ਲੈ ਗਈ। 


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਤੈਰਨਾ ਨਾ ਜਾਣਦੇ ਹੋਣ ਦੇ ਬਾਵਜੂਦ ਵੀ ਮਨਜੀਤ ਸਿੰਘ ਬੱਚੀ ਨੂੰ ਬਚਾਉਣ ਲਈ ਨਦੀ ਵਿੱਚ ਵੜ ਗਏ। ਲੜਕੀ ਨੂੰ ਬਚਾਉਣ ਲਈ ਉਨ੍ਹਾਂ ਨੇ ਆਪਣੀ ਪੱਗ ਲਾਹ ਦਿੱਤੀ ਅਤੇ ਉਸਦੀ ਮਦਦ ਲਈ ਡੂੰਘੇ ਪਾਣੀ ਵਿੱਚ ਚਲਾ ਗਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਹ ਪਾਣੀ ਵਿੱਚ ਡੁੱਬ ਗਿਆ। ਇਸ ਦੌਰਾਨ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਨਹੀਂ ਦੇਖਿਆ ਜਿਸ ਕਾਰਨ ਉਨ੍ਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ। 

ਦੂਜੇ ਪਾਸੇ ਪੇਡਰੋ ਨੂੰ ਇੱਕ ਆਦਮੀ ਨੇ ਲੱਭ ਲਿਆ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਛੇ ਦਿਨਾਂ ਬਾਅਦ ਉਸਦੀ ਮੌਤ ਹੋ ਗਈ। ਮਨਜੀਤ ਸਿੰਘ ਨੂੰ ਬਿਨਾਂ ਕਿਸੇ ਪ੍ਰਤੀਕਿਰਿਆ ਦੇ ਦਰਿਆ ਵਿੱਚੋਂ ਕੱਢ ਕੇ ਕਿਨਾਰੇ ਲਿਆਂਦਾ ਗਿਆ। ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਸਮੇਂ ਤੱਕ ਸਿੱਖ ਵਿਅਕਤੀ ਦੀ ਮੌਤ ਹੋ ਚੁੱਕੀ ਸੀ। 

ਆਓ ਜਾਣਦੇ ਹਾਂ ਕਾਰਨੇਗੀ ਮੈਡਲ ਬਾਰੇ 

ਕਾਬਿਲੇਗੌਰ ਹੈ ਕਿ ਕਾਰਨੇਗੀ ਮੈਡਲ ਅਮਰੀਕਾ ਅਤੇ ਕੈਨੇਡਾ ਵਿੱਚ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਦੂਜਿਆਂ ਦੀ ਜਾਨ ਬਚਾਉਣ ਜਾਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਂਦੇ ਹਨ। 1904 ਵਿੱਚ ਪਿਟਸਬਰਗ-ਅਧਾਰਤ ਫੰਡ ਦੀ ਸਥਾਪਨਾ ਤੋਂ ਬਾਅਦ, 10,371 ਵਿਅਕਤੀਆਂ ਨੂੰ ਕਾਰਨੇਗੀ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। 

- PTC NEWS

Top News view more...

Latest News view more...

PTC NETWORK