ਪੰਜਾਬ ਤੋਂ ਚੱਲਣ ਵਾਲੀਆਂ ਕਈ ਟਰੇਨਾਂ ਪ੍ਰਭਾਵਿਤ, ਰੇਲ ਆਵਾਜਾਈ 'ਚ ਵਿਘਨ ਪੈਣ ਕਾਰਨ ਯਾਤਰੀ ਹੋਏ ਪਰੇਸ਼ਾਨ
ਪੰਜਾਬ ਵਿੱਚ ਰੇਲ ਆਵਾਜਾਈ ਵਿੱਚ ਵਿਘਨ ਪੈਣ ਕਾਰਨ ਸੂਬੇ ਵਿੱਚ ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਇਹ ਸਿਲਸਿਲਾ ਅਗਲੇ ਹਫ਼ਤੇ ਤੱਕ ਜਾਰੀ ਰਹੇਗਾ। ਉਕਤ ਰੋਕ ਕਾਰਨ ਜਲੰਧਰ ਅਤੇ ਜਲੰਧਰ ਕੈਂਟ ਤੋਂ ਚੱਲਣ ਵਾਲੀਆਂ ਕਰੀਬ 22 ਰੇਲ ਗੱਡੀਆਂ ਪ੍ਰਭਾਵਿਤ ਹੋਣਗੀਆਂ। ਇਸ ਵਿੱਚ ਕਈ ਵੱਡੀਆਂ ਟਰੇਨਾਂ ਦੇ ਨਾਂ ਸ਼ਾਮਲ ਹਨ।
ਸ਼ਾਨ-ਏ-ਪੰਜਾਬ, ਨੰਗਲ ਡੈਮ, ਦਿੱਲੀ ਸੁਪਰਫਾਸਟ ਅਤੇ ਹੋਰ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਰਬੱਤ ਦਾ ਭਲਾ ਐਕਸਪ੍ਰੈਸ ਦਾ ਰੂਟ ਮੋੜ ਦਿੱਤਾ ਗਿਆ ਹੈ। ਜਿਸ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਟਰੇਨਾਂ ਪਿਛਲੇ ਮੰਗਲਵਾਰ ਤੋਂ ਪ੍ਰਭਾਵਿਤ ਹੋਈਆਂ ਹਨ।
27 ਅਗਸਤ ਤੱਕ ਲੁਧਿਆਣਾ ਛੇਹਰਟਾ ਮੇਮੂ 04591-92, ਦਿੱਲੀ ਸੁਪਰਫਾਸਟ ਐਕਸਪ੍ਰੈਸ 22430 ਅਤੇ 26 ਅਗਸਤ ਤੱਕ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਸ਼ਾਨ-ਏ-ਪੰਜਾਬ 12497-98, ਨੰਗਲ ਡੈਮ ਅੰਮ੍ਰਿਤਸਰ 14506-05 ਰੱਦ ਰਹਿਣਗੀਆਂ।
ਇਸ ਦੇ ਨਾਲ ਹੀ ਨਵੀਂ ਦਿੱਲੀ ਲੋਹੀਆਂ ਖਾਸ ਸਰਬੱਤ ਦਾ ਭਲਾ ਐਕਸਪ੍ਰੈਸ 22479 ਨੂੰ ਵੀ ਮੋੜ ਦਿੱਤੇ ਰੂਟ 'ਤੇ ਚਲਾਇਆ ਗਿਆ। ਜੋ ਕਿ 21, 24, 25 ਅਗਸਤ ਨੂੰ ਜਲੰਧਰ ਨਹੀਂ ਆਵੇਗੀ ਅਤੇ ਲੋਹੀਆਂ ਖਾਸ-ਨਵੀਂ ਦਿੱਲੀ ਸਰਬੱਤ ਦਾ ਭਲਾ ਐਕਸਪ੍ਰੈਸ 22480 24 ਅਤੇ 25 ਅਗਸਤ ਨੂੰ ਜਲੰਧਰ ਨਹੀਂ ਆਵੇਗੀ। ਇਸ ਨੂੰ ਮੋੜ ਕੇ ਲੁਧਿਆਣਾ, ਨਕੋਦਰ ਤੋਂ ਲੋਹੀਆਂ ਖਾਸ ਤੱਕ ਲਿਜਾਇਆ ਜਾਵੇਗਾ।
ਇਸੇ ਤਰ੍ਹਾਂ ਰੇਲਗੱਡੀ 22480 ਲੋਹੀਆ ਤੋਂ ਨਵੀਂ ਦਿੱਲੀ ਦਾ 24 ਅਤੇ 25 ਅਗਸਤ ਨੂੰ ਸੁਲਤਾਨਪੁਰ, ਕਪੂਰਥਲਾ ਅਤੇ ਜਲੰਧਰ ਸ਼ਹਿਰ ਵਿਖੇ ਸਟਾਪੇਜ ਨਹੀਂ ਹੋਵੇਗਾ, ਇਹ ਰੇਲ ਗੱਡੀ ਲੋਹੀਆ ਤੋਂ ਲੁਧਿਆਣਾ ਵਾਇਆ ਨਕੋਦਰ ਲਈ ਰਵਾਨਾ ਹੋਵੇਗੀ। ਇਸ ਦੇ ਨਾਲ ਹੀ ਟਰੇਨ ਨੰਬਰ 11057, 14617, 14673, 04679, 22479, 12920, 14650 ਵੱਖ-ਵੱਖ ਦਿਨਾਂ 'ਤੇ ਦੇਰੀ ਨਾਲ ਚੱਲਣਗੀਆਂ।
- PTC NEWS