Mankirt Aulakh ਨੇ ਹੜ੍ਹ ਪ੍ਰਭਾਵਤਾਂ ਦੀ ਮਦਦ ਲਈ ਦਿੱਤੇ ਟਰੈਕਟਰ, ਗੁ: ਸ੍ਰੀ ਬੇਰ ਸਾਹਿਬ ਵਿਖੇ ਸਰਹਾਲੀ ਵਾਲੇ ਸੰਤਾਂ ਨੂੰ ਸੌਂਪੀਆਂ ਚਾਬੀਆਂ
Mankirt Aulakh Flood Relief : ਪੰਜਾਬੀ ਗਾਇਕ ਮਨਕੀਰਤ ਔਲਖ ਨੇ ਅੱਜ ਆਪਣੇ ਜਨਮਦਿਨ 'ਤੇ ਹੜ੍ਹ ਪੀੜਤਾਂ ਦੀ ਮਦਦ ਕਰਕੇ ਹੜ੍ਹ ਪ੍ਰਭਾਵਤਾਂ ਦੀ ਮਦਦ ਲਈ ਦਿਲ ਖੋਲ੍ਹਿਆ ਹੈ। ਉਨ੍ਹਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਸੁਲਤਾਨਪੁਰ ਲੋਧੀ (Sultanpur Lodhi) ਵਿੱਚ 21 ਸੋਨਾਲੀਕਾ ਟਰੈਕਟਰ ਦਾਨ (Tractors Donates) ਕੀਤੇ।
100 ਟਰੈਕਟਰਾਂ ਦਾ ਕੀਤਾ ਸੀ ਵਾਅਦਾ
ਜ਼ਿਕਰਯੋਗ ਹੈ ਕਿ ਮਨਕੀਰਤ ਔਲਖ ਨੇ ਪਹਿਲਾਂ 100 ਟਰੈਕਟਰ ਦਾਨ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਪਹਿਲਾਂ 20 ਟਰੈਕਟਰ ਦਾਨ ਕੀਤੇ ਸਨ, ਅਤੇ ਹੁਣ, ਆਪਣੇ ਜਨਮਦਿਨ 'ਤੇ, ਉਨ੍ਹਾਂ ਨੇ 21 ਟਰੈਕਟਰ ਦਾਨ ਕਰਕੇ ਇਸ ਨੇਕ ਕਾਰਜ ਨੂੰ ਇੱਕ ਕਦਮ ਹੋਰ ਅੱਗੇ ਵਧਾਇਆ ਹੈ। ਹਰੇਕ ਟਰੈਕਟਰ 'ਤੇ "ਟੀਮ ਮਨਕੀਰਤ ਔਲਖ" ਲਿਖਿਆ ਦੇਖਿਆ ਜਾ ਸਕਦਾ ਹੈ।
ਮਨਕੀਰਤ ਔਲਖ ਇਸ ਮੌਕੇ ਪਹਿਲਾਂ ਜਨਮ ਦਿਨ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਣ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਸਰਹਾਲੀ ਵਾਲੇ ਸੰਤਾਂ ਨੂੰ 10 ਟਰੈਕਟਰਾਂ ਦੀਆਂ ਚਾਬੀਆਂ ਸੌਂਪੀਆਂ, ਤਾਂ ਜੋ ਹੜ੍ਹ ਪ੍ਰਭਾਵਤਾਂ ਦੀਆਂ ਜ਼ਮੀਨਾਂ ਨੂੰ ਪੱਧਰਾਂ ਕਰਨ ਅਤੇ ਮਿੱਟੀ-ਰੇਤਾ ਚੁੱਕਣ ਲਈ ਮਦਦ ਮਿਲ ਸਕੇ।
ਇਸ ਮੌਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ ਵਿਖੇ ਨਤਮਸਤਕ ਹੁੰਦੇ ਹੋਏ ਮਨਕੀਰਤ ਔਲਖ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ 'ਤੇ ਗੁਰਦੁਆਰਾ ਸਾਹਿਬ ਦੇ ਵਿੱਚ ਰਾਜਵੀਰ ਜਵੰਦਾ ਦੀ ਸਿਹਤਯਾਬੀ ਲਈ ਵੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ਼ਰਧਾਲੂ ਸੰਗਤਾਂ ਤੇ ਬਾਬਾ ਹਾਕਮ ਸਿੰਘ ਜੀ ਵੀ ਹਾਜ਼ਰ ਸਨ।
ਇਸ ਮੌਕੇ ਗਾਇਕ ਨੇ ਕਿਹਾ, "ਮਨਕੀਰਤ ਔਲਖ ਜੀ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਰਾਜਵੀਰ ਜਵੰਦਾ ਜੀ ਨੂੰ ਚੰਗੀ ਸਿਹਤ ਮਿਲੇ, ਇਹ ਵੱਡੀ ਸੌਭਾਗੇ ਵਾਲੀ ਗੱਲ ਹੈ।" ਉਨ੍ਹਾਂ ਕਿਹਾ ਕਿ ਜਨਮ ਦਿਨ ਦੇ ਮੌਕੇ ਉਹ ਲੋਕਾਂ ਦੀ ਸੇਵਾ ਨੂੰ ਹੀ ਆਪਣਾ ਅਸਲੀ ਤੋਹਫ਼ਾ ਮੰਨਦੇ ਹਨ।
ਗਰੀਬ ਪਰਿਵਾਰ ਦੇ ਘਰ ਦੀ ਰੱਖੀ ਨੀਂਹ
ਹੜ੍ਹਾਂ ਦੌਰਾਨ ਬਿਆਸ ਦਰਿਆ ਦੀ ਚਪੇਟ ਵਿੱਚ ਆਏ ਇੱਕ ਗਰੀਬ ਪਰਿਵਾਰ ਦਾ ਘਰ ਬਣਾਉਣ ਲਈ ਵੀ ਮਨਕੀਰਤ ਔਲਖ ਅੱਗੇ ਆਏ ਅਤੇਘਰ ਦਾ ਨੀਹ ਪੱਥਰ ਰੱਖਿਆ। ਸੰਪਰਦਾ ਸਰਹਾਲੀ ਵਾਲੇ ਸੰਤ ਬਾਬਾ ਹਾਕਮ ਸਿੰਘ ਜੀ ਤੇ ਉਹਨਾਂ ਵੱਲੋਂ ਇਹ ਘਰ ਬਣਾ ਕੇ ਦਿੱਤਾ ਜਾਵੇਗਾ, ਜਿਹੜਾ ਘਰ ਬਿਆਸ ਦਰਿਆ ਰੋੜ ਕੇ ਲੈ ਗਿਆ ਸੀ।
- PTC NEWS